
ਭਾਰਤੀ ਹਾਕੀ ਖਿਡਾਰੀ ਤੇ ਸਾਬਕਾ ਕੈਪਟਨ ਸੰਦੀਪ ਸਿੰਘ ਦੇ ਜੀਵਨ ਤੇ ਅਧਾਰਿਤ ਫਿਲਮ 'ਸੂਰਮਾ' ਦਾ ਟ੍ਰੇਲਰ ਲੌਂਚ ਹੋ ਗਿਆ ਹੈ
ਭਾਰਤੀ ਹਾਕੀ ਖਿਡਾਰੀ ਤੇ ਸਾਬਕਾ ਕੈਪਟਨ ਸੰਦੀਪ ਸਿੰਘ ਦੇ ਜੀਵਨ ਤੇ ਅਧਾਰਿਤ ਫਿਲਮ 'ਸੂਰਮਾ' ਦਾ ਟ੍ਰੇਲਰ ਲੌਂਚ ਹੋ ਗਿਆ ਹੈ ਸੂਰਮਾ 'ਚ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਤਾਪਸੀ ਪੰਨੂ ਅਤੇ ਅੰਗਦ ਬੇਦੀ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ।
Diljit Dosanjhਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਜਿੰਨ੍ਹੇ ਮਸ਼ਹੂਰ ਪੰਜਾਬੀ ਫ਼ਿਲਮਾਂ ਲਈ ਹਨ ਉਹ ਨੇ ਹੀ ਹਿੰਦੀ ਫ਼ਿਲਮਾਂ ਲਈ ਵੀ ਜਾਣੇ ਜਾਂਦੇ ਹਨ। ਹਾਲਾਂਕਿ ਦਿਲਜੀਤ ਨੇ ਜ਼ਿਆਦਾ ਬਾਲੀਵੁੱਡ ਫ਼ਿਲਮਾਂ ਨਹੀਂ ਕੀਤੀਆਂ ਹਨ ਪਰ ਉਨ੍ਹਾਂ ਦੀ ਫ਼ਿਲਮ ਉੜਤਾ ਪੰਜਾਬ ਲਈ ਦੋਸਾਂਝ ਨੂੰ ਕਾਫ਼ੀ ਸਰਾਹਿਆ ਗਿਆ ਸੀ। ਤੇ ਹੁਣ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਲਾਈਫ ਤੇ ਅਧਾਰਿਤ ਫ਼ਿਲਮ ਦਿਲਜੀਤ ਨੂੰ ਇੰਡਸਟ੍ਰੀ 'ਚ ਇੱਕ ਨਵਾਂ ਮੁਕਾਮ ਹਾਸਲ ਕਰਾ ਸਕਦੀ ਹੈ..ਦਸ ਦਈਏ ਕਿ ਦਿਲਜੀਤ ਨੇ ਬਰਮਿੰਘਮ ਏਰੀਨਾ ਚ ਆਪਣੇ ਸੋਲਡ-ਆਊਟ ਸ਼ੋਅ ਦੌਰਾਨ ਇਸ ਫ਼ਿਲਮ ਦੇ ਇਕ ਪੋਸਟਰ ਦਾ ਉਦਘਾਟਨ ਕੀਤਾ ਸੀ।
Soorma Diljit Dosanjhਹਾਕੀ ਖਿਡਾਰੀ ਸੰਦੀਪ ਸਿੰਘ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਡਰੱਗ-ਫਿਲਕਰ ਮੰਨਿਆ ਜਾਂਦਾ ਹੈ। ਫ਼ਿਲਮ ਚ ਉਨ੍ਹਾਂ ਦੀ ਜਿੱਤ, ਹਰ, ਜੀਵਨ ਅਤੇ ਮੌਤ ਦੀ ਲੜਾਈ ਨੂੰ ਦਿਖਾਇਆ ਗਿਆ ਹੈ। ਤੇ ਟ੍ਰੇਲਰ ਨੂੰ ਦੇਖਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਸੂਰਮੇਂ ਦੀ ਜ਼ਿੰਦਗੀ ਨੂੰ ਬਖੂਬੀ ਪਰਦੇ ਤੇ ਉਤਾਰਿਆ ਗਿਆ ਹੈ। ਦਿਲਜੀਤ ਦੋਸਾਂਝ ਇਸ ਤੋਂ ਪਹਿਲਾਂ ਸੱਜਨ ਸਿੰਘ ਰੰਗਰੂਟ 'ਚ ਨਜ਼ਰ ਆਏ ਸਨ ਜਿਸ ਦੀ ਕਹਾਣੀ ਭਾਰਤ ਦੇ ਬ੍ਰਿਟਿਸ਼ ਰਾਜ ਦੇ ਬੈਕਡਰਾਪ ਤੇ ਅਧਾਰਿਤ ਸੀ।
Diljit Dosanjhਹੁਣ ਫਿਲਮ ਹੋਵੇ ਤੇ ਉਸ ਵਿਚ ਰੋਮਾਂਸ ਨਾ ਹੋਵੇ ਇਹ ਕਿਸ ਤਰਾਂਹ ਹੋ ਸਕਦਾ ਹੈ? ਇਸ ਫਿਲਮ 'ਚ ਦਰਸ਼ਕ ਸੰਦੀਪ ਸਿੰਘ ਦੇ ਹਾਕੀ ਖੇਡਣ ਤੋਂ ਲੈਕੇ ਉਨ੍ਹਾਂ ਦੀ ਲਵ ਲਾਈਫ਼ ਨੂੰ ਵੀ ਪਰਦੇ ਤੇ ਦੇਖ ਸਕਣਗੇ। ਤੇ ਉਹ ਮੰਜ਼ਰ ਵੀ ਜਦੋਂ ਇਹ ਸੂਰਮਾ ਵਹੀਲ ਚੇਅਰ ਤੇ ਜਾ ਲੱਗਾ ਸੀ ਤੇ ਫੇਰ ਕਿਸ ਤਰਾਂਹ ਇਹ ਸਾਰਾ ਸੰਘਰਸ਼ ਉਸਨੇ ਲੜਿਆ ਤੇ ਮੁੜ ਫੇਰ ਉਹ ਆਪਣੇ ਪੈਰਾਂ ਤੇ ਖੜਾ ਹੋਇਆ ਤੇ ਭਾਰਤ ਲਈ ਖੇਡਣ ਦੇ ਆਪਣੇ ਸੁਪਨੇ ਨੂੰ ਪੂਰਾ ਕੀਤਾ। ਤਾਹੀਂ ਕਿਹਾ ਗਿਆ ਹੈ ਕਿ ਜਦ ਇਕ ਚੈਮਪੀਅਨ ਮਰਿਆ, ਪਰ ਇਕ ਲੇਜੇਂਡ ਦਾ ਜਨਮ ਹੋਇਆ
Soorma Diljit Dosanjhਟ੍ਰੇਲਰ ਤਾਂ ਕਾਫ਼ੀ ਦਮਦਾਰ ਲੱਗ ਰਿਹਾ ਹੈ। ਸਾਰੇ ਅਦਾਕਾਰ ਵੀ ਕਿਰਦਾਰਾਂ 'ਚ ਪੂਰੇ ਫਿੱਟ ਬੈਠਦੇ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੋਏਗਾ ਕਿ ਪੰਜਾਬੀ ਸੂਰਮੇ ਦੀ ਇਸ ਕਹਾਣੀ ਨੂੰ ਦਰਸ਼ਕ 13 ਜੁਲਾਈ ਨੂੰ ਸਿਨੇਮਾ ਘਰਾਂ 'ਚ ਕਿੰਨਾ ਪਿਆਰ ਦਿੰਦੇ ਹਨ।