Punjab News: ਪੰਜਾਬੀ ਸੰਗੀਤਕਾਰ 'ਤੇ ‘ਹਮਲਾ’ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ, ਐਨਕਾਊਂਟਰ ਦੌਰਾਨ ਪੈਰ 'ਚ ਲੱਗੀ ਗੋਲੀ
Published : Feb 29, 2024, 7:51 am IST
Updated : Feb 29, 2024, 7:51 am IST
SHARE ARTICLE
Punjabi music composer Bunty Bains' attacker arrested after encounter
Punjabi music composer Bunty Bains' attacker arrested after encounter

ਮੁਲਜ਼ਮ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਅਤਿਵਾਦੀ ਅਰਸ਼ ਡੱਲਾ ਦਾ ਸ਼ੂਟਰ ਵੀ ਦਸਿਆ ਜਾ ਰਿਹਾ ਹੈ।

Punjab News: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਅਤੇ ਨਿਰਮਾਤਾ ਬੰਟੀ ਬੈਂਸ 'ਤੇ ਕਥਿਤ ਤੌਰ ’ਤੇ ਹਮਲਾ ਕਰਨ ਵਾਲੇ ਸ਼ੂਟਰ ਨੂੰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਇਹ ਮੁਕਾਬਲਾ ਹਰਿਆਣਾ ਦੇ ਕਰਨਾਲ ਵਿਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਇਆ। ਪੁਲਿਸ ਮੁਤਾਬਕ ਮੁਲਜ਼ਮ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਅਤਿਵਾਦੀ ਅਰਸ਼ ਡੱਲਾ ਦਾ ਸ਼ੂਟਰ ਵੀ ਦਸਿਆ ਜਾ ਰਿਹਾ ਹੈ। ਉਸ ਨੇ ਕੈਨੇਡਾ ਬੈਠੇ ਲੱਕੀ ਪਟਿਆਲ ਦੇ ਕਹਿਣ 'ਤੇ ਇਹ ਹਮਲਾ ਕੀਤਾ ਸੀ।

ਦਰਅਸਲ 26 ਫਰਵਰੀ ਨੂੰ ਮੁਹਾਲੀ ਦੇ ਇਕ ਰੈਸਟੋਰੈਂਟ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿਤੀਆਂ ਸਨ। ਉਕਤ ਢਾਬੇ ’ਤੇ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਢਾਬਾ ਬੰਦ ਹੋ ਚੁੱਕਾ ਸੀ। ਇਸ ਹਮਲੇ ਵਿਚ ਬੰਟੀ ਬੈਂਸ ਵਾਲ-ਵਾਲ ਬਚ ਗਏ। ਹਮਲੇ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ। ਇਸ ਸਬੰਧ ਵਿਚ ਹਰਿਆਣਾ ਐਸਟੀਐਫ ਨੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ।

ਪੁਲਿਸ ਅਨੁਸਾਰ ਬੰਬੀਹਾ ਗੈਂਗ ਨਾਲ ਜੁੜੇ ਇਸ ਸ਼ੂਟਰ ਨੇ ਕੈਨੇਡਾ ਬੈਠੇ ਲੱਕੀ ਪਟਿਆਲ ਦੇ ਕਹਿਣ 'ਤੇ ਗੋਲੀਆਂ ਚਲਾਈਆਂ ਸਨ। ਖ਼ਬਰਾਂ ਇਹ ਵੀ ਹਨ ਕਿ ਬੰਟੀ ਬੈਂਸ ਨੂੰ ਕੈਨੇਡਾ ਤੋਂ ਫੋਨ ਕਰਕੇ ਧਮਕੀ ਦਿਤੀ ਗਈ ਅਤੇ 1 ਕਰੋੜ ਰੁਪਏ ਦੀ ਮੰਗ ਕੀਤੀ ਗਈ। ਹਰਿਆਣਾ ਪੁਲਿਸ ਦੇ ਅਨੁਸਾਰ, ਐਸਟੀਐਫ ਯੂਨਿਟ ਕਰਨਾਲ ਦੀ ਟੀਮ ਨੇ ਹਰਿਆਣਾ ਅਤੇ ਰਾਜਸਥਾਨ ਵਿਚ ਕਤਲ ਦੇ ਮਾਮਲਿਆਂ ਵਿਚ ਲੋੜੀਂਦੇ ਮੋਸਟ ਵਾਂਟੇਡ ਅਪਰਾਧੀ ਫਿਰੋਜ਼ ਖਾਨ ਨੂੰ ਐਨਕਾਊਂਟਰ ਦੌਰਾਨ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿਚ ਇਕ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਫਿਰੋਜ਼ ਖਾਨ ਦੀ ਲੱਤ ਵਿਚ ਗੋਲੀ ਲੱਗੀ ਹੈ। ਉਸ ਦੇ ਕਬਜ਼ੇ 'ਚੋਂ ਦੋ ਨਾਜਾਇਜ਼ ਪਿਸਤੌਲ ਵੀ ਬਰਾਮਦ ਹੋਏ ਹਨ।

ਪੁਲਿਸ ਅਨੁਸਾਰ ਅਪਰਾਧੀ ਫਿਰੋਜ਼ ਖਾਨ ਨੇ ਕੁੱਝ ਦਿਨ ਪਹਿਲਾਂ ਹੀ ਯਮੁਨਾਨਗਰ ਜ਼ਿਲ੍ਹੇ ਵਿਚ ਰਾਜਨ ਕਤਲ ਕਾਂਡ ਨੂੰ ਅੰਜਾਮ ਦਿਤਾ ਸੀ। ਅਤਿਵਾਦੀ ਅਰਸ਼ ਡੱਲਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਫਿਰੋਜ਼ ਖਾਨ ਦੇ ਸਾਥੀ ਅਤੇ ਅਪਰਾਧੀ ਸਾਹਿਲ ਅਲਵੀ, ਵਾਸੀ ਯਮੁਨਾਨਗਰ, ਨੂੰ ਐਸਟੀਐਫ ਯੂਨਿਟ ਕਰਨਾਲ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।

(For more Punjabi news apart from Punjab News Punjabi music composer Bunty Bains' attacker arrested after encounter, stay tuned to Rozana Spokesman)

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement