
ਮੁੰਬਈ, 27 ਨਵੰਬਰ: ਦੁਨੀਆ ਭਰ ਦੀਆਂ 108 ਸੁੰਦਰੀਆਂ ਨੂੰ ਪਛਾੜ ਕੇ ਮਿਸ ਵਰਲਡ ਦਾ ਖ਼ਿਤਾਬ ਅਪਣੇ ਨਾਮ ਕਰਨ ਵਾਲੀ ਮਾਨੂਸ਼ੀ ਛਿੱਲਰ ਦਾ ਦੇਸ਼ ਪਰਤਣ 'ਤੇ ਭਰਵਾਂ ਸਵਾਗਤ ਹੋਇਆ।
ਸਨਿਚਰਵਾਰ ਦੇਰ ਰਾਤ ਕਰੀਬ 1 ਵਜੇ ਜਦੋਂ ਮਾਨੁਸ਼ੀ ਛਿੱਲਰ ਮੁੰਬਈ ਏਅਰਪੋਰਟ ਪਹੁੰਚੀ, ਉੱਥੇ ਪ੍ਰਸ਼ੰਸਕ ਘੰਟਿਆਂ ਤੋਂ ਉਸ ਦੇ ਸਵਾਗਤ ਲਈ ਇੰਤਜ਼ਾਰ ਕਰ ਰਹੇ ਸਨ। ਮਾਨੁਸ਼ੀ ਨੇ ਅਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਦਾ ਧਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਮਿਸ ਵਰਲਡ 2017 ਬਣੀ ਮਾਨੁਸ਼ੀ ਛਿੱਲਰ 28 ਨਵੰਬਰ ਨੂੰ ਬਾਲੀਵੁਡ ਅਦਾਕਾਰਾ ਸੋਨਮ ਕਪੂਰ ਅਤੇ ਆਦਿਤਯ ਰਾਓ ਹੈਦਰੀ ਨਾਲ ਹੈਦਰਾਬਾਦ 'ਚ ਸ਼ੁਰੂ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਵੇਗੀ। ਸੋਨਮ ਅਤੇ ਮਾਨੁਸ਼ੀ ਇਸ ਪ੍ਰੋਗਰਾਮ 'ਚ ਬਤੌਰ ਪੈਨਲਿਸਟ ਸ਼ਾਮਲ ਹੋਣਗੀਆਂ। (ਭਾਸ਼ਾ)