Fact Check: ਪਲੇਨ ਦੀ ਸੀਟ ਨੂੰ ਲੈ ਕੇ ਭੀੜੀ BJP ਸਾਂਸਦ ਪ੍ਰਗਿਆ ਠਾਕੁਰ? ਪੁਰਾਣਾ ਵੀਡੀਓ ਵਾਇਰਲ
Published : Nov 1, 2021, 5:46 pm IST
Updated : Nov 1, 2021, 5:46 pm IST
SHARE ARTICLE
Fact Check Old video of BJP MP having fight for Plane's first seat viral as recent
Fact Check Old video of BJP MP having fight for Plane's first seat viral as recent

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਦਿਸੰਬਰ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਭੋਪਾਲ ਤੋਂ ਭਾਜਪਾ ਦੀ ਸਾਂਸਦ ਪ੍ਰਗਿਆ ਠਾਕੁਰ ਇੱਕ ਪਲੇਨ ਵਿਚ ਪਹਿਲੀ ਸੀਟ ਨੂੰ ਲੈ ਕੇ ਲੜਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਦਿਸੰਬਰ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਉੱਤਰ ਪ੍ਰਦੇਸ਼ ਤੋਂ ਸਾਬਕਾ MP ਅਤੇ ਪੱਤਰਕਾਰ "shahid siddiqui" ਨੇ 1 ਨਵੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Pragya Thakur Bhopal BJP MP forcefully occupied the front seat saying it was her right as a MP. Travelling First class is her right & she is making a sacrifice by traveling janta class , therefore seat should be vacated for her."

ਹਾਲਾਂਕਿ ਉਨ੍ਹਾਂ ਨੇ ਬਾਅਦ ਵਿਚ ਇਸ ਵੀਡੀਓ ਦੇ ਪੁਰਾਣੇ ਹੋਣ ਦੀ ਗੱਲ ਵੀ ਟਵੀਟ ਕੀਤੀ।

ਇਸ ਵੀਡੀਓ ਨੂੰ ਕੁਝ ਫੇਸਬੁੱਕ ਯੂਜ਼ਰ ਵੀ ਵਾਇਰਲ ਕਰ ਰਹੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।'

ਇਹ ਵੀਡੀਓ ਦਿਸੰਬਰ 2019 ਦਾ ਹੈ 

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਵੀਡੀਓ ਦਾ ਇਸਤੇਮਾਲ ਕੀਤਾ ਗਿਆ। ਇਹ ਸਾਰੀਆਂ ਖਬਰਾਂ ਦਿਸੰਬਰ 2019 ਦੀਆਂ ਸਨ। 23 ਦਿਸੰਬਰ 2019 ਨੂੰ ਇਸ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Pragya Thakur on SpiceJet row: My seat didn't have emergency written on it"

IT News

India Today ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ NDTV ਦੀ Youtube ਰਿਪੋਰਟ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।

ਦੱਸ ਦਈਏ ਕਿ ਇਹ ਮਾਮਲਾ ਦਿਸੰਬਰ 2019 ਦਾ ਹੈ ਜਦੋਂ ਭਾਜਪਾ ਤੋਂ ਸਾਂਸਦ ਪ੍ਰਗਿਆ ਠਾਕੁਰ ਦਿੱਲੀ ਤੋਂ ਭੋਪਾਲ ਦੀ ਫਲਾਈਟ ਵਿਚ ਸਫ਼ਰ ਕਰ ਰਹੇ ਸਨ। ਇਸੇ ਦੌਰਾਨ ਉਹ ਆਪਣੀ ਰਿਜ਼ਰਵ ਸੀਟ ਤੋਂ ਪਰੇ ਪਹਿਲੀ ਸੀਟ ਉੱਤੇ ਜਾ ਕੇ ਬੈਠ ਗਏ ਅਤੇ ਲੜਨ ਲੱਗ ਪਏ। ਇਸ ਮਾਮਲੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਇੰਟਰਨੈੱਟ 'ਤੇ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਦਿਸੰਬਰ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- BJP MP Pragya Thakur fights over Plane's first seat
Claimed By- SM Users
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement