Fact Check: ਸੜਕ ਹਾਦਸੇ ‘ਚ ਜ਼ਖਮੀ ਬਜ਼ੁਰਗ ਦੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
Published : Feb 2, 2021, 3:45 pm IST
Updated : Feb 2, 2021, 3:49 pm IST
SHARE ARTICLE
Fact check: image of injured old man shared with fake claim
Fact check: image of injured old man shared with fake claim

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਫਰਜ਼ੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ 2 ਤਸਵੀਰਾਂ ਦਿਖਾਈ ਦੇ ਰਹੀਆਂ ਹਨ। ਪਹਿਲੀ ਤਸਵੀਰ ਵਿਚ ਨਿਹੰਗ ਸਿੰਘ ਅਤੇ ਪੁਲਿਸ ਕਰਮਚਾਰੀ ਦਿਖਾਈ ਦੇ ਰਹੇ ਹਨ ਅਤੇ ਦੂਜੀ ਤਸਵੀਰ ਵਿਚ ਬਜ਼ੁਰਗ ਨੂੰ ਜ਼ਖਮੀ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਨਾਲ ਝੜਪ ਤੋਂ ਬਾਅਦ ਪੁਲਿਸ ਨੇ ਇਸ ਬਜ਼ੁਰਗ ਨੂੰ ਕੁੱਟਿਆ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਫਰਜ਼ੀ ਹੈ। ਜਿਸ ਜ਼ਖਮੀ ਕਿਸਾਨ ਦੀ ਤਸਵੀਰ ਪੋਸਟ ਵਿਚ ਵਰਤੀ ਗਈ ਹੈ, ਉਹ ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਸਨ।

 

ਵਾਇਰਲ ਦਾਅਵਾ

ਫੇਸਬੁੱਕ ਯੂਜ਼ਰ "Vidyasagar Shukla" ਨੇ 29 ਜਨਵਰੀ ਨੂੰ ਇਨ੍ਹਾਂ ਤਸਵੀਰਾਂ ਨੂੰ ਅਪਲੋਡ ਕੀਤਾ। ਜ਼ਖਮੀ ਕਿਸਾਨ ਦਾ ਮਜ਼ਾਕ ਉਡਾਉਂਦੇ ਹੋਏ ਲਿਖਿਆ ਗਿਆ, "बाबा जी की कम्बल ठुकाई ???????????????? क्या से क्या हो गए देखते देखते ???????????? Before                      After ????????"

ਇਸ ਪੋਸਟ ਦਾ ਆਰਕਾਇਵਡ ਲਿੰਕ

 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ  ਪਹਿਲਾਂ ਇਨ੍ਹਾਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕੀਤਾ।

ਪਹਿਲੀ ਤਸਵੀਰ

Photo

ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕਰਨ 'ਤੇ ਸਾਨੂੰ 26 ਜਨਵਰੀ 2021 ਨੂੰ ਪ੍ਰਕਾਸ਼ਿਤ ਕੀਤੀ Deccan Herald ਦੀ ਇਕ ਖ਼ਬਰ ਮਿਲੀ। ਇਸ ਖ਼ਬਰ ਵਿਚ ਇਹ ਤਸਵੀਰ ਪ੍ਰਕਾਸ਼ਿਤ ਮਿਲੀ। ਇਸ ਖਬਰ ਦਾ ਸਿਰਲੇਖ ਲਿਖਿਆ ਗਿਆ ਸੀ, "Farmers' tractor rally highlights: Delhi Police register four FIRs in connection with farmers' tractor parade"

ਖਬਰ ਅਨੁਸਾਰ, ਇਹ ਤਸਵੀਰ 26 ਜਨਵਰੀ ਨੂੰ ਹੋਈ ਕਿਸਾਨਾਂ ਦੀ ਪਰੇਡ ਦੌਰਾਨ ਹਿੰਸਾ ਦੀ ਹੈ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

https://www.deccanherald.com/national/farmers-protest-live-new-farm-laws-tikri-border-tractor-rally-congress-bjp-narendra-modi-amit-shah-narendra-singh-tomar-farm-laws-943434.html#21

 

ਦੂਜੀ ਤਸਵੀਰ

Photo

ਦੂਜੀ ਤਸਵੀਰ ਵਿਚ ਇਕ ਜ਼ਖਮੀ ਬਜ਼ੁਰਗ ਦਿਖਾਈ ਦੇ ਰਿਹਾ ਹੈ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ 28 ਦਸੰਬਰ 2020 ਨੂੰ ਪ੍ਰਕਾਸ਼ਿਤ News 18 ਪੰਜਾਬੀ ਦੀ ਇਕ ਖਬਰ ਮਿਲੀ ਜਿਸ ਵਿਚ ਬਿਕਰਮ ਮਜੀਠੀਆ ਦੇ ਟਵੀਟ ਦਾ ਦਿੱਤਾ ਗਿਆ। ਟਵੀਟ ਵਿਚ ਵਾਇਰਲ ਤਸਵੀਰ ਸ਼ਾਮਲ ਸੀ।

Photo

https://punjab.news18.com/news/punjab/accident-near-khanna-of-farmers-going-to-join-kisan-andolan-delhi-186237.html

ਖਬਰ ਅਨੁਸਾਰ, "ਕਿਰਤੀ ਕਿਸਾਨ ਯੂਨੀਅਨ ਇਕਾਈ ਪਿੰਡ ਵਡਾਲਾ ਤੋਂ ਦਿੱਲੀ 'ਕਿਸਾਨ ਅੰਦੋਲਨ' 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦਾ ਟਰੈਕਟਰ ਖੰਨਾ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ।" 27 ਦਸੰਬਰ 2020 ਟਵੀਟ ਕਰਦਿਆਂ ਬਿਕਰਮ ਮਜੀਠੀਆ ਨੇ ਲਿਖਿਆ, "ਬੀਤੀ ਰਾਤ ਪਿੰਡ ਵਡਾਲੇ ਤੋਂ ਦਿੱਲੀ 'ਕਿਸਾਨ ਅੰਦੋਲਨ' 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਭਰਾਵਾਂ ਦੇ ਖੰਨਾ ਨੇੜੇ ਐਕਸੀਡੈਂਟ ਹੋਣ ਦੀ ਖ਼ਬਰ ਮਿਲੀ। ਫੋਨ 'ਤੇ ਉਨ੍ਹਾਂ ਦਾ ਹਾਲ ਪੁੱਛਿਆ ਤਾਂ ਪਤਾ ਲੱਗਾ ਕਿ ਵਾਹਿਗੁਰੂ ਦੀ ਕ੍ਰਿਪਾ ਸਦਕਾ ਸਾਰੇ ਠੀਕ-ਠੀਕ ਹਨ। ਅਰਦਾਸ ਕਰਦਾ ਹਾਂ ਜ਼ਖਮੀ ਹੋਏ ਕਿਸਾਨ ਭਰਾਵਾਂ ਨੂੰ ਅਕਾਲ ਪੁਰਖ ਜਲਦ ਸਿਹਤਯਾਬ ਕਰਨ।"

ਇਸ ਟਵੀਟ ਨੂੰ ਇੱਥੇ ਕਲਿੱਕ ਕਰ ਦੇਖਿਆ ਜਾ ਸਕਦਾ ਹੈ।

 

 

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਜਿਸ ਜ਼ਖਮੀ  ਕਿਸਾਨ ਦੀ ਤਸਵੀਰ ਇਸ ਪੋਸਟ ਵਿਚ ਵਰਤੀ ਗਈ ਹੈ ਉਹ ਸੜਕ ਹਾਦਸੇ ਵਿਚ ਜਖਮੀ ਹੋਏ ਸਨ।

Claim: 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਪੁਲਿਸ ਨੇ ਬਜ਼ੁਰਗ ਨਾਲ ਕੀਤੀ ਕੁੱਟਮਾਰ

Claim By: Vidyasagar Shukla

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement