
63ਵੇਂ ਫਿਲਮਫੇਅਰ ਐਵਾਰਡ 'ਚ ਜਿਥੇ 2017 ਦੀਆਂ ਹਿੱਟ ਫ਼ਿਲਮਾਂ ਦੇ ਜੇਤੂਆਂ ਅਤੇ ਫੈਸ਼ਨ ਦਾ ਜਲਵਾ ਦਿਖਾਉਣ ਵਾਲਿਆਂ ਦੀ ਧੂਮ ਰਹੀ ਉਥੇ ਹੀ ਇਸ ਸਮਾਗਮ ਵਿਚ ਬਾਲੀਵੁੱਡ ਦੀਆਂ ਹਸੀਨਾਵਾਂ ਤੋਂ ਇਲਾਵਾ ਇਕ ਪਰੀ ਜਿਹੀ ਖੂਬਸੂਰਤ ਬਲਾ ਵੀ ਨਜ਼ਰ ਆਈ ਜੋ ਸਭ ਦੀ ਖਿੱਚ ਦਾ ਕੇਂਦਰ ਬਣੀ ਰਹੀ। ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤਣ ਵਾਲੀ ਮਾਨੂਸ਼ੀ ਛਿੱਲਰ ਜੋ ਲਾਲ ਡ੍ਰੈਸ ਦੇ ਵਿਚ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।
ਤੁਹਾਨੂੰ ਦੱਸ ਦੇਈਏ ਕਿ ਆਇਫ਼ਾ 2018 'ਚ ਆਲੀਆ ਭੱਟ, ਕਾਜੋਲ, ਸ਼ਾਹਰੁਖ ਖਾਨ, ਰਣਬੀਰ ਕਪੂਰ, ਰਣਵੀਰ ਸਿੰਘ ਦੇ ਨਾਲ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ ਸਨ। ਇਸ ਸ਼ੋਅ ਦਾ ਹਿੱਸਾ ਬਣਨ ਮਿਸ ਵਰਲਡ ਮਾਨੁਸ਼ੀ ਛਿੱਲਰ ਵੀ ਪਹੁੰਚੀ। ਇਸ ਦੌਰਾਨ ਰੈੱਡ ਕਾਰਪੇਟ 'ਤੇ ਆਪਣੀ ਹੌਟ ਲੁੱਕ ਨਾਲ ਮਾਨੁਸ਼ੀ ਸਭ ਨੂੰ ਦੀਵਾਨਾ ਬਣਾ ਰਹੀ ਸੀ।
ਐਵਾਰਡ ਸ਼ੋਅ 'ਚ ਸਭ ਦੀਆਂ ਨਿਗਾਹਾਂ ਮਾਨੁਸ਼ੀ 'ਤੇ ਟਿੱਕੀਆਂ ਰਹੀਆਂ। ਮਾਨੁਸ਼ੀ ਰੈੱਡ ਕਲਰ ਦੇ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੌਰਾਨ ਮਾਨੁਸ਼ੀ ਮੰਚ 'ਤੇ ਸੁਪਰਸਟਾਰ ਸ਼ਾਹਰੁਖ ਖਾਨ ਤੇ ਰਣਵੀਰ ਸਿੰਘ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ। ਜਿਥੇ ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸ਼ਾਹਰੁਖ ਅਤੇ ਰਣਵੀਰ ਮੈਨੂਸ਼ੀ ਨਾਲ ਫਲਰਟ ਕਰਦੇ ਨਜ਼ਰ ਆ ਰਹੇ ਹਨ।