ਜ਼ਮੀਨ ਨੂੰ ਲੈ ਕੇ ਲੜੇ ਭਰਾਵਾਂ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ, Fact Check ਰਿਪੋਰਟ
Published : Feb 3, 2024, 7:29 pm IST
Updated : Mar 1, 2024, 11:49 am IST
SHARE ARTICLE
Fact Check Video of family fight over land dispute viral with communal spin
Fact Check Video of family fight over land dispute viral with communal spin

ਇਹ ਵੀਡੀਓ ਅਲਵਰ ਦਾ ਜ਼ਰੂਰ ਹੈ ਪਰ ਮਾਮਲਾ ਜਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਇਸ ਝੜਪ ਵਿਚ ਦੋਨੋ ਹੀ ਪੱਖ ਇੱਕੋ ਪਰਿਵਾਰ ਦੇ ਹਨ ਅਤੇ ਦੋਵੇਂ ਪੱਖ ਹਿੰਦੂ ਸਮਾਜ ਤੋਂ ਹਨ। 

RSFC (Team Mohali)- ਸੋਸ਼ਲ ਮੀਡੀਆ 'ਤੇ 2 ਧਿਰਾਂ ਵਿਚਕਾਰ ਜ਼ਬਰਦਸਤ ਝੜਪ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਰਾਜਸਥਾਨ ਦੇ ਅਲਵਰ ਤੋਂ ਸਾਹਮਣੇ ਆਇਆ ਹੈ ਜਿਥੇ ਵਿਸ਼ੇਸ਼ ਸਮੁਦਾਏ ਦੇ ਲੋਕਾਂ ਦੁਆਰਾ ਹਿੰਦੂ ਪਰਿਵਾਰ ਦੇ ਘਰ 'ਚ ਵੜ ਕੇ ਕੁੱਟਮਾਰ ਕੀਤੀ ਗਈ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

X ਅਕਾਊਂਟ Dilip Kumar Singh ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "अलवर में मुसलमानों ने हिंदुओं को घरों में घुस कर लाठी डंडों से मारा ?"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਅਲਵਰ ਦਾ ਜ਼ਰੂਰ ਹੈ ਪਰ ਮਾਮਲਾ ਜਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਇਸ ਝੜਪ ਵਿਚ ਦੋਨੋ ਹੀ ਪੱਖ ਇੱਕੋ ਪਰਿਵਾਰ ਦੇ ਹਨ ਅਤੇ ਦੋਵੇਂ ਪੱਖ ਹਿੰਦੂ ਸਮਾਜ ਤੋਂ ਹਨ। 

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਤੇ ਇੱਕ ਪਾਸੇ "ਥਾਨਾਗਾਜ਼ੀ" ਤੇ ਦੂਜੇ ਪਾਸੇ "Thanagazi News Network" ਦਾ ਲੋਗੋ ਪ੍ਰਕਾਸ਼ਿਤ ਪਾਇਆ।

ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਕੀਤਾ ਤੇ ਸਾਨੂੰ ਇਹ ਅਸਲ ਵੀਡੀਓ Thanagazi News ਦੇ ਅਧਿਕਾਰਿਕ Youtube ਅਕਾਊਂਟ 'ਤੇ 18 ਜਨਵਰੀ 2024 ਦਾ ਪ੍ਰਕਾਸ਼ਿਤ ਪਾਇਆ। ਅਕਾਊਂਟ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਸੀ, "ਆਖਿਰ ਗੁਨੇਗਾਹਰ ਕੌਣ"

ਇਸ ਪੇਜ 'ਤੇ ਵੀਡੀਓ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਮੌਜੂਦ ਨਾ ਹੋਣ ਕਰਕੇ ਅਸੀਂ ਇਸ ਪੇਜ ਦੇ ਐਡਮਿਨ ਨਾਲ ਸੰਪਰਕ ਕੀਤਾ। ਪੇਜ ਦੇ ਐਡਮਿਨ ਤੇ ਪੱਤਰਕਾਰ ਗੋਪੇਸ਼ ਸ਼ਰਮਾ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਮਾਮਲਾ 2 ਭਰਾਵਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਹੋਈ ਕੁੱਟਮਾਰ ਦਾ ਹੈ। ਗੋਪੇਸ਼ ਨੇ ਕਿਹਾ, "ਮਾਮਲਾ ਅਲਵਰ ਦੇ ਥਾਨਾਗਾਜ਼ੀ ਕਸਬੇ ਦਾ ਹੈ ਜਿੱਥੇ 2 ਭਰਾ ਜ਼ਮੀਨ ਨੂੰ ਲੈ ਕੇ ਖੂਨੀ ਸੰਘਰਸ਼ ਕਰ ਰਹੇ ਹਨ। ਇਸ ਮਾਮਲੇ ਵਿਚ ਪੀੜਿਤ ਪਰਿਵਾਰ ਦੇ ਪਿਤਾ ਦਾ 2016 ਵਿਚ ਕਤਲ ਕਰ ਦਿੱਤਾ ਗਿਆ ਸੀ ਅਤੇ ਓਸੇ ਗੱਲ ਦਾ ਬਦਲਾ ਲੈਣ ਸਰੂਪ ਇਹ ਝਗੜਾ ਜ਼ਮੀਨ ਛੁਡਾਉਣ ਨੂੰ ਲੈ ਕੇ ਹੋਇਆ ਸੀ। ਇਸ ਮਾਮਲੇ ਵਿਚ ਦੋਵੇਂ ਪੱਖ ਹਿੰਦੂ ਸਮਾਜ ਤੋਂ ਹਨ ਅਤੇ ਇਸ ਮਾਮਲੇ ਵਿਚ ਕੋਈ ਹਿੰਦੂ-ਮੁਸਲਿਮ ਕੌਣ ਨਹੀਂ ਹੈ।"

ਦੱਸ ਦਈਏ ਕਿ ਇਸ ਜਾਣਕਾਰੀ ਨੂੰ ਅਧਾਰ ਬਣਾ ਕੇ ਸਰਚ ਕਰਨ 'ਤੇ ਸਾਨੂੰ ਮਾਮਲੇ ਨਾਲ ਜੁੜੀਆਂ ਕਈ ਰਿਪੋਰਟਾਂ ਮਿਲੀਆਂ। ਮਾਮਲੇ ਨੂੰ ਲੈ ਕੇ ਪ੍ਰਕਾਸ਼ਿਤ ਪਤ੍ਰਿਕਾ ਦੀ ਰਿਪੋਰਟ ਅਨੁਸਾਰ, "ਥਾਨਾਗਾਜ਼ੀ ਕਸਬੇ ਅਧੀਨ ਖ਼ਾਕਸਯਾ ਦੀ ਢਾਣੀ ਵਿਖੇ ਪੁਸ਼ਤੈਨੀ ਜ਼ਮੀਨ, ਮਕਾਨ ਤੇ ਆਪਸੀ ਰੰਜਿਸ਼ ਨੂੰ ਲੈ ਕੇ ਇੱਕੋ ਪਰਿਵਾਰ ਦੇ ਦੋ ਧਿਰਾਂ ਵਿਚਕਾਰ ਹੋਇਆ ਝਗੜਾ ਖੂਨੀ ਸੰਘਰਸ਼ ਦਾ ਰੂਪ ਧਾਰ ਗਿਆ। ਇਸਦੇ ਵਿਚ ਦੋਵੇਂ ਧਿਰਾਂ ਵਿਚੋਂ ਇੱਕ ਦਰਜਨ ਤੋਂ ਵੱਧ ਬੱਚੇ ਤੇ ਔਰਤਾਂ ਜ਼ਖਮੀ ਹੋ ਗਈਆਂ। ਪੁਲਿਸ ਨੇ ਸ਼ਾਂਤੀ ਬਹਾਲੀ ਕਰ ਸਾਰੇ ਜ਼ਖਮੀਆਂ ਨੂੰ CHC ਥਾਨਾਗਾਜ਼ੀ ਲਿਆਇਆ ਗਿਆ ਜਿਥੇ ਇਲਾਜ਼ ਤੋਂ ਬਾਅਦ ਗੰਭੀਰ ਰੂਪ ਤੋਂ ਜ਼ਖਮੀ 4 ਲੋਕਾਂ ਨੂੰ ਅਲਵਰ ਰੈਫਰ ਕਰ ਦਿੱਤਾ ਗਿਆ ਹੈ।"

ਇਸ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਤੇ ਪਤ੍ਰਿਕਾ ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਦੱਸ ਦਈਏ ਕਿ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਮੀਡੀਆ ਨੂੰ ਬਿਆਨ ਦੇ ਕੇ ਫਿਰਕੂ ਰੰਗ ਹੋਣ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ।

ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਅਲਵਰ ਦਾ ਜ਼ਰੂਰ ਹੈ ਪਰ ਮਾਮਲਾ ਜਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਇਸ ਝੜਪ ਵਿਚ ਦੋਨੋ ਹੀ ਪੱਖ ਇੱਕੋ ਪਰਿਵਾਰ ਦੇ ਹਨ ਅਤੇ ਦੋਵੇਂ ਪੱਖ ਹਿੰਦੂ ਸਮਾਜ ਤੋਂ ਹਨ। 
 

Our Sources:

Original Video Post By "Thanagazi News" dated 18-Jan-2024

Physical Verification Quote By Journalist & Admin Of Thanagazi News Network

News Reports Of Dainik Bhaskar & Patrika 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement