ਕੌਣ ਸੀ ਅਰਜਨ ਵੈਲੀ, ਜਾਣੋ ਇਤਿਹਾਸ
Published : Sep 27, 2024, 7:21 pm IST
Updated : Sep 27, 2024, 7:21 pm IST
SHARE ARTICLE
Who was Arjan Valley, know the history
Who was Arjan Valley, know the history

ਅਰਜਨ ਵੈਲੀ ਨੇ ਕਈ ਮੁਸਲਮਾਨ ਪਰਿਵਾਰਾਂ ਦੀ ਕੀਤੀ ਮਦਦ

Nayak Arjun Valley:   ਅਰਜਨ ਵੈਲੀ ਦਾ ਜ਼ਿਕਰ 1983 ਵਿਚ ਬਣੀ ਪੁਰਾਣੀ ਪੰਜਾਬੀ ਫ਼ਿਲਮ ਪੁੱਤ ਜੱਟਾਂ ਦੇ ਗੀਤ ਵਿੱਚ ਸੁਣਨ ਨੂੰ ਮਿਲਿਆ ਸੀ। ਆਖਿਰ ਇਹ ਅਰਜਨ ਵੈਲੀ ਹੈ ਕੌਣ ਸੀ ?  

ਅਰਜਨ ਵੈਲੀ ਦਾ ਪਿਛੋਕੜ

ਅਰਜਨ ਸਿੰਘ  ਦਾ ਜਨਮ ਅੰਦਾਜ਼ਨ 1876 ਦੇ ਨੇੜੇ ਲੁਧਿਆਣਾ ਜਿਲ੍ਹੇ  ਵਿੱਚ ਪਿੰਡ ਰੁੜਕਾ (ਨੇੜੇ ਡੇਹਲੋਂ)ਵਿੱਚ ਹੋਇਆ। ਅਰਜਨ ਸਵਾ ਛੇ ਫੁੱਟ ਦਾ ਜਵਾਨ ਗੱਭਰੂ ਸੀ ਤੇ ਕਿਸੇ ਦੀ ਧੌਂਸ  ਨਹੀਂ ਮੰਨਦਾ, ਹੱਥ ਵਿੱਚ ਲੰਬੀ ਡਾਂਗ ਜਾਂ ਗੰਡਾਸਾ ਰੱਖਣ ਦਾ ਸ਼ੌਕੀਨ  ਸੀ । ਜਾਇਦਾਦ ਖੁੱਲੀ ਸੀ ਤੇ ਗਰੀਬ  ਬੰਦੇ ਦੀ ਮਦਦ ਕਰਨ ਵਾਲਾ ਸੀ , ਇੱਕ ਗਰੀਬ ਨਾਲ ਹੋ ਰਹੇ ਧੱਕੇ ਨੂੰ ਰੋਕਦਿਆਂ ਉਸ ਨੇ ਕਿਸੇ ਥਾਣੇਦਾਰ ਦੀ ਬਾਂਹ ਤੋੜ ਦਿੱਤੀ ਸੀ। ਇਸ ਸੁਭਾਅ ਕਰਕੇ ਉਸ ਨੂੰ ਲੋਕ ਵੈਲੀ ਕਹਿਣ ਲੱਗ ਗਏ ਤੇ ਉਹ ਅਰਜਨ ਤੋਂ ਅਰਜਨ ਵੈਲੀ ਬਣ ਗਿਆ ਪਰ ਉਸ ਕਦੀ ਕਮਜ਼ੋਰ ਬੰਦੇ ਨਾਲ ਧੱਕਾ ਨਹੀਂ ਸੀ ਕੀਤਾ ।

ਅਰਜਨ ਵੈਲੀ ਨੇ ਕਈ ਮੁਸਲਮਾਨ ਪਰਿਵਾਰਾਂ ਦੀ ਕੀਤੀ ਮਦਦ   

1947 ਦੀ ਵੰਡ ਵੇਲੇ ਹੋਈ ਵੱਢ ਟੁੱਕ  ਵਿੱਚ ਅਰਜਨ ਵੈਲੀ ਨੇ ਕਈ ਮੁਸਲਮਾਨ ਪਰਿਵਾਰਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਮਲੇਰਕੋਟਲਾ ਰਿਆਸਤ ਵਿੱਚ ਛੱਡ ਕੇ ਆਇਆ । ਇਨ੍ਹਾਂ ਵਿਚੋਂ ਇੱਕ ਉਹਨਾਂ ਦਾ ਮੁਸਲਮਾਨ ਦੋਸਤ ਰੱਲਾ ਤੇਲੀ ਵੀ ਸੀ ਜਿਸ ਨੂੰ ਪੂਰੀ ਸੁਰੱਖਿਆ ਨਾਲ ਉਸ ਮਲੇਰਕੋਟਲਾ ਪਹੁੰਚਾਇਆ ਤੇ ਉਸ ਦਾ ਸੋਨਾ ਚਾਂਦੀ ਆਪਣੇ ਕੋਲ ਅਮਾਨਤ ਵਜੋਂ  ਹਿਫ਼ਾਜਤ ਨਾਲ ਰੱਖ ਲਿਆ ਜਿਸ ਨੂੰ ਬਾਅਦ ਵਿੱਚ ਉਸ ਦਾ ਮੁੰਡਾ ਸਰਦਾਰ ਖਾਨ ਆ ਕੇ ਲੈ ਗਿਆ ।

ਪੰਜਾਬੀ ਸੂਬਾ ਮੋਰਚੇ ਵੇਲੇ ਫਿਰੋਜ਼ਪੁਰ ਜੇਲ੍ਹ

ਅਰਜਨ ਵੈਲੀ ਬਾਅਦ ਵਿਚ ਅੰਮ੍ਰਿਤਧਾਰੀ ਹੋ ਗਿਆ ਤੇ ਪੰਜਾਬੀ ਸੂਬਾ ਮੋਰਚੇ ਵੇਲੇ ਫਿਰੋਜ਼ਪੁਰ ਜੇਲ ਵਿੱਚ  ਕੈਦ ਵੀ ਕੱਟੀ।  ਪੰਜਾਬ ਸਰਕਾਰ ਨੇ ਉਸ ਦੀਆਂ ਸੇਵਾਵਾਂ ਲਈ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ । ਲੋਕ ਭਲਾਈ ਲਈ ਪਿੰਡ ਵਿੱਚ ਅਗੇ ਵੱਧ ਕੇ ਕੱਮ ਕੀਤੇ ਤੇ ਉਹ ਸ਼ਬਦ ਗਾਇਨ ਕਰਦਿਆਂ ਹੋਈ ਛੋਟੇ ਬੱਚਿਆਂ ਨੂੰ ਰਿਓੜੀਆਂ ਵੰਡਦਾ ਹੁੰਦਾ ਸੀ। ਉਸ ਦੇ ਇਸ ਸੁਭਾਅ ਕਰਕੇ ਲੋਕ  ਹੁਣ ਅਰਜਨ ਵੈਲੀ ਤੋਂ ਅਰਜਨ ਸਿੰਘ ਬਾਬਾ ਕਹਿਣ ਲੱਗ ਗਏ  ਸਨ। ਉਨ੍ਹਾ ਆਖਰੀ ਸਾਹ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ 1968 ਵਿੱਚ ਲਾਏ ਜਦ ਉਹ ਗਦੂਦਾਂ ਦੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਦੇ ਮਨ੍ਹਾ ਕਰਨ ਤੋਂ ਬਾਵਜੂਦ ਬਾਹਰ ਨਿਕਲ ਗਏ ਜਿਥੇ ਅਵਾਰਾ ਪਸ਼ੂਆਂ ਦੇ ਭੇੜ ਚ ਫੇਟ ਵੱਜਣ ਕਰਕੇ ਉਨ੍ਹਾਂ ਦੇ ਟਾਂਕੇ ਖੁਲ੍ਹ ਗਏ ਤੇ ਖੂਨ ਰਿਸਣ ਨਾਲ ਉਹ ਅਕਾਲ ਚਲਾਣਾ ਕਰ ਗਏ ।

 ਹੁਣ ਗੱਲ ਕਰਦੇ ਹਾਂ ਉਹਨਾਂ ਦੀ ਜਗਤ ਪ੍ਰਸਿੱਧ ਲੜਾਈ ਦੀ,ਜਿਸ ਦਾ ਜ਼ਿਕਰ  ਜਗਜੀਤ ਚੂਹੜਚੱਕ ਨਿਰਦੇਸ਼ਿਤ ਫਿਲਮ “ਪੁੱਤ ਜੱਟਾਂ ਦੇ “ਦੇ ਗੀਤ ਵਿਚ ਪਹਿਲੀ ਵਾਰ ਹੋਇਆ। ਉਸ ਗੀਤ ਨੂੰ ਸੁਰਿੰਦਰ ਸ਼ਿੰਦਾ ਨੇ ਗਾਇਆ ਸੀ। ਐਨੀਮਲ ਫਿਲਮ ਵਿੱਚ ਵੀ ਅਰਜਨ ਵੈਲੀ ਦੇ ਹਵਾਲੇ ਵਾਲਾ ਗੀਤ ਏ । ਉਹ ਲੜਾਈ ਜਗਰਾਵਾਂ ਦੀ ਰੋਸ਼ਨੀ ਵਾਲੇ ਮੇਲੇ ਉਤੇ ਮਿਥ ਕੇ ਹੋਈ ਸੀ ਜਿਸ ਵਿੱਚ ਅਰਜਨ ਵੈਲੀ ਨੇ ਆਪਣੇ ਦੋ ਦੋਸਤਾਂ ਮੋਦਨ ਕੌਂਕਿਆਂ ਦਾ  ਤੇ ਮੁਨਸ਼ੀ ਡਾਂਗੋ ਵਾਲੇ ਨਾਲ ਰਲ਼ ਪੂਰੇ ਪੰਡੋਰੀ ਪਿੰਡ ਦੇ ਵੈਲੀਆਂ ਨੂੰ ਤਿੰਨੇ ਜਣਿਆ ਨੇ ਕੁੱਟ ਦਿੱਤਾ ਸੀ।

ਲੜਾਈ ਮਿਥ ਕੇ ਹੋਈ ਸੀ ਇਸ ਕਰਕੇ ਮੇਲੇ ਵਿਚ ਆਏ ਲੋਕ ਪਹਿਲਾਂ ਇਸ ਲੜਾਈ ਲਈ ਤਿਆਰ ਸੀ ਤੇ ਚਰਚਾ ਵਿੱਚ ਇਸੇ ਕਰਕੇ ਜਿਆਦਾ ਹੋਈ ਕਿ ਤਿਨ ਬੰਦਿਆਂ ਨੇ ਪੂਰੀ ਪੰਡੋਰੀ ਅੱਗੇ ਲਾ ਲਈ ।ਇਹ ਸੀ ਅਰਜਨ ਵੈਲੀ ਦੀ ਦਾਸਤਾਨ । ਉਹਨਾਂ ਦੇ ਵਾਰਿਸ ਅੱਜਕਲ ਰੁੜਕਾ ਪਿੰਡ ਅਤੇ ਕੈਨੇਡਾ ਵਿੱਚ ਵੱਸਦੇ ਨੇ।

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement