
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
1. NDMA ਨੇ ਸਾਂਝੀ ਕੀਤੀ ਉੱਤਰਕਾਸ਼ੀ ਸੁਰੰਗ ਵਰਕਰਾਂ ਦੀ AI Generated ਤਸਵੀਰ, Fact Check ਰਿਪੋਰਟ
Fact Check AI Generated Image Shared By NDMA In The Name Of Uttarkashi Tunnel Workers
ਉੱਤਰਾਖੰਡ ਦੇ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ 41 ਮਜਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਮਜਦੂਰਾਂ ਨੂੰ ਬਾਹਰ ਕੱਢਣ ਦੇ ਮਿਸ਼ਨ ਦੀ ਸਫਲਤਾ ਨੇ ਪੂਰੇ ਦੇਸ਼ ਨੂੰ ਰਾਹਤ ਦਾ ਸਾਹ ਦਿੱਤਾ ਸੀ। ਇਸੇ ਮਿਸ਼ਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੁਰੰਗ ਵਿਚ ਭਾਰਤ ਦਾ ਝੰਡਾ ਫੜ੍ਹੇ ਮਜਦੂਰਾਂ ਦੀ ਤਸਵੀਰ ਵਾਇਰਲ ਹੋਈ ਅਤੇ ਦਾਅਵਾ ਕੀਤਾ ਗਿਆ ਕਿ ਇਹ ਤਸਵੀਰ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ 41 ਮਜਦੂਰਾਂ ਦੀ ਸੀ। ਇਸ ਤਸਵੀਰ ਨੂੰ ਰਾਸ਼ਟਰੀ ਆਪਦਾ ਪ੍ਰਬੰਧਨ ਭਾਰਤ ਸਣੇ ਕਈ ਸੋਸ਼ਲ ਮੀਡੀਆ ਯੂਜ਼ਰਸ ਸ਼ੇਅਰ ਕਰ ਰਹੇ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਇਹ ਤਸਵੀਰ AI Generated ਸੀ, ਕੋਈ ਅਸਲ ਤਸਵੀਰ ਨਹੀਂ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
2. ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ 'ਚ ਫਸੇ ਮਜ਼ਦੂਰਾਂ ਨਾਲ ਵਾਇਰਲ ਤਸਵੀਰ ਸਬੰਧਿਤ ਨਹੀਂ
Unrelated image shared in the name of Uttarkashi Tunnel Tragedy
ਉੱਤਰਾਖੰਡ ਦੇ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਲੈ ਕੇ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਹੋਈ। ਤਸਵੀਰ ਵਿਚ ਇੱਕ ਬਜ਼ੁਰਗ ਵਿਅਕਤੀ ਨੂੰ ਵੇਖਿਆ ਜਾ ਸਕਦਾ ਸੀ ਅਤੇ ਇਸਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਤਸਵੀਰ ਸੁਰੰਗ ਵਿਚ ਫਸੇ ਇੱਕ ਮਜਦੂਰ ਦੀ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਕਾਫੀ ਪੁਰਾਣੀ ਸੀ ਅਤੇ ਇਸਦਾ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ ਮਜ਼ਦੂਰਾਂ ਨਾਲ ਕੋਈ ਸਬੰਧ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
3. ਕੁੜੀਆਂ ਵੱਲੋਂ ਮਨਚਲੇ ਦੀ ਕੁੱਟਮਾਰ ਦੇ ਇਸ ਮਾਮਲੇ 'ਚ ਕੋਈ ਫਿਰਕੂ ਕੋਣ ਨਹੀਂ ਹੈ, Fact Check ਰਿਪੋਰਟ
Fact Check Old video of school girls beating miscreant viral with communal spin
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਕੁਝ ਕੁੜੀਆਂ ਵੱਲੋਂ ਇੱਕ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਇਸ ਵੀਡੀਓ ਨੂੰ ਫਿਰਕੂ ਕੋਣ ਨਾਲ ਵਾਇਰਲ ਕੀਤਾ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਜਦੋਂ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਲੜਕੇ ਨੇ ਹਿੰਦੂ ਲੜਕੀਆਂ ਨਾਲ ਛੇੜਛਾੜ ਕੀਤੀ ਤਾਂ ਉਨ੍ਹਾਂ ਲੜਕੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਸੀ। ਇਹ ਵਾਇਰਲ ਵੀਡੀਓ ਹਾਲ ਦਾ ਨਹੀਂ, ਸਗੋਂ 2018 ਦੇ ਬਾਗਪਤ, ਯੂਪੀ ਦਾ ਸੀ, ਜਦੋਂ ਧਰਮ ਸਿੰਘ ਸਰਸਵਤੀ ਗਰਲਜ਼ ਇੰਟਰ ਕਾਲਜ ਦੀਆਂ ਵਿਦਿਆਰਥਣਾਂ ਨੇ ਕਪਿਲ ਚੌਹਾਨ ਨਾਮਕ ਬਦਮਾਸ਼ ਦੀ ਕੁੱਟਮਾਰ ਕੀਤੀ ਸੀ। ਇਸ ਮਾਮਲੇ ਵਿਚ ਕੋਈ ਫਿਰਕੂ ਕੋਣ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
4. ਤੇਲੰਗਾਨਾ ਚੋਣਾਂ 2023 ਨੂੰ ਲੈ ਕੇ NDTV ਦੇ ਨਾਂਅ ਤੋਂ ਫਰਜ਼ੀ ਪੋਲ ਨਤੀਜੇ ਵਾਇਰਲ, Fact Check ਰਿਪੋਰਟ
Fact Check Fake Opinion Poll result going viral in the name of NDTV regarding Telangana Elections 2023
ਤੇਲੰਗਾਨਾ ਚੋਣਾਂ 2023 ਦੀਆਂ ਸਰਗਰਮੀਆਂ ਵਿਚਕਾਰ ਸੋਸ਼ਲ ਮੀਡੀਆ 'ਤੇ ਮੀਡੀਆ ਅਦਾਰੇ NDTV ਦੇ ਨਾਂਅ ਤੋਂ ਇੱਕ ਓਪੀਨਿਅਨ ਪੋਲ ਦਾ ਸਕ੍ਰੀਨਸ਼ੋਟ ਵਾਇਰਲ ਕਰ ਦਾਅਵਾ ਕੀਤਾ ਗਿਆ ਸੀ ਕਿ ਤੇਲੰਗਾਨਾ ਵਿਚ ਕਾਂਗਰੇਸ ਦੀ ਸਰਕਾਰ ਬਣਨ ਜਾ ਰਹੀ ਹੈ। NDTV ਦੇ ਨਾਂਅ ਤੋਂ ਵਾਇਰਲ ਇਹ ਨਤੀਜੇ ਇਸ ਪ੍ਰਕਾਰ ਸਨ;
◆INC: 68-76
◆BJP: 3-5
◆BRS: 30-35
◆AIMIM: 5-7
◆IND : 2-4
ਕੁੱਲ ਸੀਟਾਂ: 119
ਸਰਕਾਰ ਬਣਾਉਣ ਲਈ ਲੋੜੀਂਦੀ ਸੀਟਾਂ: 60
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਸੀ। NDTV ਨੇ ਆਪ ਸਪਸ਼ਟੀਕਰਨ ਦੇ ਕੇ ਇਸ ਗ੍ਰਾਫਿਕ ਨੂੰ ਫਰਜ਼ੀ ਦੱਸਿਆ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
5. ਫਲਸਤੀਨੀ ਬੱਚੇ ਦੀ ਇਹ ਦੇਹ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਹੈ, ਰਾਈਟ ਵਿੰਗ ਐਕਟੀਵਿਸਟ ਨੇ ਫੈਲਾਇਆ ਝੂਠ
Fact Check Right Wing Activist Mr Sinha Shared Fake News Claiming A Real Body As A Plastic Toy
ਆਪਣੇ ਆਪ ਨੂੰ ਹਿੰਦੂ ਰਾਈਟਸ ਐਕਟੀਵਿਸਟ ਦੱਸਣ ਵਾਲੇ Mr Sinha ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਇੱਕ ਮਾਂ ਆਪਣੇ ਬੱਚੇ ਦੀ ਦੇਹ ਨੂੰ ਗੋਦੀ 'ਚ ਲੈ ਰੋਂਦੀ ਵੇਖਿਆ ਜਾ ਸਕਦਾ ਸੀ। ਸਿਨਹਾ ਨੇ ਵੀਡੀਓ ਸਾਂਝਾ ਕਰਦਿਆਂ ਫ਼ਲਸਤੀਨੀਆਂ ਨੂੰ ਨਿਸ਼ਾਨਾ ਬਣਾ ਦਾਅਵਾ ਕੀਤਾ ਕਿ ਇਹ ਕੋਈ ਅਸਲ ਮ੍ਰਿਤਕ ਦੇਹ ਨਹੀਂ ਬਲਕਿ ਇੱਕ ਪਲਾਸਟਿਕ ਦੀ ਦੇਹ ਸੀ ਜਿਸਨੂੰ ਇਹ ਔਰਤ ਫੜ੍ਹ ਕੇ ਰੋਣ ਦਾ ਨਾਟਕ ਕਰ ਰਹੀ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਕੋਈ ਪਲਾਸਟਿਕ ਦਾ ਗੁੱਡਾ ਨਹੀਂ ਬਲਕਿ ਅਸਲ ਦੇਹ ਸੀ। ਇਹ ਦੇਹ ਇੱਕ 5 ਮਹੀਨੇ ਦੇ ਫ਼ਲਸਤੀਨੀ ਬੱਚੇ ਦੀ ਸੀ ਜਿਸਨੂੰ ਉਸਦੀ ਮਾਂ ਅੰਤਿਮ ਵਿਦਾਈ ਦੇ ਰਹੀ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।
Fact Check Section