ਤੱਥ ਜਾਂਚ: ਪੱਤਰਕਾਰ ਨਵੀਨ ਕੁਮਾਰ ਦੇ ਵੀਡੀਓ ਨੂੰ ਰੋਹਿਤ ਸਰਦਾਨਾ ਦੇ ਅੰਤਿਮ ਬੋਲ ਦੱਸਕੇ ਕੀਤਾ ਵਾਇਰਲ
Published : May 3, 2021, 3:51 pm IST
Updated : May 3, 2021, 3:51 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵੀਡੀਓ ਵਿਚ ਦਿਖ ਰਿਹਾ ਵਿਅਕਤੀ ਰੋਹਿਤ ਸਰਦਾਨਾ ਨਹੀਂ ਬਲਕਿ ਪੱਤਰਕਾਰ ਨਵੀਨ ਕੁਮਾਰ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਪਿਛਲੇ ਦਿਨੀਂ ਕੋਰੋਨਾ ਮਹਾਮਾਰੀ ਕਰਕੇ ਦੇਸ਼ ਦੇ ਨਾਮੀ ਪੱਤਰਕਾਰ ਐਂਕਰ ਰੋਹਿਤ ਸਰਦਾਨਾ ਦੁਨੀਆ ਨੂੰ ਅਲਵਿਦਾ ਕਹਿ ਗਏ ਗਏ ਸਨ। ਹੁਣ ਇਸੇ ਘਟਨਾ ਨਾਲ ਜੋੜ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਦੇ ਵਿਚ ਇੱਕ ਵਿਅਕਤੀ ਕੋਰੋਨਾ ਮਹਾਮਾਰੀ ਕਰਕੇ ਦੇਸ਼ ਦੀ ਸਥਿਤੀ ਬਾਰੇ ਬੋਲਦਾ ਅਤੇ ਰੋਂਦਾ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਰੋਹਿਤ ਸਰਦਾਨਾ ਹੈ ਅਤੇ ਇਹ ਵੀਡੀਓ ਉਸਨੇ ਆਪਣੇ ਮਰਨ ਤੋਂ ਪਹਿਲਾਂ ਬਣਾਇਆ ਸੀ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵੀਡੀਓ ਵਿਚ ਦਿਖ ਰਿਹਾ ਵਿਅਕਤੀ ਰੋਹਿਤ ਸਰਦਾਨਾ ਨਹੀਂ ਬਲਕਿ ਪੱਤਰਕਾਰ ਨਵੀਨ ਕੁਮਾਰ ਹੈ।

ਵਾਇਰਲ ਪੋਸਟ

ਵਟਸਐੱਪ 'ਤੇ ਇਹ ਵੀਡੀਓ ਕਾਫੀ ਫਾਰਵਰਡ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇੱਕ ਵਟਸਐੱਪ ਗਰੁੱਪ ਵਿਚ ਇਸ ਵੀਡੀਓ ਨੂੰ ਇੱਕ ਯੂਜ਼ਰ ਨੇ ਸ਼ੇਅਰ ਕਰਦਿਆਂ ਲਿਖਿਆ, "Aajj tak da ਪੱਤਰਕਾਰ ਰੋਹਿਤ ਸਰਦਾਨਾ ,ਜੋ ਨਿਊਜ਼ ਚੈਨਲ ਤੇ ਮੰਦਿਰ,ਮਸਜ਼ਿਦ, ਹਿੰਦੂ, ਮੁਸਲਮਾਨ ਦਾ ਹੀ ਰਾਗ ਅਲਾਪ ਦਾ ਸੀ, ਆਖਰੀ ਮੌਕੇ ਬੋਲਦਾ ਹੋਇਆ.......ਸੁਣੋ"

Photo

ਇਸ ਵੀਡੀਓ ਨੂੰ ਫੇਸਬੁੱਕ 'ਤੇ ਵੀ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਪੋਸਟ ਦਾ ਲਿੰਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਵੀਡੀਓ ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਆਪਣੀ ਜਾਂਚ ਦੌਰਾਨ ਪਤਾ ਚੱਲਿਆ ਕਿ ਵੀਡੀਓ ਵਿਚ ਰੋਹਿਤ ਸਰਦਾਨਾ ਨਹੀਂ ਬਲਕਿ ਪੱਤਰਕਾਰ ਨਵੀਨ ਕੁਮਾਰ ਹਨ। ਸਾਨੂੰ ਨਵੀਨ ਕੁਮਾਰ ਦੇ ਮੀਡੀਆ ਪੇਜ Article 19 'ਤੇ ਉਨ੍ਹਾਂ ਦਾ ਇਹ ਵੀਡੀਓ ਮਿਲਿਆ।

ਦੱਸ ਦਈਏ ਕਿ ਇਹ ਵੀਡੀਓ ਇੱਕ ਇੰਟਰਵਿਊ ਦਾ ਹੈ ਜਿਸਦੇ ਵਿਚੋਂ ਥੋੜਾ ਭਾਗ ਕੱਟ-ਕੇ ਵਾਇਰਲ ਕੀਤਾ ਜਾ ਰਿਹਾ ਹੈ। 26 ਅਪ੍ਰੈਲ 2021 ਨੂੰ ਇਹ ਇੰਟਰਵਿਊ ਲਾਈਵ ਕਰਦੇ Article 19 ਨੇ ਲਿਖਿਆ, "A talk with Dr.Manish Jangra RMLH Founder FAIMA Doctors Association and Dr Sonu Kumar Bhardwaj LHMC on India's health condition & VIP Culture In Hospitals."

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

Photo

ਹੁਣ ਅਸੀਂ ਅੱਗੇ ਵੱਧਦੇ ਹੋਏ ਵੀਡੀਓ ਵਿਚ ਦਿੱਸ ਰਹੇ ਡਾਕਟਰ ਮਨੀਸ਼ ਜਾਂਗਰਾ ਨਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦੇ ਹੋਏ ਮਨੀਸ਼ ਨੇ ਦੱਸਿਆ, "ਵੀਡੀਓ ਵਿਚ ਪੱਤਰਕਾਰ ਨਵੀਨ ਕੁਮਾਰ ਹਨ ਨਾ ਕਿ ਰੋਹਿਤ ਸਰਦਾਨਾ। ਨਵੀਨ ਕੁਮਾਰ ਦਿੱਲੀ ਦੇ ਲੋਕਨਾਇਕ ਜੈ ਪ੍ਰਕਾਸ਼ ਹਸਪਤਾਲ ਵਿਚ ਭਰਤੀ ਹਨ ਅਤੇ ਹਾਲ ਫਿਲਹਾਲ ਉਨ੍ਹਾਂ ਦੀ ਸਿਹਤ ਠੀਕ ਹੈ। ਮੈਂ ਉਨ੍ਹਾਂ ਨਾਲ ਪਰਸੋਂ ਹੀ ਮਿਲਕੇ ਆਇਆ ਹਾਂ। ਲੋਕ ਗਲਤ ਦਾਅਵੇ ਨਾਲ ਵੀਡੀਓ ਵਾਇਰਲ ਕਰ ਰਹੇ ਹਨ।"

ਰੋਹਿਤ ਸਰਦਾਨਾ ਅਤੇ ਨਵੀਨ ਕੁਮਾਰ ਦੀ ਤਸਵੀਰ ਵਿਚ ਅੰਤਰ ਹੇਠਾਂ ਦੇਖਿਆ ਜਾ ਸਕਦਾ ਹੈ। 

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਰੋਹਿਤ ਸਰਦਾਨਾ ਨਹੀਂ ਬਲਕਿ ਪੱਤਰਕਾਰ ਨਵੀਨ ਕੁਮਾਰ ਹੈ। 

Claim: ਵੀਡੀਓ ਵਿਚ ਦਿਖ ਰਿਹਾ ਵਿਅਕਤੀ ਰੋਹਿਤ ਸਰਦਾਨਾ ਹੈ
Claimed By: Parmjot Singh

Fact ChecK: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement