
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਭਿਆਨਕ ਰੂਪ ਧਾਰ ਚੁਕੀ ਹੈ ਤੇ ਇਜ਼ਰਾਇਲ ਵੱਲੋਂ ਹਮਾਸ ਨੂੰ ਖਤਮ ਕਰਨ ਦਾ ਟੀਚਾ ਫਿਲਿਸਤਿਨ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਜੰਗ ਵਿਚਕਾਰ 10 ਹਜ਼ਾਰ ਤੋਂ ਵੀ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਜੰਗ ਵਿਚਕਾਰ ਫਿਲਿਸਤਿਨ ਨੂੰ ਲੈ ਕੇ ਕਈ ਫਰਜ਼ੀ ਦਾਅਵੇ ਵਾਇਰਲ ਹੁੰਦੇ ਦਿਖੇ। ਹੁਣ ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ 3 ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਇਸ ਕੋਲਾਜ ਵਿਚ ਇੱਕੋ ਬੱਚੀ ਹੈ ਜਿਸਨੂੰ ਤਿੰਨ ਵੱਖ-ਵੱਖ ਲੋਕ ਮਲਬੇ 'ਚੋਂ ਬਾਹਰ ਕੱਢ ਰਹੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਫਿਲਿਸਤਿਨ ਤੋਂ ਸਾਹਮਣੇ ਆਈ ਹੈ ਜਿਥੇ ਇੱਕੋ ਬੱਚੀ ਨੂੰ ਵੱਖ-ਵੱਖ ਲੋਕਾਂ ਵੱਲੋਂ ਵੱਖ-ਵੱਖ ਥਾਵਾਂ ਤੋਂ ਬਚਾਉਂਦੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਦੇ ਕੋਲਾਜ ਨੂੰ ਵਾਇਰਲ ਕਰਦਿਆਂ ਫਿਲਿਸਤਿਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਤੇ ਇਸ ਘਟਨਾ ਨੂੰ ਫਰਜ਼ੀ ਦੱਸਿਆ ਜਾ ਰਿਹਾ ਹੈ।
X ਅਕਾਊਂਟ हम लोग We The People ਨੇ ਵਾਇਰਲ ਕੋਲਾਜ ਸਾਂਝਾ ਕਰਦਿਆਂ ਲਿਖਿਆ, "इस फ़िलिस्तीनी लड़की को 3 अलग-अलग स्थानों से 3 अलग-अलग लोगों ने 3 अलग-अलग दिनों में बचाया और सभी स्थान एक दूसरे से 50 किमी दूर हैं। आश्चर्य है कि वह विशेष रूप से संघर्ष क्षेत्र में इतनी दूर यात्रा क्यों करती रहती है?"
इस फ़िलिस्तीनी लड़की को 3 अलग-अलग स्थानों से 3 अलग-अलग लोगों ने 3 अलग-अलग दिनों में बचाया और सभी स्थान एक दूसरे से 50 किमी दूर हैं। आश्चर्य है कि वह विशेष रूप से संघर्ष क्षेत्र में इतनी दूर यात्रा क्यों करती रहती है? pic.twitter.com/a3ovzuYY1j
— हम लोग We The People ???????? (@ajaychauhan41) October 27, 2023
ਇਸ ਕੈਪਸ਼ਨ ਦਾ ਪੰਜਾਬੀ ਅਨੁਵਾਦ, "ਇਸ ਫਿਲਿਸਤਿਨ ਕੁੜੀ ਨੂੰ 3 ਵੱਖ-ਵੱਖ ਲੋਕਾਂ ਨੇ 3 ਵੱਖ-ਵੱਖ ਦਿਨਾਂ 'ਚ ਬਚਾਇਆ 'ਤੇ ਸਾਰੀਆਂ ਥਾਵਾਂ ਇੱਕ-ਦੂਜੇ ਤੋਂ 50 ਕਿਲੋਮੀਟਰ ਦੂਰ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਖਾਸਤੌਰ 'ਤੇ ਜੰਗ ਵਿਚਕਾਰ ਇੰਨੀ ਦੂਰ ਯਾਤਰਾ ਕਿਉਂ ਕਰਦੀ ਰਹਿੰਦੀ ਹੈ?"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਸੀਰੀਆ ਦੀ ਹੈ ਅਤੇ ਸਾਲ 2016 ਦੀ ਹੈ।
ਪੜ੍ਹੋ ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਨ੍ਹਾਂ ਤਸਵੀਰਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਤਸਵੀਰਾਂ ਸੀਰੀਆ ਦੀਆਂ ਹਨ
ਸਾਨੂੰ ਇੱਕ ਤਸਵੀਰ ABC News ਦੀ 13 ਸਿਤੰਬਰ 2016 ਦੀ ਖਬਰ ਵਿਚ ਸਾਂਝੀ ਕੀਤੀ ਮਿਲੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ ਸੀ, "A Syrian man carries a wounded child in the Maadi district of eastern Aleppo after regime aircraft reportedly dropped explosive-packed barrel bombs on Aug. 27, 2016. Ameer Alhalbi/AFP/Getty Images"
ABC News
ਮੌਜੂਦ ਜਾਣਕਾਰੀ ਅਨੁਸਾਰ ਇਹ ਤਸਵੀਰ 27 ਅਗਸਤ 2016 ਦੀ ਦੱਸੀ ਗਈ ਜਦੋਂ ਇੱਕ ਸੀਰੀਅਨ ਵਿਅਕਤੀ ਇੱਕ ਜ਼ਖਮੀ ਕੁੜੀ ਨੂੰ ਮਲਬੇ 'ਚੋਂ ਬਾਹਰ ਕੱਢ ਰਿਹਾ ਹੈ। ਦੱਸ ਦਈਏ ਇਹ ਤਸਵੀਰ ਨੂੰ ਸੀਰੀਆ ਦੇ ਮਾਦੀ ਜਿਲ੍ਹੇ ਦਾ ਦੱਸਿਆ ਗਿਆ ਜਦੋਂ ਪਲੇਨ ਦੁਆਰਾ ਬੰਬਾਰੀ ਕੀਤੀ ਗਈ ਸੀ।
ਇਸ ਤਸਵੀਰ ਨੂੰ AFP ਦੇ ਫੋਟੋ ਪੱਤਰਕਾਰ ਆਮਿਰ ਅਲਹਾਲਬੀ ਦੇ ਹਵਾਲਿਓਂ ਸਾਂਝਾ ਕੀਤਾ ਗਿਆ।
ਹੁਣ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਰਾਹੀਂ ਇਸ ਮਾਮਲੇ ਨਾਲ ਜੁੜੀ ਤਸਵੀਰਾਂ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ Getty Images ਨਾਂ ਦੀ ਤਸਵੀਰ ਸਟਾਕ ਵੈੱਬਸਾਈਟ 'ਤੇ ਇਹ ਸਾਰੀ ਤਸਵੀਰਾਂ ਸਾਂਝੀ ਕੀਤੀਆਂ ਮਿਲੀਆਂ।
ਦੱਸ ਦਈਏ ਕਿ ਇਹ ਵਾਇਰਲ ਸਾਰੀ ਤਸਵੀਰਾਂ AFP ਦੇ ਫੋਟੋ ਪੱਤਰਕਾਰ ਆਮਿਰ ਅਲਹਾਲਬੀ ਵੱਲੋਂ ਖਿੱਚੀਆਂ ਗਈਆਂ ਸਨ ਅਤੇ ਤਸਵੀਰਾਂ ਸੀਰੀਆ ਦੇ ਦੱਖਣ ਅਲਿੱਪੋ ਦੇ ਮਾਦੀ ਜਿਲ੍ਹੇ ਦੀਆਂ ਸਨ ਜਦੋਂ 27 ਅਗਸਤ 2016 ਨੂੰ ਪਲੇਨ ਵੱਲੋਂ ਕੀਤੀ ਗਈ ਬੰਬਾਰੀ 'ਚ ਇਮਾਰਤਾਂ ਤਬਾਹ ਹੋ ਗਈਆਂ ਸਨ ਤੇ 15 ਲੋਕਾਂ ਦੀ ਜਾਨ ਚਲੇ ਗਈ ਸੀ।
ਇਨ੍ਹਾਂ ਤਸਵੀਰਾਂ ਨੂੰ ਇਥੇ, ਇਥੇ ਅਤੇ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਮਤਲਬ ਸਾਫ ਸੀ ਕਿ ਇਨ੍ਹਾਂ ਤਸਵੀਰਾਂ ਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਸੀਰੀਆ ਦੀ ਹੈ ਅਤੇ ਸਾਲ 2016 ਦੀ ਹੈ।