
Sidhu Moosewala New Song: ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਅੱਠਵਾਂ ਗੀਤ ਹੈ
Sidhu Moosewala New ATTACH Song News in punjabi: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ। ਅੱਜ ਗਾਇਕ ਦਾ ਨਵਾਂ ਗੀਤ ਅਟੈਚ ਰਿਲੀਜ਼ ਹੋ ਗਿਆ ਹੈ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਅੱਠਵਾਂ ਗੀਤ ਹੈ। ਮੂਸੇਵਾਲਾ ਦੇ ਨਵੇਂ ਗੀਤ ਨੇ ਧੱਕ ਪਾ ਦਿਤੀ ਹੈ।
ਇਸ ਗੀਤ ‘ਚ ਸਿੱਧੂ ਮੂਸੇਵਾਲਾ ਦੇ ਨਾਲ ਬ੍ਰਿਟਿਸ਼ ਰੈਪਰ ਤੇ ਗਾਇਕ Fredo ਅਤੇ ਸਟੀਲ ਬੈਂਗਲਜ਼ ਵੀ ਨਜ਼ਰ ਆ ਰਹੇ ਹਨ। ਗੀਤ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਰਿਲੀਜ਼ ਹੁੰਦੀਆਂ 10 ਮਿੰਟਾਂ ਦਰਮਿਆਨ ਹੀ 5 ਲੱਖ ਵਿਊਸ ਮਿਲ ਚੁੱਕੇ ਹਨ।
ਗਾਣੇ ਦੇ ਬੋਲ ਹਨ ਕਿ,''ਹੀਲਾ ਪਾ-ਪਾ ਕੱਦ ਕਰਾ ਮੈਚ ਤੇਰੇ, ਨਾਲ ਪਤਾ ਨਹੀਂ ਕਿਉਂ ਹੋਈ ਜਾਵਾਂ ਅਟੈਚ ਤੇਰੇ ਨਾਲ, ਪਤਾ ਨਹੀਂ ਤੂੰ ਉਦਾ ਮੈਨੂੰ ਵੇਖਿਆ ਜਾਂ ਨਹੀਂ ਪਰ ਫਿਰਾ ਲਾਈਫ ਵਾਲਾ ਜਿਉਣਾ ਬੈਂਚ ਤੇਰੇ ਨਾਲ''।
ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਸਿੱਧੂ ਦਾ ਕੋਈ ਨਵਾਂ ਗੀਤ ਰਿਲੀਜ਼ ਨਹੀਂ ਹੋਇਆ ਹੈ, ਇਸ ਲਈ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲਿਆਂ ਨੂੰ ਹੁਣ 30 ਅਗਸਤ ਦੀ ਬੇਸਬਰੀ ਨਾਲ ਉਡੀਕ ਰਹੇਗੀ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।