Famous Actor Charanjit Sandhu Death: ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਪ੍ਰਸਿੱਧ ਕਾਮੇਡੀ ਅਦਾਕਾਰ ਦੀ ਹੋਈ ਮੌਤ
Published : Jun 29, 2024, 1:09 pm IST
Updated : Jun 29, 2024, 1:24 pm IST
SHARE ARTICLE
Famous Punjabi Actor Charanjit Sandhu Death News in punjabi
Famous Punjabi Actor Charanjit Sandhu Death News in punjabi

Famous Actor Charanjit Sandhu Death: ਬੀਤੇ ਕੁੱਝ ਸਮੇਂ ਤੋਂ ਸਨ ਬਿਮਾਰ

Famous Punjabi Actor Charanjit Sandhu Death News in punjabi  : ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਆ ਰਹੀ ਹੈ ਕਿ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਦਿਹਾਂਤ ਹੋ ਗਿਆ।  ਉਹ ਬੀਤੇ ਕੁੱਝ ਸਮੇਂ ਤੋਂ ਬਿਮਾਰ ਸਨ। ਬਠਿੰਡੇ ਦੇ ਜੰਮਪਲ ਚਰਨਜੀਤ ਰੰਗ-ਮੰਚ ਨਾਲ ਜੁੜੇ ਰਹੇ।

ਇਹ ਵੀ ਪੜ੍ਹੋ: Kulwant Rauke News: ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਕੁਲਵੰਤ ਰਾਊਕੇ ਜੇਲ ਤੋਂ ਲੜੇਗਾ ਚੋਣ, NSA ਤਹਿਤ ਡਿਬਰੂਗੜ੍ਹ ਜੇਲ 'ਚ ਹਨ ਬੰਦ 

ਉਨ੍ਹਾਂ ਨੇ ਟੋਨੀ ਬਾਤਿਸ਼ ਤੋਂ ਨਾਟਕੀ ਪੇਸ਼ਕਾਰੀ ਦੇ ਗੁਰ ਸਿੱਖੇ ਅਤੇ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ। ਇੰਗਲੈਂਡ ਵਿਚ ਵੱਖ ਵੱਖ ਰੇਡੀਓ, ਟੀ. ਵੀ. ਪ੍ਰੋਗਰਾਮ ਕਰਕੇ ਪੰਜਾਬੀ ਸਰੋਤਿਆਂ ਅਤੇ ਦਰਸ਼ਕਾਂ ਦੇ ਦਿਲਾਂ ਵਿਚ ਥਾਂ ਬਣਾਈ। ਚਰਨਜੀਤ ਸੰਧੂ ਨੇ ਵੱਤਰ ਅਤੇ ਲੰਡਨ ਦੀ ਹਾਰ ਫਿਲਮਾਂ ਬਣਾਉਣ ਤੋਂ ਇਲਾਵਾ ਦਰਜਜਨ ਦੇ ਕਰੀਬ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ। ਜਿਸ ਵਿਚ ਦੁੱਲਾ ਵੈਲੀ, ਅੰਗਰੇਜ਼, ਪੰਜਾਬ ਸਿੰਘ, ਜ਼ੋਰਾ ਦੱਸ ਨੰਬਰੀਆ ਆਦਿ ਵਰਨਣਯੋਗ ਹਨ।

ਇਹ ਵੀ ਪੜ੍ਹੋ: Dera Baba Nanak News: ਛੁੱਟੀ 'ਤੇ ਆਏ ਸਿੱਖ ਫੌਜੀ ਦੀ ਭੇਤਭਰੇ ਹਾਲਾਤ 'ਚ ਮਿਲੀ ਲਾਸ਼, ਅੱਜ ਜਾਣਾ ਸੀ ਡਿਊਟੀ 'ਤੇ ਵਾਪਸ  

ਇਸ ਤੋਂ ਇਲਾਵਾ ਗੁਰਚੇਤ ਚਿੱਤਰਕਾਰ ਨਾਲ ਅਨੇਕਾਂ ਹੀ ਕਾਮੇਡੀ ਫ਼ਿਲਮਾਂ 'ਚ ਉਹ ਨਜ਼ਰ ਆ ਚੁੱਕੇ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਸਰਗਰਮ ਰਹੇ ਸਨ। ਦੱਸਣਯੋਗ ਹੈ ਕਿ ਚਰਨਜੀਤ ਸੰਧੂ ਨੇ 'ਬਦਲਾ ਜੱਟੀ ਦਾ', 'ਕਠਪੁੱਤਲੀ', 'ਕੀ ਬਣੂੰ ਦੁਨੀਆ ਦਾ', 'ਤੂਫਾਨ ਸਿੰਘ', 'ਅੰਗਰੇਜ' ਸਣੇ ਕਈ ਵੱਡੇ ਪੱਧਰ ਦੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ। ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਰੇਡੀਓ 'ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Famous Punjabi Actor Charanjit Sandhu Death News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement