ਫ਼ਿਲਮ ਗੋਲਗੱਪੇ ਦਾ ਰੂਹਾਨੀ ਟ੍ਰੈਕ "ਮੈਂ ਰੱਬ ਤਾਂ ਵੇਖਿਆ ਨਹੀਂ" ਰਿਲੀਜ਼ 
Published : Jan 30, 2023, 1:12 pm IST
Updated : Jan 30, 2023, 1:12 pm IST
SHARE ARTICLE
Main Rab Taan Vekhya Nahi
Main Rab Taan Vekhya Nahi

ਮੰਨਤ ਅਤੇ ਗੁਰਮੀਤ ਦੀ ਜਾਦੂਈ ਆਵਾਜ਼ ਇਸ ਨੂੰ ਹੋਰ ਵੀ ਰੂਹ ਨਾਲ ਜੋੜ ਦਿੰਦੀ ਹੈ। 

 

ਚੰਡੀਗੜ੍ਹ - ਪਿਆਰ ਇੱਕ ਭਾਵਨਾ ਹੈ ਜੋ ਮਨੁੱਖੀ ਚੇਤਨਾ 'ਤੇ ਹਾਵੀ ਹੁੰਦੀ ਹੈ। ਜ਼ੀ ਮਿਊਜ਼ਿਕ ਕੰਪਨੀ ਨੇ ਆਗਾਮੀ ਫ਼ਿਲਮ "ਗੋਲਗੱਪੇ" ਦਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਗੀਤ "ਮੈਂ ਰੱਬ ਤਾਂ ਵੇਖਿਆ ਨਹੀਂ" ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਰਾਜੂ ਵਰਮਾ ਨੇ ਖੂਬਸੂਰਤੀ ਨਾਲ ਲਿਖਿਆ ਹੈ ਅਤੇ ਮੰਨਤ ਨੂਰ ਅਤੇ ਗੁਰਮੀਤ ਸਿੰਘ ਦੀ ਆਵਾਜ਼ 'ਚ ਇਸ ਗੀਤ ਨੂੰ ਪਿਆਰ ਨਾਲ ਰੰਗਿਆ ਗਿਆ ਹੈ। ਸੰਗੀਤ ਵੀ ਗੁਰਮੀਤ ਸਿੰਘ ਨੇ ਦਿੱਤਾ ਹੈ। ਫਿਲਮ ਦਾ ਨਿਰਮਾਣ ਜ਼ੀ ਸਟੂਡੀਓਜ਼, ਟ੍ਰੀਫਲਿਕਸ ਐਂਟਰਟੇਨਮੈਂਟ, ਜਾਨਵੀ ਪ੍ਰੋਡਕਸ਼ਨ ਅਤੇ ਸੋਹਮ ਰੌਕਸਟਾਰ ਐਂਟਰਟੇਨਮੈਂਟ ਦੁਆਰਾ ਕੀਤਾ ਗਿਆ ਹੈ। 

ਗੀਤ ਨੂੰ ਵੈਲੇਨਟਾਈਨ ਡੇਅ ਤੋਂ ਬਿਲਕੁਲ ਪਹਿਲਾਂ ਲਾਂਚ ਕੀਤਾ ਗਿਆ ਹੈ  ਅਤੇ ਫਿਲਮ ਵੀ ਉਸੇ ਮੌਕੇ 'ਤੇ ਰਿਲੀਜ਼ ਹੋਵੇਗੀ। ਨਿਰਦੇਸ਼ਕ ਸਮੀਪ ਕੰਗ ਨੇ ਇਸ ਬਾਰੇ ਕਿਹਾ ਕਿ "ਜਦੋਂ ਉਹਨਾਂ ਨੇ ਪਹਿਲੀ ਵਾਰ ਗੀਤ ਸੁਣਿਆ ਸੀ ਤਾਂ ਉਹਨਾਂ ਨੂੰ ਤੁਰੰਤ ਪਿਆਰ ਦੀ ਬ੍ਰਹਮਤਾ ਮਹਿਸੂਸ ਹੋਈ  ਸੀ। ਇਹ ਇਸ ਵੈਲੇਨਟਾਈਨ ਵਾਲੇ ਦਿਨ 'ਤੇ ਪ੍ਰੇਮੀਆਂ ਦਾ ਗੀਤ ਬਣਨ ਜਾ ਰਿਹਾ ਹੈ। ਮੰਨਤ ਅਤੇ ਗੁਰਮੀਤ ਦੀ ਜਾਦੂਈ ਆਵਾਜ਼ ਇਸ ਨੂੰ ਹੋਰ ਵੀ ਰੂਹ ਨਾਲ ਜੋੜ ਦਿੰਦੀ ਹੈ। 

ਫਿਲਮ 'ਗੋਲਗੱਪੇ' ਕਾਮੇਡੀ + ਡਰਾਮੇ ਦੀ ਸ਼ੈਲੀ ਨੂੰ ਮੁੜ ਪਰਿਭਾਸ਼ਿਤ ਕਰਦੀ ਹੈ! ਇਹ ਫਿਲਮ ਤਿੰਨ ਦੋਸਤਾਂ 'ਤੇ ਆਧਾਰਿਤ ਹੈ ਜੋ ਗੋਲਗੱਪੇ ਆਊਟਲੈਟ ਚਲਾਉਂਦੇ ਹਨ। ਉਹਨਾਂ ਦੀ ਜ਼ਿੰਦਗੀ ਵਿਚ ਇੱਕ ਮੋੜ ਆਉਂਦਾ ਹੈ ਜਦੋਂ ਇੱਕ ਡੌਨ ਡਾ. ਚਾਵਲਾ ਦੀ ਪਤਨੀ ਨੂੰ ਅਗਵਾ ਕਰ ਲੈਂਦਾ ਹੈ ਅਤੇ ਇੱਕ ਉਲਝਣ ਕਾਰਨ ਤਿੰਨ ਦੋਸਤਾਂ ਨੂੰ ਫਿਰੌਤੀ ਲਈ ਬੁਲਾ ਲੈਂਦਾ ਹੈ। 

ਇਹ ਟ੍ਰੈਕ ਪਹਿਲਾਂ ਹੀ ਦਰਸ਼ਕਾਂ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕਰ ਰਿਹਾ ਹੈ, ਜਿਸ ਨਾਲ ਫਿਲਮ ਦੇਖਣ ਦੇ ਉਨ੍ਹਾਂ ਦੇ ਉਤਸ਼ਾਹ ਵਿਚ ਵਾਧਾ ਹੋਇਆ ਹੈ।  'ਗੋਲਗੱਪੇ' ਦੇ ਸਿਤਾਰੇ ਬੀਨੂੰ ਢਿੱਲੋਂ, ਰਜਤ ਬੇਦੀ, ਬੀ.ਐਨ.  ਸ਼ਰਮਾ, ਇਹਾਨਾ ਢਿੱਲੋਂ, ਨਵਨੀਤ ਕੌਰ ਢਿੱਲੋਂ, ਦਿਲਾਵਰ ਸਿੱਧੂ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਸਮੀਪ ਕੰਗ ਦੁਆਰਾ ਨਿਰਦੇਸ਼ਤ ਹੈ ਜੋ ਕੈਰੀ ਆਨ ਜੱਟਾ, ਵਧਾਈਆਂ ਜੀ ਵਧਾਈਆਂ, ਲੱਕੀ ਦੀ ਅਨਲੱਕੀ ਸਟੋਰੀ ਅਤੇ ਹੋਰ ਬਹੁਤ ਸਾਰੀਆਂ ਬਲਾਕਬਸਟਰ ਫ਼ਿਲਮਾਂ ਦੇਣ ਲਈ ਮਸ਼ਹੂਰ ਹਨ। 'ਗੋਲਗੱਪੇ' ਫਿਲਮ ਜ਼ਰੀਏ ਪੰਜਵੀਂ ਵਾਰ ਬਿੰਨੂ ਢਿੱਲੋਂ ਅਤੇ ਸਮੀਪ ਕੰਗ ਇਕੱਠੇ ਕੰਮ ਕਰ ਰਹੇ ਹਨ। ਇਹ ਫਿਲਮ 17 ਫਰਵਰੀ 2023 ਨੂੰ ਰਿਲੀਜ਼ ਹੋਣ ਵਾਲੀ ਹੈ।

SHARE ARTICLE

ਏਜੰਸੀ

Advertisement
Advertisement

Today Punjab News : ਸਕੂਲ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲਾ ਅਧਿਆਪਕ, ਹੋ ਗਿਆ ਪੱਤਰਕਾਰਾਂ ਨਾਲ ਔਖਾ...

10 Dec 2023 3:53 PM

ਸਿੱਖਾਂ 'ਤੇ ਕਿਉਂ ਲੱਗਦਾ ਹੈ UAPA ? "ਕਾਨੂੰਨ ਮੱਕੜੀ ਦਾ ਜਾਲਾ ਹੈ"

09 Dec 2023 5:12 PM

Batala News: 13 ਸਾਲ ਦੀ ਉਮਰ 'ਚ ਹੋਇਆ Marriage, ਸਹੇਲੀ ਦੇ ਕਹਿਣ 'ਤੇ Chitta ਪੀਣ ਲੱਗ ਪਈ' ਸੁਣੋ ਵੱਡੇ ਖੁਲਾਸੇ..

09 Dec 2023 5:09 PM

Tarn Taran News: ਨਿੱਕੇ-ਨਿੱਕੇ ਜਵਾਕ ਪੀਂਦੇ Chitta, ਇਕ Phone ਕਰਨ 'ਤੇ ਮਿਲ ਜਾਂਦੀ ਪੁੜੀ, ਸੁਣੋ Pind ਵਾਲਿਆਂ ਦਾ

09 Dec 2023 4:36 PM

Today Gurdaspur News- Mehak Sharma Antim Yatra | Latest Punjab News

09 Dec 2023 3:51 PM