ਦੀਪਿਕਾ ਦੀ ਗੈਰਮੌਜੂਦਗੀ 'ਚ ਖਾਸ ਮਹਿਮਾਨ ਨਾਲ ਮਨਾਈ ਰਣਵੀਰ ਨੇ ਹੋਲੀ
Published : Mar 3, 2018, 5:19 pm IST
Updated : Mar 3, 2018, 11:49 am IST
SHARE ARTICLE

2 ਮਾਰਚ ਹੋਲੀ ਦਾ ਦਿਨ ਦੁਨੀਆ ਭਰ ਦੇ ਵਿਚ ਮਨਾਇਆ ਗਿਆ। ਜਿਥੇ ਆਮ ਲੋਕਾਂ ਨੇ ਇਸ ਦਾ ਅਨੰਦ ਮਾਣਿਆ ਉਥੇ ਹੀ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਸ ਤਿਉਹਾਰ ਨੂੰ ਮਨਾਇਆ। ਇੰਨਾ ਹੀ ਨਹੀਂ ਹੋਲੀ ਇਕ ਅਜਿਹਾ ਤਿਉਹਾਰ ਹੈ ਜੋ ਨਾ ਸਿਰਫ ਭਾਰਤ ਦੇ ਲੋਕ ਬਲਕਿ ਵਿਦੇਸ਼ੀ ਲੋਕ ਵੀ ਮਨਾਉਂਦੇ ਹਨ। ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਮੁੰਬਈ ਜੀ ਹਾਂ ਬਾਲੀਵੁੱਡ ’ਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ, ਜਦੋ ਬਾਲੀਵੁੁੱਡ ਐਕਟਰ ਰਣਵੀਰ ਸਿੰਘ ਨੇ ਅਮਰੀਕੀ ਰੈਪਰ, ਗਾਇਕ ਤੇ ਨਿਰਮਾਤਾ "ਫਰੇਲ ਵੀਲੀਅਮਸ" ਨਾਲ ਹੋਲੀ ਦਾ ਜਸ਼ਨ ਮਨਾਇਆ ਗਿਆ। 


ਤੁਹਾਨੂੰ ਦੱਸ ਦੇਈਏ ਕਿ ਫਰੇਲ ਵੀਲੀਅਮਸ ਮੁੰਬਈ ’ਚ ਸਪੋਰਟਸ ਵਿਅਰ ਕੰਪਨੀ ਦੇ ਪ੍ਰਚਾਰ ਲਈ ਆਏ ਸਨ। ਜਿਸਦੇ ਬ੍ਰਾਂਡ ਅੰਬੈਸਡਰ ਫਿਲਮ ਅਦਾਕਾਰ ਰਣਵੀਰ ਸਿੰਘ ਵੀ ਹਨ। ਇਸ ਈਵੈਂਟ ਮੌਕੇ ਰਣਵੀਰ ਅਤੇ ਅਮਰੀਕੀ ਰੈਪਰ ਫਰੇਲ ਨੇ ਖੂਬ ਮਸਤੀ ਕੀਤੀ। ਦੱਸ ਦੇਈਏ ਕਿ ਬਾਂਦਰਾ ਦੇ ਤਾਜ ’ਚ ਆਯੋਜਿਤ ਪ੍ਰੋਗਰਾਮ ’ਚ ਸਾਰਿਆ ਨੇ ਰੰਗ ਤੇ ਗੁਲਾਬ ਦੇ ਪੱਤਿਆਂ ਨਾਲ ਹੋਲੀ ਖੇਡੀ ਅਤੇ ਬੜੀ ਹੀ ਖੂਬਸੂਰਤੀ ਨਾਲ ਸਾਫ ਸੁਥਰੀ ਹੋਲੀ ਖੇਡਣ ਦਾ ਸੰਦੇਸ਼ ਵੀ ਦਿੱਤਾ। ਹੋਲੀ ਖੇਡਣ ਦੇ ਨਾਲ ਨਾਲ ਪ੍ਰੋਗਰਾਮ ਦੀ ਹੋਸਟਿੰਗ ਵੀ ਰਣਵੀਰ ਸਿੰਘ ਨੇ ਖੁਦ ਹੀ ਕੀਤੀ। ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਛਾਈਆਂ ਹੋਈਆਂ ਹਨ। 


ਇਹਨਾਂ ਤਸਵੀਰਾਂ ’ਚ ਰੈਪਰ ਫਰੇਲ ਨਾਲ ਰਣਵੀਰ ਸਿੰਘ ਹੋਲੀ ਖੇਡਦੇ ਹੋਏ ਬੇਹੱਦ ਕਮਾਲ ਦੇ ਦਿਖ ਰਹੇ ਹਨ। ਦੱਸਣਯੋਗ ਹੈ ਕਿ ਇਸ ਇਵੈਂਟ ’ਚ ਇਕ ਖਾਸ ਇਨਸਾਨ ਨੂੰ ਛੱਡ ਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਮੌਜੂਦ ਸਨ ਅਤੇ ਉਹ ਖਾਸ ਇਨਸਾਨ ਸੀ ਦੀਪਿਕਾ ਪਾਦੁਕੋਣ ਜੋ ਇਸ ਮੌਕੇ 'ਤੇ ਪ੍ਰੇਮੀ ਰਣਵੀਰ ਦੇ ਨਾਲ ਨਹੀਂ ਸੀ। ਇਸ ਕਰਕੇ ਰਣਵੀਰ ਨੂੰ ਵੀ. ਜੇ. ਅਨੁਸ਼ਾ ਦਾਂਡੇਕਰ, ਸੈਲੀਬ੍ਰਿਟੀ ਸ਼ੈਫ ਸਾਰਾ ਟੋਡ, ਮਿੰਨੀ ਮਾਥੁਰ ਤੇ ਉਨ੍ਹਾਂ ਦੇ 2 ਬੱਚਿਆਂ ਨਾਲ ਹੀ ਹੋਲੀ ਮਨਾਉਣੀ ਪਈ। 

https://www.instagram.com/p/Bf026G5nZuw/?taken-by=yashrajfilmstalent

ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰੇਲ ਹੁਣ ਤੱਕ 11 ਵਾਰ ਗ੍ਰੈਮੀ ਐਵਾਰਡ ਜਿੱਤ ਚੁਕੇ ਹਨ ਅਤੇ ਪਹਿਲੀ ਵਾਰ ਉਹਨਾਂ ਨੇ ਭਾਰਤ ਵਿਚ ਹੋਲੀ ਮਨਾਈ ਹੈ। ਅਸਲ ਵਿਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਰਣਵੀਰ ਨੇ ਖਾਸ ਤੌਰ 'ਤੇ ਫੈਰੇਲ ਦਾ ਭਾਰਤ ਵਿਚ ਆਉਣ 'ਤੇ ਇਸ ਤਰ੍ਹਾਂ ਸਵਾਗਤ ਕਰਕੇ ਸਿੱਧ ਕਰ ਦਿੱਤਾ ਕਿ "ਅਤਿਥੀ ਦੇਵੋ ਭਵ" ਦੀ ਅਸੀਂ ਮਾਨਤਾ ਰੱਖਦੇ ਹਾਂ। ਜਿਥੇ ਸ਼੍ਰੀ ਦੇਵੀ ਦੀ ਮੌਤ 'ਤੇ ਕਈ ਸਿਤਾਰਿਆਂ ਨੇ ਹੋਲੀ ਨਹੀਂ ਮਨਾਈ ਤੇ ਉਥੇ ਹੀ ਕਈਆਂ ਨੇ ਬਹੁਤ ਧੂਮ ਧਾਮ ਨਾਲ ਹੋਲੀ ਦਾ ਅਨੰਦ ਲਿਆ ਇਹਨਾਂ ਵਿਚ ਬਾਲੀਵੁੱਡ ਦੇ ਨਾਲ ਨਾਲ ਟੈਲੀਵਿਜ਼ਨ ਇੰਡਸਟਰੀ ਦੇ ਵੀ ਲੋਕ ਹਨ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement