
ਪ੍ਰਸਿੱਧ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਅੱਜ 39 ਸਾਲ ਦੇ ਹੋ ਗਏ ਹਨ
ਪੰਜਾਬੀ ਸੰਗੀਤ ਜਗਤ ਵਿਚ ਰਵਿੰਦਰ ਗਰੇਵਾਲ ਦਾ ਨਾਮ ਉਨ੍ਹਾਂ ਪੰਜਾਬੀ ਗਾਇਕਾਂ 'ਚ ਸ਼ੁਮਾਰ ਹੈ ਜਿਨਾਂ ਨੇ ਪੰਜਾਬੀ ਸੱਭਿਆਚਾਰਕ ਗੀਤਾਂ ਨੂੰ ਦੇਸ਼ਾਂ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਸ਼ੁਮਾਰ ਕੀਤਾ ਹੈ। ਦੇਸ਼ਾਂ ਵਿਦੇਸ਼ਾਂ 'ਚ ਪ੍ਰਸਿੱਧ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਅੱਜ 39 ਸਾਲ ਦੇ ਹੋ ਗਏ ਹਨ। ਰਵਿੰਦਰ ਗਰੇਵਾਲ ਹਰ ਪੀੜ੍ਹੀ ਦੇ ਹਰਮਨ-ਪਿਆਰੇ ਗਾਇਕਾਂ 'ਚੋਂ ਇਕ ਹੈ। ਉਨ੍ਹਾਂ ਦੀ ਆਵਾਜ਼ 'ਚ ਇਕ ਮਿਠਾਸ ਹੈ ਅਤੇ ਦਰਦ ਭਰਿਆ ਠਹਿਰਾਓ ਵੀ ਹੈ । ਰਵਿੰਦਰ ਗਰੇਵਾਲ ਲੁਧਿਆਣਾ ਜ਼ਿਲ੍ਹੇ ਦੇ ਗੁੱਜਰਵਾਲ ਪਿੰਡ ਤੋਂ ਤਾਲੁੱਕ ਰੱਖਦੇ ਹਨ। ਚੰਗੀ/ਉੱਚੀ ਸ਼ਖਸੀਅਤ ਦਾ ਮਾਲਕ ਹੈ। ਰਵਿੰਦਰ ਗਰੇਵਾਲ ਦਾ ਜਨਮ 28 ਮਾਰਚ 1979 ਨੂੰ ਹੋਇਆ ਸੀ । ਰਵਿੰਦਰ ਗਰੇਵਾਲ ਨੂੰ ਗਾਇਕੀ ਦੇ ਨਾਲ ਨਾਲ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੋਂਕ ਹੈ। ਲਮਾਂ ਸਮਾਂ ਗਾਇਕੀ ਨੂੰ ਦੇਣ ਵਾਲੇ ਰਵਿੰਦਰ ਗਰੇਵਾਲ ਨੇ ਅਦਾਕਾਰੀ ਦਾ ਰੁਖ ਵੀ ਕੀਤਾ ਸੀ। ਉਨ੍ਹਾਂ ਦੀ ਅਦਾਕਾਰੀ ਸਹਿਜ ਅਤੇ ਸੁਭਾਵਿਕ ਹੈ, ਜੋ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ।Ravinder Grewalਉਨ੍ਹਾਂ ਨੇ ਆਪਣੇ ਪ੍ਰੋਡਕਸ਼ਨ ਹਾਊਸ 'ਚ ਫ਼ਿਲਮ 'ਰੋਲਾ ਪੈ ਗਿਆ' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਵਿੰਦਰ ਦੀ ਪਿਛਲੇ ਸਾਲ ਹੀ ਫ਼ਿਲਮ 'ਡੰਗਰ ਡਾਕਟਰ ਜੌਲੀ' ਰਿਲੀਜ਼ ਹੋਈ ਸੀ।ਇਸ ਤੋਂ ਬਾਅਦ 'ਜੱਜ ਸਿੰਘ ਐੱਲ. ਐੱਲ. ਬੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ । ਉਨ੍ਹਾਂ ਨੇ ਹੁਣ ਤਕ 'ਇਸ਼ਕ ਤੇਰੇ ਦੀ ਲੋੜ'ਜਾਨ ਜੱਟਾਂ ਦੇ ਮੁੰਡੇ ਖੜਕਾ-ਦੜਕਾ ਮਹਿਫ਼ਿਲ ਮਿਤਰਾਂ ਦੀ ਨਾਲ ਨੱਚ ਲਈ ਪੜ੍ਹਨ ਨਾਨਕੇ ਲਾਤੀ ਪਰਨਾਮ ਸ਼ਹੀਦਾਂ ਨੂੰ (ਧਾਰਮਿਕ) ਰੌਲਾ ਪੈ ਗਿਆ ਤੇਰੀ ਹਾਂ ਵਿੱਚ ਹਾਂ ਤੇਰੀ ਮੇਰੀ ਜੋੜੀਦੱਸ ਦੇਈਏ ਕਿ ਫਿਲਮ 'ਜੱਜ ਸਿੰਘ ਐੱਲ. ਐੱਲ. ਬੀ' ਦੇ ਡਾਇਰੈਕਟਰ ਅਥਰਵ ਬਲੂਜਾ ਤੇ ਰਵਿੰਦਰ ਗਰੇਵਾਲ ਨਾਲ 2 ਡਿਸਟੀਬਿਊਟਰਾਂ ਨੇ ਲੱਖਾਂ ਦੀ ਧੋਖਾਧੜੀ ਕੀਤੀ ਸੀ।
Ravinder Grewalਧੋਖਾਧੜੀ ਕਰਨ ਵਾਲੇ ਦੋਵੇਂ ਡਿਸਟੀਬਿਊਟਰਾਂ ਨੂੰ ਮੋਹਾਲੀ ਕਰਾਇਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਸੀ। ਇਹ ਫਿਲਮ ਸਾਲ 2014 'ਚ ਰਿਲੀਜ਼ ਹੋਈ ਸੀ । ਰਵਿੰਦਰ ਦੇ ਪ੍ਰਸ਼ੰਸਕਾਂ ਵਿਚ ਬੱਚੇ, ਨੌਜਵਾਨ, ਅਤੇ ਬਜ਼ੁਰਗ ਵੀ ਸ਼ਾਮਿਲ ਹਨ। ਰਵਿੰਦਰ ਦੇ ਸਮਰਪਣ, ਵਚਨਬੱਧਤਾ ਅਤੇ ਕੰਮ ਕਰਨ ਦਾ ਜਨੂੰਨ ਹੀ ਹੈ ਜਿਸਨੇ ਰਵਿੰਦਰ ਨੂੰ ਵਡਮੁੱਲੀ ਕਮਾਈ ਕਰਨ ਵਿੱਚ ਸਹਾਇਤਾ ਕੀਤੀ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਪਰਮਾਤਮਾ ਉਨ੍ਹਾਂ ਨੂੰ ਇੰਝ ਹੀ ਤਰੱਕੀਆਂ ਬਖਸ਼ੇ ਅਸੀਂ ਇਹੀ ਕਾਮਨਾ ਕਰਦੇ ਹਾਂ।