ਹੁਣ ਇਰਫਾਨ ਖਾਨ ਦੀ ਫਿਲਮ 'ਹਿੰਦੀ ਮੀਡੀਅਮ' ਚੀਨ 'ਚ ਮਚਾਵੇਗੀ ਧਮਾਲ
Published : Mar 9, 2018, 12:02 pm IST
Updated : Mar 9, 2018, 6:32 am IST
SHARE ARTICLE

ਮੁੰਬਈ: ਬਾਲੀਵੁੱਡ ਦੀਆਂ ਫਿਲਮਾਂ ਇਕ ਦੇ ਬਾਅਦ ਇਕ ਚੀਨ 'ਚ ਰਿਲੀਜ਼ ਹੋ ਰਹੀਆਂ ਹਨ। ਆਮੀਰ ਖਾਨ ਦੀ ਫਿਲਮ ਦੰਗਲ ਅਤੇ ਸਲਮਾਨ ਖਾਨ ਦੀ ਬਜਰੰਗੀ ਭਾਈਜਾਨ ਦੇ ਬਾਅਦ ਹੁਣ ਇਰਫਾਨ ਖਾਨ ਦੀ ਫਿਲਮ 'ਹਿੰਦੀ ਮੀਡੀਅਮ' ਚੀਨ 'ਚ ਧਮਾਲ ਮਚਾਉਣ ਨੂੰ ਤਿਆਰ ਹੈ। ਹਿੰਦੀ ਮੀਡੀਅਮ ਚੀਨ ਦੇ ਸਿਨੇਮਾਘਰਾਂ 'ਚ ਅਪ੍ਰੈਲ 'ਚ ਰਿਲੀਜ਼ ਹੋਵੇਗੀ। 'ਹਿੰਦੀ ਮੀਡੀਅਮ' ਫਿਲਮ ਚੀਨ ਦੇ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਉਣ ਦੀ ਉਮੀਦ ਹੈ।



'ਹਿੰਦੀ ਮੀਡੀਅਮ' ਨੇ ਭਾਰਤ 'ਚ ਬਾਕਸ ਆਫਿਸ 'ਤੇ ਸੁਪਰਹਿਟ ਕਮਾਈ ਕੀਤੀ ਸੀ। ਭਾਰਤੀ ਫਿਲਮਾਂ ਲਈ ਚੀਨ ਇਕ ਵੱਡੇ ਬਾਜ਼ਾਰ ਦੇ ਰੂਪ 'ਚ ਉੱਭਰ ਰਿਹਾ ਹੈ। ਆਮੀਰ ਖਾਨ ਨੇ ਸਭ ਤੋਂ ਪਹਿਲਾਂ ਚੀਨ 'ਚ ਆਪਣੀ ਫਿਲਮ ਰਿਲੀਜ਼ ਕੀਤੀ ਜੋ 'ਚ ਕਾਫ਼ੀ ਹਿਟ ਰਹੀ ਹੈ। ਆਮੀਰ ਖਾਨ ਦੀ ਸੁਪਰਹਿਟ ਫਿਲਮ ਦੰਗਲ ਅਤੇ ਸੀਕਰੇਟ ਸੁਪਰਸਟਾਰ ਚੀਨ ਦੇ ਬਾਕਸ ਆਫਿਸ 'ਤੇ ਧਮਾਲ ਮਚਾ ਚੁੱਕੀ ਹੈ। 


ਇਸਦੇ ਬਾਅਦ ਤੋਂ ਹੀ ਭਾਰਤੀ ਫਿਲਮ ਮੇਕਰਸ ਲਈ ਚੀਨ ਇਕ ਵੱਡੇ ਬਾਜ਼ਾਰ ਦੇ ਰੂਪ 'ਚ ਉਭਰ ਰਿਹਾ ਹੈ। ਆਮੀਰ ਖਾਨ ਦੀ ਫਿਲਮ ਦੰਗਲ ਨੇ ਚੀਨ 'ਚ ਕਰੀਬ 1200 ਕਰੋਡ਼ ਦਾ ਬਿਜ਼ਨਸ ਕੀਤਾ ਹੈ। ਤਾਂ ਹਾਲ ਹੀ ਸੀਕਰੇਟ ਸੁਪਰਸਟਾਰ ਨੇ 790 ਕਰੋਡ਼ ਦਾ ਬਿਣਨਸ ਕੀਤਾ ਹੈ। ਆਮੀਰ ਖਾਨ ਦੀਆਂ ਫਿਲਮਾਂ ਦੇ ਬਾਅਦ ਸਲਮਾਨ ਖਾਨ ਦੀ ਫਿਲਮ 'ਬਜਰੰਗੀ ਭਾਈਜਾਨ' ਨੂੰ ਚੀਨ 'ਚ ਰਿਲੀਜ਼ ਕੀਤਾ ਗਿਆ ਹੈ। 



ਗੈਰਤਲਬ ਹੈ ਕਿ ਮੀਡੀਆ 'ਤੇ ਇਰਫਾਨ ਦੀ ਸਿਹਤ ਨੂੰ ਲੈ ਕੇ ਕਈ ਅਫਵਾਹ ਬਣੀਆਂ ਹੋਈਆਂ ਸੀ ਕਿ ਉਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਹੋ ਗਈ ਹੈ। ਕਈ ਲੋਕਾਂ ਦਾ ਮੰਨਣਾ ਸੀ ਕਿ ਇਰਫਾਨ ਖਾਨ ਨੂੰ ਕੈਂਸਰ ਹੋ ਗਿਆ ਹੈ। ਜਿਸਦਾ ਇਲਾਜ ਸ਼ੁਰੂ ਹੋ ਚੁੱਕਾ ਹੈ। ਇਰਫਾਨ ਖਾਨ ਨੇ ਟਵਿਟ ਕਰ ਸਾਰਿਆ ਨੂੰ ਜਾਣਕਾਰੀ ਦਿੱਤੀ ਹੈ ਉਨ੍ਹਾਂ ਨੂੰ ਕੈਂਸਰ ਨਹੀਂ ਹੈ, ਬਿਮਾਰ ਹੈ ਪਰ ਕੈਂਸਰ ਨਹੀ ਹੈ। ਉਨ੍ਹਾਂ ਨੂੰ ਜੋ ਵੀ ਹੋਵੇਗਾ ਉਹ ਆਪਣੇ ਆਪ ਦੱਸ ਦੇਣਗੇ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement