ਤੱਥ ਜਾਂਚ - ਬਲਬੀਰ ਰਾਜੇਵਾਲ ਨੇ ਨਿਹੰਗ ਸਿੰਘਾਂ ਨੂੰ ਅੰਦੋਲਨ ਛੱਡ ਕੇ ਜਾਣ ਲਈ ਨਹੀਂ ਕਿਹਾ 
Published : Feb 2, 2021, 1:27 pm IST
Updated : Feb 2, 2021, 1:47 pm IST
SHARE ARTICLE
 Fact check - Balbir Rajewal did not ask Nihang Singhs to leave the movement
Fact check - Balbir Rajewal did not ask Nihang Singhs to leave the movement

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜੇਵਾਲ ਨੇ ਦਿੱਲੀ ਮੋਰਚੇ ਵਿਚੋਂ ਨਿਹੰਗ ਸਿੰਘਾਂ ਨੂੰ ਵਾਪਸ ਜਾਣ ਲਈ ਕਿਹਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਬਲਬੀਰ ਰਾਜੇਵਾਲ ਨੇ ਨਿਹੰਗ ਸਿੰਘਾਂ ਨੂੰ ਸਿਰਫ ਆਪਣੀਆਂ ਛਾਉਣੀਆਂ ਅਲੱਗ ਕਰਨ ਦੀ ਬੇਨਤੀ ਕੀਤੀ ਸੀ ਨਾ ਕਿ ਵਾਪਸ ਜਾਣ ਲਈ ਕਿਹਾ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਰਾਜੇਵਾਲ ਨੇ ਇਹ ਬਿਆਨ ਦਸੰਬਰ ਵਿਚ ਦਿੱਤਾ ਸੀ ਨਾ ਕਿ ਹਾਲ ਹੀ ਵਿਚ। 

ਵਾਇਰਲ ਪੋਸਟ 
ਫੇਸਬੁੱਕ ਪੇਜ਼ Agg bani ਨੇ 1 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''ਨਿਹੰਗ ਫੌਜਾਂ ਵਾਪਿਸ ਚਲੇ ਜਾਣ:- ਰਾਜੇਵਾਲ, ਕੌਣ ਕੌਣ ਸਹਿਮਤ ਇਸ ਗੱਲ ਨਾਲ?''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਪੋਸਟ ਨੂੰ ਅਧਾਰ ਬਣਾ ਕੇ ਕੁੱਝ ਕੀਵਰਡ ਸਰਚ ਕੀਤੇ ਤਾਂ ਸਾਨੂੰ punjabilokchannel.com ਦੀ ਇਕ ਰਿਪੋਰਟ ਮਿਲੀ, ਇਹ ਰਿਪੋਰਟ ਦਸੰਬਰ ਮਹੀਨੇ ਦੀ ਸੀ। ਰਿਪੋਰਟ ਅਨੁਸਾਰ ਬਲਬੀਰ ਸਿੰਘ ਰਾਜੇਵਾਲ ਨੇ ਨਿਹੰਗ ਸਿੰਘਾਂ ਨੂੰ ਇਹ ਅਪੀਲ ਕੀਤੀ ਸੀ ਕਿ ਨਿਹੰਗ ਸਿੰਘ ਅਪਣੀਆਂ ਛਾਉਣੀਆਂ ਹੋਰ ਥਾਂ ਲੈ ਜਾਣ। ਉਨ੍ਹਾਂ ਕਿਹਾ ਸੀ ਕਿ ਇਸ ਅੰਦੋਲਨ ਨੂੰ ਸਰਕਾਰੀ ਏਜੰਟ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਬਿਆਨ ਦਿੰਦਿਆਂ ਗੱਡੀਆਂ ਉਪਰ ਸਿਰਫ਼ ਕਿਸਾਨ ਜਥੇਬੰਦੀਆਂ ਦੇ ਝੰਡੇ ਲਾਉਣ ਦੀ ਅਪੀਲ ਵੀ ਕੀਤੀ ਸੀ। ਰਾਜੇਵਾਲ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਰਾਜੇਵਾਲ ਦੀ ਕਾਫੀ ਅਲੋਚਨਾ ਵੀ ਹੋਈ ਸੀ। ਦਿੱਲੀ ਧਰਨੇ ਵਿੱਚ ਸ਼ਾਮਲ ਲੋਕਾਂ ਨੇ ਵੀ ਰਾਜੇਵਾਲ ਦੀ ਬਿਆਨ ਉੱਪਰ ਇਤਰਾਜ਼ ਜਤਾਇਆ ਸੀ। 

File photo

ਆਪਣੀ ਸਰਚ ਦੌਰਾਨ ਸਾਨੂੰ ਬਲਬੀਰ ਸਿੰਘ ਰਾਜੇਵਾਲ ਵੱਲੋਂ ਦਿੱਤੇ ਇਸ ਬਿਆਨ ਦੀ ਵੀਡੀਓ  Rozana Spokesman ਦੇ ਯੂਟਿਊਬ ਪੇਜ 'ਤੇ ਅਪਲੋਡ ਕੀਤੀ ਮਿਲੀ, ਜਿਸ ਵਿਚ ਉਹ ਨਿਹੰਗ ਸਿੰਘਾਂ ਨੂੰ ਸਿਰਫ਼ ਛਾਉਣੀਆਂ ਵੱਖ ਕਰ ਲੈਣ ਦੀ ਅਪੀਲ ਕਰ ਰਹੇ ਹਨ ਨਾ ਕਿ ਵਾਪਸ ਜਾਣ ਲਈ ਕਹਿ ਰਹੇ ਹਨ। 
ਰਾਜੇਵਾਲ ਨੇ ਆਪਣੇ ਬਿਆਨ ਵਿਚ ਕਿਹਾ, ''ਆ ਜਿਹੜੀਆਂ ਸਾਡੇ ਕੋਲ ਛਾਉਣੀਆਂ ਪਈਆਂ ਨਿਹੰਗ ਸਿੰਘਾਂ ਦੀਆਂ, ਗੁਰੂ ਦੀ ਲਾਡਲੀ ਫੌਜ ਹੈ ਸਾਡਾ ਵਿਰਸਾ ਹੈ, ਉਹ ਜਦੋਂ ਕਈ ਵਾਰ ਘੋੜਿਆਂ 'ਤੇ ਤੁਰੇ ਫਿਰਦੇ ਨੇ ਹੈ ਤਾਂ ਸਾਡਾ ਵਿਰਸਾ ਨਾ, ਇਹ ਤਾਂ ਸ਼ੁਰੂ ਤੋਂ ਪਰੰਪਰਾ ਸਾਡੀ, ਸਾਡੀ ਫੌਜ ਤੁਰਦੀ ਫਿਰਦੀ ਰਹੀ ਹੈ। ਗੁਰੂ ਜੀ ਦੇ ਗਏ ਸਾਨੂੰ ਇਹ ਪਰੰਪਰਾ ਉਹ ਜਦ ਅੱਗੇ ਬੈਠੇ ਹੈ ਨਾ ਸਾਡੇ ਵਿਰੋਧੀ ਕਹਿੰਦੇ ਨੇ ਇਹ ਤਾਂ ਖਾਲਸਿਤਾਨ ਦੀ ਗੱਲ ਕਰਨ ਲਈ ਬਿਠਾਏ ਗਏ ਨੇ, ਅਸੀਂ ਟੈਲੀਫੋਨ ਜ਼ਰੀਏ ਨਿਹੰਗ ਸਿੰਘਾਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ 'ਤੇ ਕਿਰਪਾ ਕਰੋ ਸਾਨੂੰ ਪਤਾ ਤੁਹਾਡੇ ਵਿਚ ਸਾਡੇ ਨਾਲੋਂ ਜਜ਼ਬਾ ਘੱਟ ਨਹੀਂ, ਸਾਨੂੰ ਪਤਾ ਤੁਸੀਂ ਸਾਡੇ ਹੋ, ਤੁਸੀਂ ਸਾਡੇ ਨਾਲੋਂ ਘੱਟ ਕੁਰਬਾਨੀ ਦੇਣਾ ਨਹੀਂ ਜਾਣਦੇ, ਸਾਡੇ ਤੋਂ ਅੱਗੇ ਹੋ ਚਾਰ ਕਦਮ ਸਾਨੂੰ ਪਤਾ ਤੁਹਾਨੂੰ ਵੀ ਦਰਦ ਹੈ ਇਸ ਅੰਦੋਲਨ ਨਾਲ ਪਰ ਜੇ ਕਿਤੇ ਕੋਈ ਇਲਜ਼ਾਮ ਲੱਗਦਾ ਹੋਵੇ ਹੈਗੇ ਤਾਂ ਤੁਸੀਂ ਸਾਡੇ ਹੀ ਹੋ ਤੇ ਫਿਰ ਸਾਡਾ ਖਿਆਲ ਵੀ ਰੱਖੋ, ਮੇਰੀ ਬੇਨਤੀ ਹੈ ਛਾਉਣੀ ਕਿਤੇ ਹੋਰ ਲੈ ਜਾਓ, ਜਿੱਥੇ ਜੰਗ ਦਾ ਮੈਦਾਨ ਬਣੂ ਅਸੀਂ ਆਪਣੀ ਫੌਜ ਨੂੰ ਬਲਾ ਲਵਾਂਗੇ, ਇਸ ਫੌਜ ਨੂੰ ਬਲਾਵਾਂਗੇ ਜ਼ਰੂਰ ਜਿਸ ਦਿਨ ਸਮਾਂ ਆਇਆ, ਹੁਣ ਤਾਂ ਸਾਂਤਮਈ ਅੰਦਲਨ ਚੱਲ ਰਿਹਾ ਹੈ ਹਜੇ ਲੋੜ ਨਹੀਂ ਹੈ। ਕਿਤੇ ਹੋਰ ਜਾ ਕੇ ਆਪਣੀ ਪ੍ਰੈਕਟਿਸ ਕਰੋ ਕਿਉਂਕਿ ਫੌਜ ਹਮੇਸ਼ਾਂ ਪ੍ਰੈਕਟਿਸ ਕਰਦੀ ਰਹਿੰਦੀ ਹੈ ਕਿਤੇ ਮੈਦਾਨ ਵਿਚ ਜਾ ਕੇ ਪ੍ਰਕਟਿਸ ਕਰੋ। ਕਿਰਪਾ ਕਰ ਕੇ ਇੱਥੋਂ ਆਪਣੀ ਛਾਉਣੀ ਪੁੱਟੋ ਕਿਤੇ ਹੋਰ ਲੈ ਜਾਓ।''

ਤੁਸੀਂ ਰਾਜੇਵਾਲ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ 25.3 ਤੋਂ ਲੈ ਕੇ 24.44 ਤੱਕ ਸੁਣ ਸਕਦੇ ਹੋ। 

 File photo

ਦੱਸ ਦਈਏ ਕਿ ਸਾਨੂੰ ਆਪਣੀ ਸਰਚ ਦੌਰਾਨ ਹੋਰ ਵੀ ਕਈ ਲਿੰਕ ਮਿਲੇ ਜਿਸ ਵਿਚ ਰਾਜੇਵਾਲ ਦਾ ਇਹ ਬਿਆਨ ਮੌਜੂਦ ਸੀ। 

File photo

ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬੀ ਲੋਕ ਚੈਨਲ ਦੀ ਰਿਪੋਰਟ ਅਨੁਸਾਰ ਬਲਬੀਰ ਸਿੰਘ ਰਾਜੇਵਾਲ ਦਾ ਇਸ ਬਿਆਨ ਤੋਂ ਵਿਰੋਧ ਵੀ ਕਾਫੀ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਮੰਗ ਲਈ ਸੀ। ਇਸ ਤੋਂ ਬਾਅਦ ਅਸੀਂ ਰਾਜੇਵਾਲ ਵੱਲੋਂ ਬਿਆਨ ਨੂੰ ਲੈ ਕੇ ਮੰਗੀ ਮਾਫੀ ਦੀਆਂ ਵੀਡੀਓਜ਼ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ Hamdard Media Group Canada ਦੀ ਇਕ ਵੀਡੀਓ ਯੂਟਿਊਬ ਪੇਜ਼ 'ਤੇ ਅਪਲੋਡ ਕੀਤੀ ਮਿਲੀ। ਇਸ ਵੀਡੀਓ ਦੀ ਹੈੱਡਲਾਈਨ ਸੀ, ''ਨਿਹੰਗ ਸਿੰਘਾਂ ਤੇ ਨਿਸ਼ਾਨ ਸਾਹਿਬ ਮਾਮਲੇ 'ਤੇ ਰਾਜੇਵਾਲ ਦਾ ਵੱਡਾ ਬਿਆਨ, 'ਬੋਲੇ ਮੈਂ ਖਿਮਾ ਮੰਗਦਾ''
ਇਹ ਵੀਡੀਓ 14 ਦਸੰਬਰ ਨੂੰ ਅਪਲੋਡ ਕੀਤੀ ਗਈ ਸੀ। ਰਾਜੇਵਾਲ ਵੱਲੋਂ ਕਹੀ ਪੂਰੀ ਗੱਲਬਾਤ ਨੂੰ ਤੁਸੀਂ 3.59 ਤੋਂ ਲੈ ਕੇ 4.18 ਤੱਕ ਸੁਣ ਸਕਦੇ ਹੋ।  

https://www.youtube.com/watch?v=kk24R9YXAIg

ਵਾਇਰਲ ਪੋਸਟ ਨੂੰ ਲੈ ਕੇ ਅਸੀਂ ਆਪਣੇ ਰਿਪੋਟਰ ਚਰਨਜੀਤ ਸਿੰਘ ਸੁਰਖਾਬ ਨਾਲ ਵੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਰਾਜੇਵਾਲ ਨੇ ਸਟੇਜ ਤੋਂ ਸਿਰਫ਼ ਇਹ ਅਪੀਲ ਕੀਤੀ ਸੀ ਕਿ ਨਿਹੰਗ ਸਿੰਘ ਆਪਣੀਆਂ ਛਾਉਣੀਆਂ ਚੁੱਕ ਕੇ ਪਿੱਛੇ ਲੈ ਜਾਣ। ਉਹਨਾਂ ਰਾਜੇਵਾਲ ਦੇ ਨਿਹੰਗ ਸਿੰਘਾਂ ਨੂੰ ਵਾਪਸ ਜਾਣ ਵਾਲੇ ਬਿਆਨ ਨੂੰ ਫਰਜ਼ੀ ਦੱਸਿਆ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਨੂੰ ਫਰਜ਼ੀ ਪਾਇਆ ਹੈ। ਸਾਡੀ ਪੜਤਾਲ ਵਿਚ ਇਹ ਸਾਹਮਣੇ ਆਇਆ ਕਿ ਰਾਜੇਵਾਲ ਨੇ ਸਿਰਫ਼ ਨਿਹੰਗ ਸਿੰਘਾਂ ਨੂੰ ਆਪਣੀਆਂ ਛਾਉਣੀਆਂ ਚੁੱਕ ਕੇ ਕਿਤੇ ਹੋਰ ਲਗਾਉਣ ਲਈ ਕਿਹਾ ਸੀ ਨਾ ਕਿ ਕਿਸਾਨ ਅੰਦੋਲਨ ਨੂੰ ਛੱਡ ਕੇ ਵਾਪਸ ਜਾਣ ਲਈ ਕਿਹਾ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਰਾਜੇਵਾਲ ਦਾ ਇਹ ਬਿਆਨ ਇਕ ਮਹੀਨੇ ਪੁਰਾਣਾ ਹੈ ਨਾ ਕਿ ਹਾਲੀਆ ਹੈ।
Claim - ਰਾਜੇਵਾਲ ਨੇ ਦਿੱਲੀ ਮੋਰਚੇ ਵਿਚੋਂ ਨਿਹੰਗ ਸਿੰਘਾਂ ਨੂੰ ਵਾਪਸ ਜਾਣ ਲਈ ਕੀਤੀ ਬੇਨਤੀ 
Claimed By - Agg Bani 
Fact Check - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement