Amritsar News: ਅੰਮ੍ਰਿਤਸਰ 'ਚ ਗੁਰਦੁਆਰਾ ਸਾਹਿਬ 'ਤੇ ਹਮਲਾ, ਆਪਸੀ ਲੜਾਈ 'ਚ ਦੋ ਗੁੱਟਾਂ ਨੇ ਗੁਰੂਘਰ 'ਤੇ ਮਾਰੇ ਰੋੜ੍ਹੇ
Published : Feb 25, 2024, 3:58 pm IST
Updated : Feb 25, 2024, 4:11 pm IST
SHARE ARTICLE
Attack on Gurdwara Sahib in Amritsar News in punjabi
Attack on Gurdwara Sahib in Amritsar News in punjabi

Amritsar News: 26 ਲੋਕਾਂ ਖਿਲਾਫ FIR ਦਰਜ

Attack on Gurdwara Sahib in Amritsar News in punjabi : ਅੰਮ੍ਰਿਤਸਰ ਦੇ ਪਿੰਡ ਭੈਣੀ ਗਿਲਾ 'ਚ ਦੋ ਗੁੱਟਾਂ ਨੇ ਆਪਸੀ ਲੜਾਈ 'ਚ ਗੁਰਦੁਆਰਾ ਸਾਹਿਬ 'ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਗੁਰਦੁਆਰੇ ਦੇ ਮੁਖੀ ਨੇ 26 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗੁਰਦੁਆਰਾ ਭੈਣੀ ਗਿਲਾ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਰਾਤ 9 ਵਜੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਏ |

ਇਹ ਵੀ ਪੜ੍ਹੋ: Haryana News: ਵਿਆਹ ਲਈ ਲੜਕਾ ਦੇੇਖ ਕੇ ਵਾਪਸ ਆ ਰਹੀ ਲੜਕੀ ਦੀ ਹਾਦਸੇ ਵਿਚ ਹੋਈ ਮੌਤ

ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਸਾਹਿਬ ਸਿੰਘ ਅਤੇ ਪ੍ਰਤਾਪ ਸਿੰਘ ਅਤੇ ਖੱਬੇ ਪਾਸੇ ਸ਼ਿਵ, ਵੀਰੂ, ਬੁੰਗਾ, ਅਭੀ ਸਮੇਤ ਕਰੀਬ 20 ਅਣਪਛਾਤੇ ਵਿਅਕਤੀ ਖੜ੍ਹੇ ਸਨ। ਉਨ੍ਹਾਂ ਸਾਰਿਆਂ ਦੇ ਹੱਥਾਂ ਵਿਚ ਇੱਟਾਂ ਅਤੇ ਪੱਥਰ ਸਨ। ਦੋ ਗੁੱਟਾਂ ਵਿਚਕਾਰ ਲੜਾਈ ਚੱਲ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ: Abohar News: ਅਬੋਹਰ 'ਚ ਫਿਜ਼ੀਓਥੈਰੇਪੀ ਡਾਕਟਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

ਦੋਵਾਂ ਗੁੱਟਾਂ ਨੇ ਗੁਰਦੁਆਰਾ ਸਾਹਿਬ 'ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿਤੇ। ਇਨ੍ਹਾਂ ਵਿਚੋਂ ਮੁਲਜ਼ਮ ਸ਼ਿਵ ਅਤੇ ਬੋਂਗਾ ਨੇ ਜੁੱਤੀਆਂ ਲੈ ਕੇ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਵਾਲੇ ਕਮਰੇ ਵਿੱਚ ਦਾਖ਼ਲ ਹੋ ਕੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ, ਇਮਾਰਤ ਅਤੇ ਮੁੱਖ ਗੇਟ ਨੂੰ ਇੱਟਾਂ ਰੋੜੇ ਮਾਰ ਕੇ ਤੋੜ ਦਿਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੁਲਜ਼ਮਾਂ ਨੇ ਗੁਰਦੁਆਰਾ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿਚ ਦਾਖ਼ਲ ਹੋ ਕੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਵੀ ਭੰਗ ਕੀਤਾ ਹੈ। ਪ੍ਰਧਾਨ ਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਾਹਿਬ ਸਿੰਘ, ਪ੍ਰਤਾਪ ਸਿੰਘ, ਸ਼ਿਵ, ਵੀਰੂ, ਬੋਂਗਾ ਅਤੇ ਹੁਣ ਵਾਸੀ ਭੈਣੀ ਗਿਲਾ ਸਮੇਤ 20 ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕੰਬੋਜ਼ ਥਾਣੇ ਦੀ ਪੁਲਿਸ ਨੇ ਇਹ ਕੇਸ ਧਾਰਾ 295ਏ ਅਤੇ 427 ਤਹਿਤ ਦਰਜ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

(For more Punjabi news apart from Attack on Gurdwara Sahib in Amritsar News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM
Advertisement