
ਨਿਊਜ਼ੀਲੈਂਡ ਤੋਂ ਭਾਰਤ ਆਏ ਐਲੀ ਮਾਂਗਟ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ
ਜਲੰਧਰ: ਸਤੰਬਰ ਮਹੀਨਾ ਪੰਜਾਬੀ ਗਾਇਕਾਂ ਲਈ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ। ਇਸ ਮਹੀਨੇ ਹਰ ਦਿਨ ਗਾਇਕਾਂ ਲਈ ਕੋਈ ਨਾ ਕੋਈ ਵਿਵਾਦ ਖੜ੍ਹਾ ਹੋ ਜਾਂਦਾ ਰਿਹਾ ਹੈ। ਬਹੁਤ ਸਾਰੇ ਪੰਜਾਬੀ ਗਾਇਕਾਂ ਦੇ ਵਿਵਾਦ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੇ ਸਨ। ਸਤੰਬਰ ਮਹੀਨੇ ਵਿਵਾਦਾਂ ਦੀ ਸ਼ੁਰੂਆਤ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਵਾਦ ਤੋਂ ਹੋਈ ਸੀ। ਦੋਵਾਂ ਦੀ ਸੋਸ਼ਲ ਮੀਡੀਆ ਤੇ ਲੜਾਈ ਸ਼ੁਰੂ ਹੋਈ ਸੀ।
Elly Mangat and Rami Randhawa
ਉਹਨਾਂ ਦੀ ਇਹ ਲੜਾਈ 11 ਸਤੰਬਰ ਨੂੰ ਮੋਹਾਲੀ ਦੇ 88 ਸੈਕਟਰ ਤਕ ਪਹੁੰਚੀ। ਇੱਥੇ ਨਿਊਜ਼ੀਲੈਂਡ ਤੋਂ ਭਾਰਤ ਆਏ ਐਲੀ ਮਾਂਗਟ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਗੁਰਨਾਮ ਭੁੱਲਰ ਦੀ ਇਕ ਵੀਡੀਉ ਜਨਤਕ ਹੋਈ ਸੀ ਜਿਸ ਵਿਚ ਚਹੇਤੇ ਨਾਲ ਕੀਤੇ ਦੁਰਵਿਵਹਾਰ ਕਾਰਨ ਗੁਰਨਾਮ ਭੁੱਲਰ ਨੂੰ ਬੁਰਾ ਭਲਾ ਕਿਹਾ ਗਿਆ। ਇਸ ਨੂੰ ਲੈ ਕੇ ਗੁਰਨਾਮ ਭੁੱਲਰ ਨੇ ਬਾਅਦ ਵਿਚ ਮੁਆਫ਼ੀ ਵੀ ਮੰਗੀ ਸੀ।
Gurnam Bhullar
ਪਹਿਲੇ ਦੋ ਵਿਵਾਦ ਅਜੇ ਰੁਕਣ ਹੀ ਲੱਗੇ ਸਨ ਕਿ ਸਿੱਧੂ ਮੂਸੇ ਵਾਲਾ ਦੇ ਲੀਕ ਹੋਏ ਗੀਤ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ, ਜਿਸ ਦੀ ਸਿੱਖ ਜਥੇਬੰਦੀਆਂ ਵੱਲੋਂ ਨਿੰਦਿਆ ਕੀਤੀ ਗਈ। ਹਾਲਾਂਕਿ ਸਿੱਧੂ ਵੱਲੋਂ ਇਸ ਤੇ ਮੁਆਫ਼ੀ ਮੰਗ ਲਈ ਗਈ ਹੈ ਪਰ ਵਿਵਾਦਾਂ ਨੇ ਉਸ ਦਾ ਅਜੇ ਤਕ ਪਿੱਛਾ ਨਹੀਂ ਛੱਡਿਆ।
Sidhu Moosewala
ਬਾਬਾ ਬੋਹੜ ਕਹਾਉਣ ਵਾਲੇ ਗੁਰਦਾਸ ਮਾਨ ਹਿੰਦੀ ਭਾਸ਼ਾ ਦੇ ਬਿਆਨ ਤੇ ਸੁਰਖੀਆਂ ਵਿਚ ਹਨ।
Gurdaas Maan
ਜਦੋਂ ਇਸ ਗੱਲ ਦੀ ਗੁਰਦਾਸ ਮਾਨ ਦੇ ਕੈਨੇਡਾ ਸ਼ੋਅ ਵਿਚ ਕਿਸੇ ਵਿਅਕਤੀ ਨੇ ਨਿੰਦਾ ਕੀਤੀ ਤਾਂ ਗੁਰਦਾਸ ਮਾਨ ਨੇ ਅਪਸ਼ਬਦ ਬੋਲ ਦਿੱਤੇ। ਗੁਰਦਾਸ ਮਾਨ ਇਹਨਾਂ ਵਿਵਾਦਾਂ ਤੋਂ ਬਾਅਦ ਲੋਕਾਂ ਦੇ ਨਿਸ਼ਾਨੇ ਤੇ ਆ ਗਏ ਹਨ ਤੇ ਗੁਰਦਾਸ ਮਾਨ ਨੂੰ ਲੋਕਾਂ ਨੇ ਮੁਆਫ਼ੀ ਦੀ ਗੱਲ ਵੀ ਕਹੀ ਹੈ।
Lakhwinder Wadali
ਇਹਨਾਂ ਵਿਵਾਦਾਂ ਤੋਂ ਬਾਅਦ ਹੁਣ ਲਖਵਿੰਦਰ ਵਡਾਲੀ ਦੀ ਵੀਡੀਉ ਵੀ ਸੋਸ਼ਲ ਮੀਡੀਆ ਤੇ ਜਨਤਕ ਹੋ ਰਹੀ ਹੈ ਜਿਸ ਵਿਚ ਲਖਵਿੰਦਰ ਵਡਾਲੀ ਚਹੇਤਿਆਂ ਵੱਲੋਂ ਤਸਵੀਰਾਂ ਖਿਚਵਾਉਣ ਤੋਂ ਪਰੇਸ਼ਾਨ ਨਜ਼ਰ ਆ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।