ਦੀਪਿਕਾ ਪਾਦੁਕੋਣ ਦਾ ਬਦਲ ਨਹੀਂ ਲੱਭ ਸਕੇ ਸੰਜੇ ਲੀਲਾ ਭੰਸਾਲੀ
Published : Sep 13, 2017, 10:52 pm IST
Updated : Sep 13, 2017, 5:22 pm IST
SHARE ARTICLE



ਮੁੰਬਈ, 13 ਸਤੰਬਰ: ਸੰਜੇ ਲੀਲਾ ਭੰਸਾਲੀ ਦੀਆਂ ਫ਼ਿਲਮਾਂ ਹਮੇਸ਼ਾ ਵਿਵਾਦਾਂ 'ਚ ਰਹਿੰਦੀਆਂ ਹਨ ਪਰ ਇੰਨਾ ਤੈਅ ਹੈ ਕਿ ਭੰਸਾਲੀ ਅਪਣੀਆਂ ਫ਼ਿਲਮਾਂ ਦੇ ਨਿਰਮਾਣ 'ਚ ਕੋਈ ਸਮਝੌਤਾ ਨਹੀਂ ਕਰਦੇ। ਉਹ ਪਰਦੇ 'ਤੇ ਜੋ ਦਿਖਾਉਣਾ ਚਾਹੁੰਦੇ ਹਨ, ਉਹ ਆਖ਼ਿਰਕਾਰ ਦਿਖਾ ਕੇ ਹੀ ਦਮ ਲੈਂਦੇ ਹਨ, ਭਾਵੇਂ ਕਿੰਨੇ ਹੀ ਵਿਰੋਧ ਕਿਉਂ ਨਾ ਸਹਿਣੇ ਪੈਣ।

ਉਨ੍ਹਾਂ ਦੀ ਆਗ਼ਾਮੀ ਫ਼ਿਲਮ 'ਪਦਮਾਵਤੀ' ਨੂੰ ਲੈ ਕੇ ਕਾਫ਼ੀ ਵਿਰੋਧ ਹੋਇਆ, ਪਰ ਭੰਸਾਲੀ ਟੱਸ ਤੋਂ ਮੱਸ ਨਹੀਂ ਹੋਏ। ਤਮਾਮ ਵਿਰੋਧਾਂ ਦੇ ਬਾਵਜੂਦ ਪਦਮਾਵਤੀ ਦੀ ਸ਼ੂਟਿੰਗ ਲਗਾਤਾਰ ਚੱਲ ਰਹੀ ਹੈ, ਜਿਸ 'ਚ ਉਨ੍ਹਾਂ ਦਾ ਸਾਥ ਦੀਪਿਕਾ ਪਾਦੂਕੋਣ ਦੇ ਰਹੀ ਹੈ। ਇਸ ਲਈ ਭੰਸਾਲੀ ਅਪਦੀਆਂ ਫ਼ਿਲਮਾਂ 'ਚ ਉਨ੍ਹਾਂ ਨੂੰ ਰਿਪੀਟ ਕਰਦੇ ਹਨ, ਕਿਉਂ ਕਿ ਉਨ੍ਹਾਂ ਨੂੰ ਸੁੰਦਰ ਚਿਹਰੇ ਪਸੰਦ ਹਨ ਅਤੇ ਜੇਕਰ ਕਿਰਦਾਰ ਪਦਮਨੀ ਦੋ ਹੋਵੇ ਤਾਂ ਦੀਪਿਕਾ ਪਾਦੂਕੋਣ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚਲ ਸਕਦਾ, ਇਸ ਗੱਲ ਨੂੰ ਭੰਸਾਲੀ ਸਮਝਦੇ ਹਨ।

ਜ਼ਿਕਰਯੋਗ ਹੈ ਕਿ ਪਦਮਨੀ, ਜਿਨ੍ਹਾਂ ਨੂੰ ਪਦਮਾਵਤੀ ਵੀ ਕਿਹਾ ਜਾਂਦਾ ਹੈ। ਉਹ ਇਕ ਪ੍ਰਸਿੱਧ 13ਵੀਂ-14ਵੀਂ ਸਦੀ ਦੀ ਭਾਰਤੀ ਰਾਣੀ ਸੀ। ਰਾਣੀ ਪਦਮਨੀ ਅਪਣੀ ਸੁੰਦਰਤਾ ਲਈ ਸਮੁੱਚੇ ਭਾਰਤ 'ਚ ਮਸ਼ਹੂਰ ਸੀ ਅਤੇ ਜੋ ਲੋਕ ਇਸ ਗੱਲ ਨੂੰ ਨਹੀਂ ਜਾਣਦੇ, ਉਨ੍ਹਾਂ ਲਈ ਜ਼ਿਕਰਯੋਗ ਹੈ ਕਿ ਭਾਰਤ ਦੇ ਕੁਝ ਇਤਿਹਾਸਕਾਰਾਂ ਮੁਤਾਬਕ ਰਾਣੀ ਪਦਮਨੀ ਜਾਂ ਰਾਣੀ ਪਦਮਾਵਤੀ ਸਿੰਘਲ ਰਾਜ (ਸ੍ਰੀਲੰਕਾ) ਦੀ ਇਕ ਰਾਜਕੁਮਾਰੀ ਸੀ। ਚਿਤੌੜ ਦੇ ਰਾਜਪੂਤ ਸ਼ਾਸਕ ਰਤਨ ਸੇਨ ਨੇ ਹੀਰਾਮੈਨ ਨਾਮਕ ਇਕ ਤੋਤੇ ਤੋਂ ਰਾਣੀ ਦੀ ਸੁੰਦਰਤਾ ਬਾਰੇ ਸੁਣਿਆ ਸੀ। ਰਤਨ ਸੇਨ ਉਨ੍ਹਾਂ ਦੀ ਸੁੰਦਰਤਾ ਦੇ ਇਸ ਕਦਰ ਕਾਇਲ ਸਨ ਕਿ ਲਗਭਗ 8 ਸਾਲ ਦੇ ਸਖ਼ਤ ਸੰਘਰਸ਼ ਤੋਂ ਬਾਅਦ ਉਹ ਰਾਣੀ ਪਦਮਨੀ ਨਾਲ ਵਿਆਹ ਕਰਵਾਉਣ 'ਚ ਕਾਮਯਾਬ ਹੋ ਗਏ।

ਇਹੀ ਕਾਰਨ ਹੈ ਕਿ ਇਸ ਤਰ੍ਹਾਂ ਦੇ ਕਿਰਦਾਰ ਲਈ ਦੀਪਿਕਾ ਪਾਦੂਕੋਣ ਤੋਂ ਬੇਹਤਰ ਹੋਰ ਕੋਈ ਬਦਲ ਨਹੀਂ ਹੋ ਸਕਦਾ ਸੀ। ਦੀਪਿਕਾ ਦੀ ਸੁੰਦਰਤਾ, ਸਟਾਰ ਪਾਵਰ ਅਤੇ ਅਦਾਕਾਰੀ ਦੀ ਸ਼ਾਨਦਾਰ ਸਮਰਥਾ ਹੀ ਉਹ ਕਾਰਨ ਹੈ ਜੋ ਅੱਜ ਭੰਸਾਲੀ ਇਹ ਫ਼ਿਲਮ ਬਣਾਉਣ 'ਚ ਸਮਰਥ ਰਹੇ। ਫ਼ਿਲਹਾਲ ਫ਼ਿਲਮ ਉਦਯੋਗ 'ਚ ਕੋਈ ਹੋਰ ਅਦਾਕਾਰਾ ਨਹੀਂ ਹੈ ਜੋ ਇਨ੍ਹਾਂ ਸੱਭ ਉਪਰੋਕਤ ਵਿਸ਼ੇਸਤਾਵਾਂ ਨਾਲ ਲੈਸ ਹੋਵੇ।  (ਭਾਸ਼ਾ)

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement