ਬਿੱਗ ਬਾਸ ਦੇ ਫਿਨਾਲੇ 'ਤੇ ਸੱਟੇਬਾਜ਼ਾਂ ਦੀ ਨਜ਼ਰ
Published : Jan 5, 2018, 11:29 am IST
Updated : Jan 5, 2018, 5:59 am IST
SHARE ARTICLE

ਬਿਗ ਬਾਸ 11 ਦਾ ਫਿਨਾਲੇ ਹੋਣ ਨੂੰ ਕੁਝ ਹੀ ਦਿਨ ਬਾਕੀ ਹਨ ਪਰ ਉਸਤੋਂ ਪਹਿਲਾਂ ਹੀ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸਨੂੰ ਸੁਣਕੇ ਤੁਸੀ ਹੈਰਾਨ ਹੋ ਜਾਓਗੇ। ਦੱਸ ਦਈਏ ਕਿ ਸ਼ੋਅ ਵਿਚ ਹੁਣ ਸਿਰਫ 6 ਪ੍ਰਤੀਯੋਗੀ ਹੀ ਬਚੇ ਹਨ, ਜਿਸ ਵਿਚ 3 ਸੈਲੀਬ੍ਰਿਟੀ ਅਤੇ 3 ਕਾਮਨਰ ਬਚੇ ਹਨ। ਜਿਵੇ -ਜਿਵੇਂ ਸ਼ੋਅ ਦਾ ਫਿਨਾਲੇ ਕਰੀਬ ਆ ਰਿਹਾ,ਜੇਤੂਆਂ ਨੂੰ ਲੈ ਕੇ ਚਰਚਾ ਤੇਜ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਸ਼ੋਅ 'ਤੇ ਸੱਟੇਬਾਜਾਂ ਦੀਆਂ ਨਜਰਾਂ ਵੀ ਟਿਕੀਆਂ ਹਨ ਕਿਹਾ ਜਾ ਰਿਹਾ ਹੈ ਕਿ ਇਸ ਸ਼ੋਅ ਦੇ ਪਿਛੇ ਸੱਟੇਬਾਜ ਹੁਣ ਆਪਣਾ ਪੈਸਾ ਬਣਾਉਣ ਵਿਚ ਲੱਗੇ ਹਨ। ਜਿਸ ਵਿਚ ਸਟੇਬਾਜ਼ ਚਾਹੁੰਦੇ ਹਨ ਕਿ ਸ਼ੋਅ ਦੇ ਵਿਚ ਸ਼ਿਲਪਾ ਸ਼ਿੰਦੇ ਨਹੀਂ ਬਲਕਿ ਹਿਨਾ ਖ਼ਾਨ ਜਿੱਤੇ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਿਲਪਾ ਦੇ ਫੈਨਸ ਲਈ ਬੁਰੀ ਖਬਰ ਹੈ, ਕਿਉਂਕਿ ਬਿਗ ਬਾਸ ਨੇ ਸ਼ਿਲਪਾ ਨੂੰ ਹਰਾਉਣ ਦਾ ਫੈਸਲਾ ਲਿਆ ਹੈ ਕਿਉਂਕਿ ਮੁੰਬਈ ਦੇ ਸੱਟੇ ਬਾਜ਼ਾਰ ਵਿਚ ਬਿਗ ਬਾਸ ਵਿਨਰ ਲਈ ਬਹੁਤ ਵੱਡੀ ਬੇਟ ( ਸੱਟਾ ) ਲੱਗੀ ਹੈ,ਜੇਕਰ ਸ਼ਿਲਪਾ ਹਾਰੇਗੀ ਤਾਂ ਕੰਪਨੀ ਮਾਲਾਮਾਲ ਹੋ ਜਾਵੇਗੀ। 



ਇਸਦੇ ਇਲਾਵਾ ਭੋਜਪੁਰੀ ਐਕਟਰੈਸ ਮਹਿਮਾ ਸਿੰਘ ਪੁਰੀ ਵੀ ਇਸ ਸ਼ੋਅ ਅਤੇ ਕੰਟੇਸਟੈਂਟਸ 'ਤੇ ਕੁਝ ਸੀਰੀਅਸ ਇਲਜ਼ਾਮ ਲਗਾ ਚੁੱਕੀ ਹੈ।ਉਨ੍ਹਾਂ ਨੇ ਆਪਣੇ ਤਾਜ਼ਾ ਟਵੀਟ ਵਿਚ ਲਿਖਿਆ ਹੈ, ਬਿੱਗ ਬੋਸ ਵਿਚ ਸੱਟਾ ਮਾਰਕਿਟ ਦਾ ਬੇਟਿੰਗ ਰੇਟਸ: ਹਰ 100 ਰੁਪਏ ਵਿਚੋਂ 30 – 35 ਰੁਪਏ ਸ਼ਿਲਪਾ 'ਤੇ , 25 ਰੁਪਏ ਹਿਨਾ ਖਾਨ 'ਤੇ, 20 ਰੁਪਏ ਵਿਕਾਸ 'ਤੇ ਅਤੇ 15 ਰੁਪਏ ਲਵ ਤਿਆਗੀ 'ਤੇ ਲੱਗਾ ਹੈ। ਮੈਨੂੰ ਕਿਸ ਉੱਪਰ ਲਗਾਉਣਾ ਚਾਹੀਦਾ ਹੈ ?

ਸੱਟੇਬਾਜ ਚਾਹੁੰਦੇ ਹਨ ਕਿ ਸ਼ਿਲਪਾ ਹਾਰ ਜਾਏ, ਤਾਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਾਫਿਟ ਕਮਾ ਸਕਣ। ਉਸ ਟਵੀਟ ਵਿਚ ਕਿਹਾ ਗਿਆ ਸੀ, ਸ਼ਿਲਪਾ ਸ਼ਿੰਦੇ ਦੇ ਫੈਨਸ ਲਈ ਬੁਰੀ ਖਬਰ ਹੈ। ਬਿੱਗ ਬੋਸ ਨੇ ਸ਼ਿਲਪਾ ਨੂੰ ਹਰਾਉਣ ਦਾ ਫੈਸਲਾ ਲਿਆ ਹੈ ਕਿਉਂਕਿ ਮੁੰਬਈ ਦੇ ਸੱਟੇ ਬਾਜ਼ਾਰ ਵਿਚ ਬਿੱਗ ਬਾਸ ਵਿਨਰ ਲਈ ਬਹੁਤ ਵੱਡੀ ਬੇਟ( ਸੱਟ) ਲੱਗੀ ਹੈ, ਜੇਕਰ ਸ਼ਿਲਪਾ ਹਾਰੇਗੀ ਤਾਂ ਕੰਪਨੀ ਮਾਲਾਮਾਲ ਹੋ ਜਾਵੇਗੀ, ਐਕਟਰੈਸ ਨੇ ਆਪਣੇ ਟਵੀਟ ਵਿਚ ਕਿਹਾ ਹੈ ਕਿ ਇਸ ਸ਼ੋਅ ਦੇ ਪਿੱਛੇ ਮਾਰਕਿਟ ਦਾ ਬਹੁਤ ਵੱਡਾ ਰੈਕੇਟ ਹੈ।



‘ਬਿੱਗ ਬਾਸ 11’ ਦਾ ਫਿਨਾਲੇ ਹੁਣ ਕੁਝ ਹੀ ਦੂਰੀ ‘ਤੇ ਹੈ। ਬਿੱਗ ਬਾਸ ਨੇ ਫਿਨਾਲੇ ਲਈ ਘਰਵਾਲਿਆਂ ਦੀਆਂ ਕਾਫੀ ਚੁਣੌਤੀਆਂ ਪੈਦਾ ਕੀਤੀਆਂ ਹਨ। ਅਜਿਹੇ ‘ਚ ਪ੍ਰਤੀਯੋਗੀਆਂ ਦੀ ਬੈਚੇਨੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਹਰ ਕੋਈ ਫਾਈਨਲ ਤੱਕ ਪਹੁੰਚਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਅਜਿਹੇ ‘ਚ ਹਰ ਕੋਈ ਬਸ ਆਪਣੇ ਆਪ ਨੂੰ ਫਿਨਾਲੇ ‘ਚ ਦੇਖਣ ਲਈ ਕੜੀ ਮਿਹਨਤ ਕਰ ਰਿਹਾ ਹੈ। ਕੱਲ੍ਹ ਆਕਾਸ਼ ਡਡਲਾਨੀ ਨਾਲ ਲੜ੍ਹਣ ਤੋਂ ਬਾਅਦ ਹਿਨਾ ਖਾਨ ਨੇ ਆਪਣੇ ਦੋਸਤ ਲਵ ਤਿਆਗੀ ਨਾਲ ਲੜ੍ਹਾਈ ਲੈ ਲਈ ਹੈ।



13 ਹਫਤੇ ਇਕ ਦੂਜੇ ਦਾ ਸਾਥ ਦੇਣ ਵਾਲੇ ਹਿਨਾ ਤੇ ਲਵ ਨੇ ਇਸ ਗੇਮ ਕਾਰਨ ਆਪਣੀ ਦੋਸਤੀ ਨੂੰ ਵੀ ਭੁਲਾ ਦਿੱਤਾ ਹੈ। ਬਿੱਗ ਬਾਸ ਨੇ ਇਸ ਹਫਤੇ ‘ਟਿਕਟ ਟੂ ਫਿਨਾਲੇ’ ਦਾ ਟਾਸਕ ਦਿੱਤਾ, ਜਿਸ ਨੂੰ ਜਿੱਤ ਕੇ ਕੋਈ ਵੀ ਮੈਂਬਰ ਸਿੱਧੇ ਫਿਨਾਲੇ ‘ਚ ਜਾ ਸਕਦਾ ਹੈ, ਜਿਸ ਨੇ ਘਰ ਦੇ ਸਾਰੇ ਪ੍ਰਤੀਯੋਗੀਆਂ ਨੂੰ ਪਹਾੜ ‘ਤੇ ਇਕ ਬੈਗ ਲੈ ਕੇ ਚੜ੍ਹਣਾ ਹੈ ਪਰ ਹਰੇਕ ਕੋਲ੍ਹ ਬੈਗ ਕਿਸੇ ਦੂਜੇ ਮੁਕਾਬਲੇਬਾਜ਼ ਦੇ ਨਾਂ ਦਾ ਹੈ। ਅਜਿਹੇ ‘ਚ ਕੋਈ ਵੀ ਮੁਕਾਬਲੇਬਾਜ਼ ਕਿਸੇ ਦੇ ਵੀ ਬੈਗ ਨੂੰ ਖਾਲੀ ਕਰ ਸਕਦਾ ਹੈ, ਜਿਸ ਨੂੰ ਉਹ ਫਿਨਾਲੇ ‘ਚ ਨਹੀਂ ਜਾਣ ਦੇਣਾ ਚਾਹੁੰਦੇ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement