Fact Check: ਨਹੀਂ, ਤਾਜ ਹੋਟਲ ਵੈਲਨਟਾਈਨ ਵੀਕ 'ਤੇ ਨਹੀਂ ਦੇ ਰਿਹਾ ਹੈ ਮੁਫ਼ਤ ਰਹਿਣ ਦੀ ਸਹੂਲਤ
Published : Feb 2, 2021, 10:52 am IST
Updated : Feb 2, 2021, 11:00 am IST
SHARE ARTICLE
No, Taj is not offering free stay for Valentine's Day
No, Taj is not offering free stay for Valentine's Day

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਾਜ ਹੋਟਲ ਦੇ ਨਾਂ ਤੋਂ ਵਾਇਰਲ ਹੋ ਰਿਹਾ ਮੈਸੇਜ ਫਰਜ਼ੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਵਟਸਐਪ  'ਤੇ ਤਾਜ ਹੋਟਲ ਦੇ ਨਾਂ ਤੋਂ ਇੱਕ ਮੈਸੇਜ ਕਾਫੀ ਵਾਇਰਲ ਹੋ ਰਿਹਾ ਹੈ। ਇਸ ਮੈਸੇਜ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਵੈਲਨਟਾਈਨ ਹਫ਼ਤੇ ਕਾਰਨ ਤਾਜ ਹੋਟਲ ਜੋੜੀਆਂ ਨੂੰ ਮੁਫ਼਼ਤ ਰਹਿਣ ਦੀ ਸਹੂਲਤ ਦੇ ਰਿਹਾ ਹੈ।

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਾਜ ਹੋਟਲ ਦੇ ਨਾਂ ਤੋਂ ਵਾਇਰਲ ਹੋ ਰਿਹਾ ਮੈਸੇਜ ਫਰਜ਼ੀ ਹੈ। ਇਸ ਸਬੰਧੀ ਤਾਜ ਹੋਟਲ ਵੱਲੋਂ ਵੀ ਸਪੱਸ਼ਟੀਕਰਨ ਦਿੱਤਾ ਗਿਆ ਹੈ। ਇਹ ਮੈਸੇਜ ਇਕ ਫਿਸ਼ਿੰਗ ਸਪੈਮ ਹੈ ਜਿਸ ਕਾਰਨ ਲੋਕਾਂ ਨਾਲ ਠੱਗੀ ਵੀ ਹੋ ਸਕਦੀ ਹੈ।

ਵਾਇਰਲ ਮੈਸੇਜ ਕੀ ਹੈ?

ਤਾਜ ਹੋਟਲ ਦੇ ਨਾਂ ਤੋਂ ਵਾਇਰਲ ਮੈਸੇਜ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਵੈਲਨਟਾਈਨ ਹਫ਼ਤੇ ਮੌਕੇ ਤਾਜ ਹੋਟਲ ਜੋੜੀਆਂ ਨੂੰ ਮੁਫ਼ਤ ਰੁਕਣ ਦੀ ਸਹੂਲਤ। ਇਸ ਮੈਸੇਜ ਦੇ ਸਕਰੀਨਸ਼ਾਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।

Photo

ਪੜਤਾਲ

ਤਾਜ ਹੋਟਲ ਇਕ ਵੱਡਾ ਅਤੇ ਮਸਹੂਰ ਬਰਾਂਡ ਹੈ। ਇਸ ਲਈ ਅਸੀਂ ਸ਼ੁਰੂਆਤੀ ਪੜਤਾਲ ਵਿਚ ਇਸ ਸਬੰਧੀ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜਿਸ ਵਿਚ ਅਜਿਹਾ ਦਾਅਵਾ ਕੀਤਾ ਗਿਆ ਹੋਵੇ ਜਾਂ ਤਾਜ ਨੇ ਅਜਿਹਾ ਕੋਈ ਆਫਰ ਕੱਢਿਆ ਹੋਵੇ। ਅਜਿਹੀਆਂ ਖ਼ਬਰਾਂ ਅਤੇ ਫੇਸਬੁੱਕ ਪੋਸਟ ਜ਼ਰੂਰ ਮਿਲੇ, ਜਿਨ੍ਹਾਂ ਵਿਚ ਵਾਇਰਲ ਮੈਸੇਜ ਨੂੰ ਫਰਜ਼ੀ ਦੱਸਿਆ ਸੀ।

ਹੁਣ ਅਸੀਂ ਤਾਜ ਹੋਟਲ ਦੇ ਅਧਿਕਾਰਿਕ ਟਵਿਟਰ ਹੈਂਡਲ ਵੱਲ ਰੁਖ ਕੀਤਾ। ਸਾਨੂੰ 30 ਜਨਵਰੀ 2021 ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਵਿਚ ਵਾਇਰਲ ਮੈਸੇਜ ਸਬੰਧੀ ਸਪੱਸ਼ਟੀਕਰਣ ਦਿੱਤਾ ਗਿਆ ਸੀ।

ਇਸ ਟਵੀਟ ਵਿਚ ਲਿਖਿਆ ਗਿਆ ਸੀ, "It has come to our notice that a website has been promoting a Valentine’s Day initiative, offering a Taj Experiences Gift Card via WhatsApp. We would like to inform that Taj Hotels/IHCL has not offered any such promotion. We request to take note of this and exercise due caution."

(ਟਵੀਟ ਦਾ ਪੰਜਾਬੀ ਅਨੁਵਾਦ- ਸਾਡੇ ਧਿਆਨ ਵਿਚ ਆਇਆ ਕਿ ਇਕ ਵੈੱਬਸਾਈਟ ਤਾਜ ਹੋਟਲ ਦੇ ਨਾਂ ਤੋਂ ਵੈਲਨਟਾਈਨ ਡੇਅ ਦੀ ਪਹਿਲਕਦਮੀ ਪੇਸ਼ ਕਰ ਰਹੀ ਹੈ ਜਿਸ ਵਿਚ ਤਾਜ ਹੋਟਲ ਦੇ ਨਾਂ ਤੋਂ ਗਿਫਟ ਕਾਰਡ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਤਾਜ ਹੋਟਲ/ਆਈਐਚਸੀਐਲ ਨੇ ਅਜਿਹੀ ਕੋਈ ਪੇਸ਼ਕਸ਼ ਨਹੀਂ ਕੀਤੀ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਇਸ ਮੈਸੇਜ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਸਾਵਧਾਨ ਵਰਤੀ ਜਾਵੇ।)

ਇਸ ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।

 

 

ਨਤੀਜਾ: ਸਾਡੀ ਪੜਤਾਲ ਵਿਚ ਵਾਇਰਲ ਮੈਸੇਜ ਫਰਜ਼ੀ ਸਾਬਿਤ ਹੋਇਆ ਹੈ। ਤਾਜ ਹੋਟਲ ਦੇ ਨਾਂ ਤੋਂ ਵਾਇਰਲ ਹੋ ਰਿਹਾ ਮੈਸੇਜ ਫਰਜ਼ੀ ਹੈ। ਹੋਟਲ ਨੇ ਇਸ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਇਹ ਮੈਸੇਜ ਇਕ ਫਿਸ਼ਿੰਗ ਸਪੈਮ ਹੈ, ਜਿਸ ਕਾਰਨ ਲੋਕਾਂ ਨਾਲ ਠੱਗੀ ਵੀ ਹੋ ਸਕਦੀ ਹੈ।

Claim: ਵੈਲਨਟਾਈਨ ਹਫਤੇ ਮੌਕੇ ਤਾਜ ਹੋਟਲ ਜੋੜੀਆਂ ਨੂੰ ਮੁਫ਼਼ਤ ਰਹਿਣ ਦੀ ਸਹੂਲਤ ਦੇ ਰਿਹਾ ਹੈ

Claim By: ਵਾਇਰਲ ਵਟਸਐਪ ਮੈਸੇਜ

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement