ਪੰਜਾਬੀ ਫ਼ਿਲਮ “ਰੰਗ ਪੰਜਾਬ” ਦਾ ਫਸਟਲੁੱਕ ਹੋਈਆ ਰਿਲੀਜ਼
Published : Oct 27, 2018, 6:48 pm IST
Updated : Oct 27, 2018, 6:48 pm IST
SHARE ARTICLE
Rang Punjab
Rang Punjab

ਕਾਮੇਡੀ, ਪੀਰੀਅਡ ਅਤੇ ਰੁਮਾਂਟਿਕ ਫਿਲਮਾਂ ਦੇ ਦੌਰ 'ਚ ਪੰਜਾਬ ਦੇ ਵੱਖ ਵੱਖ ਰੰਗਾਂ ਦੀ ਗੱਲ ਕਰਦੀ ਪੰਜਾਬੀ ਫ਼ਿਲਮ “ਰੰਗ ਪੰਜਾਬ” ਦੀ ਫਸਟਲੁੱਕ ਰਿਲੀਜ਼ ਹੋਈ ਹੈ। ...

ਚੰਡੀਗੜ੍ਹ : ਕਾਮੇਡੀ, ਪੀਰੀਅਡ ਅਤੇ ਰੁਮਾਂਟਿਕ ਫਿਲਮਾਂ ਦੇ ਦੌਰ 'ਚ ਪੰਜਾਬ ਦੇ ਵੱਖ ਵੱਖ ਰੰਗਾਂ ਦੀ ਗੱਲ ਕਰਦੀ ਪੰਜਾਬੀ ਫ਼ਿਲਮ “ਰੰਗ ਪੰਜਾਬ” ਦੀ ਫਸਟਲੁੱਕ ਰਿਲੀਜ਼ ਹੋਈ ਹੈ। ਫ਼ਿਲਮ 23 ਨਵੰਬਰ ਨੂੰ ਰਿਲੀਜ ਹੋ ਰਹੀ ਹੈ। ਇਹ ਫ਼ਿਲਮ ਪੰਜਾਬ ਦੀ ਕੌੜੀ ਸੱਚਾਈ ਨੂੰ ਬਿਆਨ ਕਰਦੀ ਹੋਈ ਗੰਦਲੇ ਹੋ ਰਹੇ ਪੰਜਾਬ ਦੇ ਕਾਰਨ ਅਤੇ  ਹੱਲ ਦੋਵਾਂ ਦੀ ਗੱਲ ਕਰੇਗੀ। ਪੰਜਾਬੀ ਸਿਨੇਮੇ ਅਤੇ ਪੰਜਾਬ ਦੋਵਾਂ ਦੀ ਇਕਜੁਟਤਾ ਦਾ ਨਾਅਰਾ ਮਾਰਦੀ ਇਸ ਫ਼ਿਲਮ ਦਾ ਟ੍ਰੇਲਰ ਇਸ ਮਹੀਨੇ ਦੇ ਅਖੀਰਲੇ ਦਿਨਾਂ ਚ ਨਜ਼ਰ ਆਵੇਗਾ।

'ਰੰਗ ਪੰਜਾਬ' 'ਚ ਦੀਪ ਸਿੱਧੂ ਤੋਂ ਇਲਾਵਾ ਰੀਨਾ ਰਾਏ, ਕਰਤਾਰ ਚੀਮਾ, ਅਸ਼ੀਸ਼ ਦੁੱਗਲ, ਹੋਬੀ ਧਾਲੀਵਾਲ, ਮਹਾਵੀਰ ਭੁੱਲਰ, ਜਗਜੀਤ ਸੰਧੂ, ਧੀਰਜ ਕੁਮਾਰ, ਬਨਿੰਦਰਜੀਤ ਬੰਨੀ, ਗੁਰਜੀਤ ਸਿੰਘ, ਜਗਜੀਤ ਸਿੰਘ, ਕਮਲ ਵਿਰਕ ਤੇ ਕਰਨ ਬੱਤਨ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਗੁਰਪ੍ਰੀਤ ਭੁੱਲਰ ਨੇ ਲਿਖੀ ਹੈ। ਇਸ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹ ਤੇ ਮਿਊਜ਼ਿਕ ਇੰਪਾਇਰ ਨੇ ਦਿੱਤਾ ਹੈ ਤੇ ਵਰਲਡਵਾਈਡ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ ਯੂਨੀਸਿਸ ਇਨਫੋਸਲਿਊਸ਼ਨਜ਼ ਤੇ ਸੈਵਨ ਕਲਰਸ ਮੋਸ਼ਨ ਪਿਕਚਰਸ ਕੋਲ ਹੈ।

ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ, ਜਿਹੜੀ 23 ਨਵੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਪ੍ਰੋਡਿਊਸਰ ਮਨਦੀਪ ਸਿੰਘ ਸਿੱਧੂ ਤੇ ਰਾਜ ਕੁੰਦਰਾ ਹਨ, ਜਦਕਿ ਐਸੋਸੀਏਟ ਪ੍ਰੋਡਿਊਸਰ ਜੈਰੀ ਬਰਾੜ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement