‘ਬਣਜਾਰਾ: ਦ ਟਰੱਕ ਡਰਾਈਵਰ’ ਦੇ ਟ੍ਰੈਲਰ ਨਾਲ ਬੱਬੂ ਮਾਨ ਨੇ ਕੀਤਾ ਵੱਡਾ ਧਮਾਕਾ
Published : Oct 31, 2018, 10:37 am IST
Updated : Oct 31, 2018, 12:53 pm IST
SHARE ARTICLE
Babbu Maan
Babbu Maan

ਪੰਜਾਬੀ ਇੰਡਸਟਰੀ ਦਿਨੋਂ ਦਿਨ ਅੱਗੇ ਵਧ ਰਹੀ ਹੈ, ਜਿਸ ‘ਚ ਬਹੁਤ ਵੱਡਾ ਹੱਥ.......

ਚੰਡੀਗੜ੍ਹ ( ਭਾਸ਼ਾ ): ਪੰਜਾਬੀ ਇੰਡਸਟਰੀ ਦਿਨੋਂ ਦਿਨ ਅੱਗੇ ਵਧ ਰਹੀ ਹੈ, ਜਿਸ ‘ਚ ਬਹੁਤ ਵੱਡਾ ਹੱਥ ਕਲਾਕਾਰ, ਲੇਖਕ, ਅਭਿਨੇਤਾ ਬੱਬੂ ਮਾਨ ਦਾ ਵੀ ਹੈ। ਬੱਬੂ ਮਾਨ ਨੇ ਬਾਜ਼, ਏਕਮ, ਹਸ਼ਰ, ਦੇਸ਼ੀ ਰੋਮਿਓ, ਰੱਬ ਨੇ ਬਣਾਈਆਂ ਜੋੜੀਆਂ ਵਰਗੀਆਂ ਕਈ ਹਿਟ ਫ਼ਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਹਨ ਅਤੇ ਇਸ ਸਾਲ ਪੰਜਾਬੀ ਸਿਨੇਮਾ ਨੇ ਕਾਮੇਡੀ ਤੋਂ ਅੱਗੇ ਵੀ ਕੁਝ ਵੱਖਰੀਆਂ ਕਹਾਣੀਆਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਹੁਣ ਡਾਇਰੈਕਟਰ ਮੁਸ਼ਤਾਕ ਪਾਸ਼ਾ ਆਪਣੀ ਅਗਲੀ ਫ਼ਿਲਮ ‘ਬਣਜਾਰਾ: ਦ ਟਰੱਕ ਡਰਾਈਵਰ’ ਲੈ ਕੇ ਆ ਰਹੇ ਹਨ।

Babbu MaanBabbu Maan

ਇਸ ਫ਼ਿਲਮ ਵਿਚ ਕਾਫੀ ਲੰਬੇ ਸਮੇਂ ਬਾਅਦ ਪਾਲੀਵੁੱਡ ਸਟਾਰ ਬੱਬੂ ਮਾਨ ਨਜ਼ਰ ਆਉਣਗੇ। ਬੱਬੂ ਮਾਨ ਨਾਲ ਫ਼ਿਲਮ ‘ਚ ਰਾਣਾ ਰਣਬੀਰ, ਸ਼ਰਧਾ ਆਰਿਆ, ਜਿਆ ਮੁਸਤਫਾ ਤੇ ਸਾਰਾ ਖਤਰੀ ਵੀ ਨਜ਼ਰ ਆਉਣਗੇ।‘ਬਣਜਾਰਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਚੰਡੀਗੜ੍ਹ ਵਿਚ ਹੀ ਰਿਲੀਜ਼ ਕੀਤਾ ਗਿਆ। ਇਸ ਫ਼ਿਲਮ ਵਿਚ ਇਕ ਟਰੱਕ ਡਰਾਈਵਰ ਦੀ ਕਹਾਣੀ ਨਜ਼ਰ ਆ ਰਹੀ ਹੈ ਤੇ ਸਾਲ 1947 ਤੋਂ ਲੈ ਕੇ ਸਾਲ 2016 ਤਕ ਦੇ ਪੰਜਾਬ ਦਾ ਸਫ਼ਰ ਇਸ ਫ਼ਿਲਮ ਵਿਚ ਦਿਖਾਇਆ ਜਾਵੇਗਾ।

Babbu MaanBabbu Maan

ਫ਼ਿਲਮ 3 ਪੀੜੀਆਂ ਦੀ ਕਹਾਣੀ ਨੂੰ ਦਰਸਾਉਂਦੀ ਹੈ ਜਿਸ ਦੀ ਖਾਸ ਗੱਲ ਹੈ ਕਿ ਤਿੰਨੋਂ ਪੀੜੀਆਂ ਦੀ ਕਹਾਣੀ ‘ਚ ਸਾਨੂੰ ਬੱਬੂ ਮਾਨ ਨਜ਼ਰ ਆਵੇਗਾ। ਫ਼ਿਲਮ ‘ਚ ਬੱਬੂ ਮਾਨ 3 ਅਹਿਮ ਕਿਰਦਾਰ ਨਿਭਾਅ ਰਿਹਾ ਹੈ। ਪਹਿਲਾ ਇਹ ਫ਼ਿਲਮ 14 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਫ਼ਿਰ ਰਿਲੀਜ਼ ਡੇਟ ਅੱਗੇ ਕਰ ਦਿਤੀ ਗਈ। ਫ਼ਿਲਮ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ‘ਬਣਜਾਰਾ’ ਦੀ ਬਾਕਸ-ਆਫਿਸ ‘ਤੇ ਸੰਗ੍ਰਰਹਿ ਬਾਲੀਵੁੱਡ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਨਾਲ ਹੋਣੀ ਹੈ। ਜਿਥੇ ਤਕ ਪੰਜਾਬ ਦੀ ਗੱਲ ਹੈ ਤਾਂ ਪੰਜਾਬ ‘ਚ ਬੱਬੂ ਮਾਨ ਦੇ ਅੱਗੇ ਕਿਸੇ ਹੋਰ ਫ਼ਿਲਮ ਦਾ ਟਿਕ ਪਾਉਣਾ ਮੁਸ਼ਕਲ ਹੀ ਨਹੀਂ ਨਾ-ਮੁਮਕਿਨ ਸਾਬਤ ਹੋ ਸਕਦਾ ਹੈ।

Babbu MaanBabbu Maan

ਬੱਬੂ ਮਾਨ ਨੇ ਫ਼ਿਲਮਾਂ ਤੋਂ ਇਲਾਵਾ ਅਪਣਾ ਪੰਜਾਬੀ ਗੀਤਾਂ ਵਿਚ ਵੀ ਬਹੁਤ ਵੱਡਾ ਨਾਮ ਕਮਾਇਆ ਹੈ ਅਤੇ ਬਾਲੀਵੁੱਡ ਫ਼ਿਲਮਾਂ ਵਿਚ ਵੀ ਅਪਣੀਂ ਸੁਰੀਲੀ ਅਵਾਜ਼ ਵਿਚ ਕਈ ਗੀਤ ਗਾਏ। ਬੱਬੂ ਮਾਨ ਨੇ ਸਾਰੀ ਦੁਨਿਆ ਵਿਚ ਅਪਣੀਂ ਕਲਾ ਨਾਲ ਧਮਾਲਾਂ ਪਾਈਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement