
ਨਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਦੇ ਪ੍ਰਸਿੱਧ ਫੋਟੋਗਰਾਫਰ ਡੱਬੂ ਰਤਨਾਨੀ ਇਕ ਵਾਰ ਫਿਰ ਸਿਤਾਰਿਆਂ ਨਾਲ ਸਜਿਆ ਆਪਣਾ ਕੈਲੰਡਰ ਲੈ ਕੇ ਆ ਚੁੱਕੇ ਹਨ। ਡੱਬੂ ਦਾ ਇਹ ਕੈਲੰਡਰ ਬੁੱਧਵਾਰ ਨੂੰ ਰਿਲੀਜ ਕੀਤਾ ਜਾਵੇਗਾ।
ਇਸ ਕੈਲੰਡਰ ਲਈ ਡੱਬੂ ਰਤਨਾਨੀ ਨੇ ਬਾਲੀਵੁੱਡ ਦੇ 24 ਸਿਤਾਰਿਆਂ ਨੂੰ ਚੁਣਿਆ ਅਤੇ ਇਸ ਕੈਲੰਡਰ ਉਤੇ ਜਗ੍ਹਾ ਦਿੱਤੀ ਹੈ। ਇਨ੍ਹਾ ਸਿਤਾਰਿਆਂ ਵਿਚ ਸ਼ਾਹਰੁਖ ਖਾਨ, ਕਾਜੋਲ, ਅਮਿਤਾਭ ਬੱਚਨ, ਐਸ਼ਵਰਿਆ ਰਾਏ ਵਰਗੇ ਸਿਤਾਰੇ ਤਾਂ ਹਨ ਅਤੇ ਹਾਲ ਹੀ ਵਿਚ ਦੇਸ਼ ਨੂੰ ਮਿਸ ਵਰਲਡ ਦਾ ਖਿਤਾਬ ਜਿਤਾਉਣ ਵਾਲੀ ਮਾਨੁਸ਼ੀ ਛਿੱਲਰ ਪਹਿਲੀ ਵਾਰ ਨਜ਼ਰ ਆਵੇਗੀ।
ਦਿਸ਼ਾ ਪਟਾਨੀ ਦੇ ਨਾਲ ਫਿਲਮ ਬਾਗੀ 2 ਵਿਚ ਨਜ਼ਰ ਆਉਣ ਵਾਲੇ ਟਾਈਗਰ ਸ਼ਰਾਫ ਵੀ ਇਸ ਕੈਲੰਡਰ ਵਿਚ ਅਨੋਖੇ ਅੰਦਾਜ ਵਿਚ ਦਿਖਣਗੇ।
ਅਗਲੇ ਮਹੀਨੇ ਫਿਲਮ 'ਆਯਾਰੀ' ਵਿਚ ਨਜ਼ਰ ਆਉਣ ਵਾਲੇ ਸਿਧਾਰਥ ਮਲਹੋਤਰਾ ਇਕ ਵਾਰ ਫਿਰ ਇਸ ਕੈਲੰਡਰ ਵਿਚ ਨਜ਼ਰ ਆਉਣ ਵਾਲੇ ਹਨ।
ਰੋਹਿਤ ਸ਼ੈੱਟੀ ਦੀ ਗੋਲਮਾਲ ਸੀਰੀਜ ਦੀ ਚੌਥੀ ਫਿਲਮ ਗੋਲਮਾਲ 4 ਵਿਚ ਨਜ਼ਰ ਆਈ ਪਰਿਣੀਤੀ ਚੋਪੜਾ ਵੀ ਇਸ ਕੈਲੰਡਰ ਦਾ ਹਿੱਸਾ ਹੋਵੇਗੀ।
ਇਨ੍ਹਾਂ ਦਿਨਾਂ ਐਕਟਰ ਪ੍ਰਭਾਸ ਦੇ ਨਾਲ ਫਿਲਮ ਸਾਹਾਂ ਦੀ ਸ਼ੂਟਿੰਗ ਕਰ ਰਹੇ ਐਕਟਰੈਸ ਸ਼ਰਧਾ ਕਪੂਰ ਇਸ ਕੈਲੰਡਰ ਵਿਚ ਚੌਥੀ ਵਾਰ ਨਜ਼ਰ ਆਉਣ ਵਾਲੀ ਹੈ।
ਬੱਚਨ ਪਰਿਵਾਰ ਵੀ ਇਸ ਕੈਲੰਡਰ ਦਾ ਹਿੱਸਾ ਬਣਿਆ ਹੈ। ਅਭਿਸ਼ੇਕ ਬੱਚਨ, ਐਸ਼ਵਰਿਆ ਅਤੇ ਅਮਿਤਾਭ ਬੱਚਨ ਵੀ ਇਸ ਕੈਲੰਡਰ ਵਿਚ ਨਜ਼ਰ ਆਉਣ ਵਾਲੇ ਹਨ।
ਪਿਛਲੇ ਸਾਲ ਫਿਲਮ ਰਾਬਤਾ ਅਤੇ ਬਰੇਲੀ ਕੀ ਬਰਫੀ ਵਿਚ ਨਜ਼ਰ ਆਈ ਅਦਾਕਾਰਾ ਕ੍ਰਿਤੀ ਸੇਨਨ ਵੀ ਇਸ ਕੈਲੰਡਰ ਵਿਚ ਨਜ਼ਰ ਆਉਣ ਵਾਲੀ ਹੈ।