ਦੀਵਾਲੀ ਅਤੇ ਪਰਾਲੀ ਦੇ ਧੂੰਏਂ ਨੇ ਘਟਾਈ ਸੂਰਜ ਦੀ ਤਪਸ਼
Published : Oct 30, 2017, 11:08 pm IST
Updated : Oct 30, 2017, 5:38 pm IST
SHARE ARTICLE

ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ (ਗੁਰਦੇਵ ਸਿੰਘ/ਰਣਜੀਤ ਸਿੰਘ): ਦੀਵਾਲੀ ਤੋਂ ਬਾਅਦ ਪਰਾਲੀ ਦੇ ਧੂੰਏਂ ਨੇ ਸੂਰਜ ਦੀ ਤਪਸ਼ ਮੱਧਮ ਕਰ ਦਿਤੀ ਹੈ ਜਿਸ ਨਾਲ ਮੌਸਮ ਵਿਚ ਤਬਦੀਲੀ ਆਉਣ ਦੇ ਨਾਲ-ਨਾਲ ਖੇਤਾਂ ਅਤੇ ਮੰਡੀਆਂ ਵਿਚ ਝੋਨੇ ਨੂੰ ਸੁਕਣ ਵਿਚ ਦੇਰ ਹੋ ਰਹੀ ਹੈ ਜਿਸ ਕਰ ਕੇ ਕਿਸਾਨਾਂ ਨੂੰ ਮੰਡੀਆਂ ਵਿਚ ਝੋਨੇ ਦੀ ਨਮੀ ਸਥਿਰ ਕਰਨ ਵਾਸਤੇ ਕਈ ਕਈ ਦਿਨ ਲੱਗ ਜਾਂਦੇ ਹਨ। ਇਸ ਵਾਰ ਦੀਵਾਲੀ ਨਵੰਬਰ ਦੀ ਬਜਾਏ ਅਕਤੂਬਰ ਵਿਚ ਆਉਣ ਕਰ ਕੇ ਪਟਾਕਿਆਂ ਦਾ ਪ੍ਰਦੂਸ਼ਣ ਵੀ ਪਰਾਲੀ ਦੇ ਧੂੰਏਂ ਨਾਲ ਰਲ ਗਿਆ ਹੈ। ਇਸ ਕਾਰਨ ਸਾਰਾ ਦਿਨ ਸੂਰਜ ਦਿਖਾਈ ਨਹੀਂ ਦੇ ਰਿਹਾ, ਅਕਾਸ਼ ਵਿਚ ਕਾਲੇ ਧੂੰਏਂ ਕਰ ਕੇ ਸੂਰਜ ਤਪਸ਼ ਵਿਹੂਣਾ ਹੋ ਗਿਆ ਹੈ। ਬਹੁਤੇ ਥਾਵਾਂ ਤੇ ਝੋਨੇ ਦੀ ਕਟਾਈ 30 ਤੋਂ 40 ਫ਼ੀ ਸਦੀ ਬਾਕੀ ਹੈ ਅਤੇ ਕਿਸਾਨਾਂ ਨੇ ਜੰਗੀ ਪੱਧਰ ਤੇ ਪਰਾਲੀ ਨੂੰ ਅੱਗ ਲਗਾਉਣੀ ਅਜੇ ਸ਼ੁਰੂ ਨਹੀਂ ਕੀਤੀ। ਆਉਣ ਵਾਲੇ ਦਿਨਾਂ ਵਿਚ ਰਹਿੰਦੀ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵਾਸਤੇ ਜ਼ਮੀਨ ਤਿਆਰ ਕਰਨ ਲਈ ਕਿਸਾਨਾਂ ਵੱਲੋਂ ਰਹਿੰਦੀ ਪਰਾਲੀ ਨੂੰ ਵੱਡੇ ਪੱਧਰ ਤੇ ਅੱਗ ਲਗਾਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਧੂੰਏਂ ਦਾ ਪ੍ਰਦੂਸ਼ਣ ਵਧੇਗਾ। ਹਵਾ ਵਿਚ ਰਲੇ ਧੂੰਏਂ ਕਰ ਕੇ ਜਿਥੇ ਆਮ ਲੋਕਾਂ ਦੀਆਂ ਅੱਖਾਂ ਵਿਚ ਜਲਣ ਸ਼ੁਰੂ ਹੋ ਗਈ ਹੈ ਉਸ ਵਿਚ ਵਾਧਾ ਹੋਣ ਦੇ ਨਾਲ ਨਾਲ ਸਾਹ-ਦਮੇ ਦੇ ਮਰੀਜ਼ਾਂ ਦੀ ਹਲਾਤ ਗੰਭੀਰ ਬਣ ਸਕਦੀ ਹੈ। ਅਜਿਹੇ ਮਰੀਜਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਦ ਕਿ ਪੰਜਾਬ ਵਾਸੀ ਪਹਿਲਾਂ ਹੀ ਵੱਡੀ ਪੱਧਰ ਤੇ ਡੇਂਗੂ ਦੇ ਸ਼ਿਕਾਰ ਹੋ ਚੁੱਕੇ ਹਨ। 


ਇਸ ਸਬੰਧੀ ਗੱਲਬਾਤ ਕਰਨ 'ਤੇ ਦਵਿੰਦਰ ਸਿੰਘ ਭੰਗੇਵਾਲਾ, ਦਲਜੀਤ ਸਿੰਘ ਰੰਧਾਵਾ ਕਿਸਾਨ ਆਗੂਆਂ ਸਮੇਤ ਇਲਾਕੇ ਦੇ ਕਿਸਾਨਾਂ ਦਰਸ਼ਨ ਸਿੰਘ ਲੁਬਾਣਿਆਂਵਾਲੀ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਨੂੰ ਪਾਰਲੀ ਸਾੜਨ ਤੋਂ ਰੋਕਣ ਲਈ 100 ਪ੍ਰਤੀ ਕੁਇੰਟਲ ਬੋਨਸ ਦੇਣ ਦੀ ਅਪੀਲ ਨੂੰ ਦਰਕਿਨਾਰ ਕਰ ਦਿਤਾ। ਕੈਪਟਨ ਸਰਕਾਰ ਆਪ ਵੀ ਕਿਸਾਨਾਂ ਇਸ ਸਬੰਧੀ ਕੋਈ ਵੀ ਮਦਦ ਨਾ ਕਰ ਸਕੀ। ਉਕਤ ਕਿਸਾਨਾਂ ਨੇ ਅੰਦਰੂਨੀ ਭਾਵ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀ ਥੋੜ੍ਹੀ ਜਿਹੀ ਮਦਦ ਵੀ ਕਰਦੀ ਤਾਂ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦੀ ਨੀਤੀ ਨੂੰ ਸ਼ਾਇਦ ਤਿਆਗ ਦਿੰਦੇ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਜਿਹੀਆਂ ਕਿਸਾਨ ਵਿਰੋਧੀ ਸਰਕਾਰਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਜਿਸ ਨੇ 70 ਸਾਲਾਂ ਤੋਂ ਕਿਸਾਨ ਦੇ ਗੱਡੇ (ਟਰੈਕਟਰ) ਤੇ ਸਾਲਾਨਾ 30 ਹਜ਼ਾਰ ਟੈਕਸ ਲਗਾ ਕੇ ਪਹਿਲਾਂ ਹੀ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨੇਸਤੋਂ-ਨਾਬੂਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿੰਨਾ ਚਿਰ ਸਵਾਮੀਨਾਥਨ ਰੀਪੋਰਟ ਲਾਗੂ ਨਹੀਂ ਕਰਦੀ ਉਨਾ ਚਿਰ ਕਿਸਾਨ ਬਚ ਨਹੀਂ ਸਕਦਾ।

SHARE ARTICLE
Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement