
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਅਤੇ ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੰਸਦ ਮੈਂਬਰਾਂ ਨੂੰ ਲਤਾੜਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਓਮ ਬਿਰਲਾ ਇਸੇ ਤੇਵਰ ਕਰਕੇ ਮੁੜ ਸਪੀਕਰ ਚੁਣੇ ਗਏ ਹਨ। ਦੱਸ ਦਈਏ ਕਿ ਓਮ ਬਿਰਲਾ ਲਗਾਤਾਰ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਗਏ ਹਨ ਅਤੇ ਅਜਿਹਾ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ।
X ਅਕਾਊਂਟ गगन सिंह (मोदी का परिवार) ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "यही तेवर और अंदाज़ के लिए ही दोबारा चुनें गए है ओम बिरला जी, शुरुवात ही धाकड़ और विस्फोटक तरीके से"
यही तेवर और अंदाज़ के लिए ही दोबारा चुनें गए है ओम बिरला जी ??
— गगन सिंह (मोदी का परिवार) (@bjpgagansingh) June 26, 2024
शुरुवात ही धाकड़ और विस्फोटक तरीके से ?? pic.twitter.com/0dp6qBhma8
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਅਤੇ ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਦੱਸ ਦਈਏ ਕਿ ਵੀਡੀਓ ਵਿਚ 12:12:2022 ਮਿਤੀ ਲਿਖੀ ਹੋਈ ਨਜ਼ਰ ਆ ਰਹੀ ਹੈ। ਇਸਦਾ ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ 12 ਦਿਸੰਬਰ 2022 ਦੇ ਸੈਸ਼ਨ ਦਾ ਵੀਡੀਓ ਹੈ।
ਹੁਣ ਅਸੀਂ ਕੀਵਰਡ ਸਰਚ ਜਰੀਏ ਇਸ ਪੂਰੇ ਸੈਸ਼ਨ ਦੇ ਅਸਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਸਮਾਨ ਮਿਤੀ 'ਤੇ Sansad TV ਦੇ Youtube ਅਕਾਊਂਟ 'ਤੇ ਸੈਸ਼ਨ ਦਾ ਵੀਡੀਓ ਅਪਲੋਡ ਮਿਲਿਆ।
ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ ਗਿਆ, "Lok Sabha Question Hour | 11.00 AM - 12.02 PM | 12 December, 2022" ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
"ਓਮ ਬਿਰਲਾ ਲਗਾਤਾਰ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਗਏ ਹਨ ਅਤੇ ਲੋਕ ਸਭ ਦੇ 18ਵੇਂ ਸੈਸ਼ਨ ਦੇ ਸਪੀਕਰ ਆਗੂ ਰਹਿਣਗੇ।"
Om Birla elected Speaker of 18th Lok Sabha by voice vote
— ANI Digital (@ani_digital) June 26, 2024
Read @ANI Story | https://t.co/4biB5hKQCS#LokSabhaSpeaker #OmBirla #LokSabha pic.twitter.com/dKMtav1ES7
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਅਤੇ ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Result- Misleading
Our Sources
Original Session Video Uploaded On Sansad TV On 12 Dec 2022
ANI Tweet Published On 26 June 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ