ਫਿਰਕੂ ਦਾਅਵਿਆਂ ਤੋਂ ਲੈ ਕੇ ਭਗਤ ਸਿੰਘ ਦੀ ਤਸਵੀਰ ਤਕ, ਪੜ੍ਹੋ Spokesman's Fact Wrap 
Published : Aug 3, 2024, 5:54 pm IST
Updated : Aug 3, 2024, 5:54 pm IST
SHARE ARTICLE
From Communal Claims To Bhagat Singh Picture Read Spokesman Fact Wrap
From Communal Claims To Bhagat Singh Picture Read Spokesman Fact Wrap

ਇਸ ਹਫਤੇ ਦਾ Weekly Fact Wrap

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦਾ "Weekly Fact Wrap"।

1. ਬੰਗਲੁਰੂ ਵਿਖੇ ਜ਼ਬਤ ਕੀਤਾ ਗਿਆ ਮੀਟ ਕੁੱਤੇ ਦਾ ਨਹੀਂ ਬੱਕਰੇ ਦਾ ਸੀ, Fact Check ਰਿਪੋਰਟ

Fact Check Communal Claims Viral Linked With Goat Meat Captured At Bangalore Fact Check Communal Claims Viral Linked With Goat Meat Captured At Bangalore

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਪਾਰਸਲ ਦੇ ਢੇਰ ਨਾਲ ਲੋਕਾਂ ਨੂੰ ਵੇਖਿਆ ਜਾ ਸਕਦਾ ਸੀ ਅਤੇ ਇੱਕ ਵਿਅਕਤੀ ਵੀਡੀਓ ਵਿਚ ਦੱਖਣੀ ਭਾਸ਼ਾ ਵਿਚ ਬੋਲਦੇ ਹੋਏ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਮਾਮਲਾ ਬੰਗਲੁਰੂ ਤੋਂ ਸਾਹਮਣੇ ਆਇਆ ਜਿਥੇ ਮੈਜੇਸਟਿਕ ਰੇਲਵੇ ਸਟੇਸ਼ਨ ਨੇੜੇ ਰਾਜਸਥਾਨ ਤੋਂ ਆ ਰਿਹਾ ਭਾਰੀ ਮਾਤਰਾ ਵਿਚ ਕੁੱਤੇ ਦਾ ਮੀਟ ਜ਼ਬਤ ਕੀਤਾ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਮੁਸਲਿਮ ਭਾਈਚਾਰੇ ਖਿਲਾਫ ਨਿਸ਼ਾਨੇ ਸਾਧੇ ਜਾ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜ਼ਬਤ ਕੀਤਾ ਗਿਆ ਮੀਟ ਕੁੱਤੇ ਦਾ ਨਹੀਂ ਬੱਕਰੇ ਦਾ ਸੀ। ਇਸ ਮਾਮਲੇ ਵਿਚ ਜਾਂਚ ਹੋਣ ਮਗਰੋਂ ਅਫਸਰਾਂ ਤੇ ਕਰਨਾਟਕ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਫ ਕੀਤਾ ਗਿਆ ਕਿ ਜ਼ਬਤ ਕੀਤਾ ਗਿਆ ਮੀਟ ਬੱਕਰੇ ਦਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

2. ਜੈਪੁਰ ਕਾਂਗਰਸ ਦਫ਼ਤਰ ਦੇ ਉਦਘਾਟਨ ਮੌਕੇ ਕਲਮਾਂ ਪੜ੍ਹਨ ਦਾ ਦਾਅਵਾ ਗੁੰਮਰਾਹਕੁਨ ਹੈ, Fact Check ਰਿਪੋਰਟ

Fact Check Video Tributes To Indira Gandhi Death Anniversary Viral With False Communal SpinFact Check Video Tributes To Indira Gandhi Death Anniversary Viral With False Communal Spin

ਪਿਛਲੇ ਦਿਨਾਂ ਸੋਸ਼ਲ ਮੀਡੀਆ 'ਤੇ ਇੱਕ Live ਸਟਰੀਮ ਦਾ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆਇਆ ਜਿਥੇ ਕਾਂਗਰਸ ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਕਲਮਾਂ ਪੜ੍ਹੀ ਗਈ ਤੇ ਹਿੰਦੂ ਆਰਤੀ-ਪਾਠ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ।  

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਵੀਡੀਓ ਪੁਰਾਣਾ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਕੀਤੇ ਇੱਕ ਯਾਦਗਾਰੀ ਸਮਾਗਮ ਦਾ ਸੀ। ਇਸ ਸਮਾਗਮ ਵਿਚ ਸਾਰੇ ਧਰਮਾਂ ਦੇ ਪਾਠ ਕੀਤੇ ਗਏ ਸਨ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

3. ਨਿਤਿਨ ਗਡਕਰੀ ਦਾ ਪੁਰਾਣਾ ਬਿਆਨ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ, Fact Check ਰਿਪੋਰਟ

Fact Check Old Video Of Nitin Gadkari Viral With Misleading ClaimFact Check Old Video Of Nitin Gadkari Viral With Misleading Claim

ਸੋਸ਼ਲ ਮੀਡੀਆ 'ਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ਇੱਕ ਵੀਡੀਓ ਕਲਿਪ ਵਾਇਰਲ ਹੋਇਆ। ਇਸ ਵੀਡੀਓ ਨੂੰ ਵਾਇਰਲ ਆਗੂ ਦੇ ਹਵਾਲਿਓ ਦਾਅਵਾ ਕੀਤਾ ਗਿਆ ਕਿ ਹੁਣ ਘਰ ਤੋਂ 60 ਕਿਲੋਮੀਟਰ ਦੇ ਦਾਇਰੇ ਵਿਚ ਸਥਿਤ ਕਿਸੇ ਵੀ ਟੋਲ ਬੂਥ 'ਤੇ ਕੋਈ ਟੋਲ ਫੀਸ ਦੇਣ ਦੀ ਲੋੜ ਨਹੀਂ ਹੋਵੇਗੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਨਿਤਿਨ ਗਡਕਰੀ ਨੇ ਘਰ ਤੋਂ 60 ਕਿਲੋਮੀਟਰ ਦੇ ਘੇਰੇ ਵਿੱਚ ਟੋਲ ਬੂਥ ਹੋਣ 'ਤੇ ਟੋਲ ਟੈਕਸ ਵਿੱਚ ਛੋਟ ਦੀ ਗੱਲ ਨਹੀਂ ਕਹੀ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

4. ਚੰਡੀਗੜ੍ਹ ਵਿਖੇ ਚੀਤੇ ਨੇ ਕੀਤਾ ਸਾਈਕਲ ਸਵਾਰ 'ਤੇ ਹਮਲਾ? ਨਹੀਂ, ਵਾਇਰਲ ਵੀਡੀਓ ਪੁਰਾਣਾ ਤੇ ਅਸਮ ਦਾ ਹੈ- Fact Check ਰਿਪੋਰਟ

Fact Check Old Video Of Leopard Attack On Cycle Rider From Assam Viral As Recent In The Name Of ChandigarhFact Check Old Video Of Leopard Attack On Cycle Rider From Assam Viral As Recent In The Name Of Chandigarh

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਜਾਨਵਰ ਨੂੰ ਇੱਕ ਸਾਈਕਲ ਸਵਾਰ 'ਤੇ ਹਮਲਾ ਕਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਇੱਕ ਚੀਤੇ ਵੱਲੋਂ ਸਾਈਕਲ ਸਵਾਰ 'ਤੇ ਹਮਲਾ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਚੰਡੀਗੜ੍ਹ ਦਾ ਨਹੀਂ ਸੀ। ਵਾਇਰਲ ਵੀਡੀਓ ਪੁਰਾਣਾ ਸੀ ਅਤੇ ਅਸਮ ਦਾ ਸੀ ਜਿਸਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

5. ਸ਼ਹੀਦ ਭਗਤ ਸਿੰਘ ਦੀ ਫੋਟੋ 'ਤੇ ਚਲਾਨ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ, Fact Check ਰਿਪੋਰਟ

Fact Check Scripted Video Of Challan On Sticking Bhagat Singh Photo On Car Viral As Real IncidentFact Check Scripted Video Of Challan On Sticking Bhagat Singh Photo On Car Viral As Real Incident

ਪਿਛਲੇ ਦਿਨਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਚਰਚਾ ਦਾ ਵਿਸ਼ੇ ਬਣਿਆ। ਇਸ ਵੀਡੀਓ ਵਿਚ ਇੱਕ ਪੁਲਿਸ ਮੁਲਾਜ਼ਮ ਨੂੰ ਇੱਕ ਗੱਡੀ ਦਾ ਚਲਾਨ ਕਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਇੱਕ ਗੱਡੀ 'ਤੇ ਭਗਤ ਸਿੰਘ ਦੀ ਫੋਟੋ ਚਿਪਕੇ ਹੋਣ ਨੂੰ ਲੈ ਕੇ ਚਲਾਨ ਕਰ ਦਿੱਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਨਾਟਕ ਸੀ। ਇਹ ਵੀਡੀਓ ਜਾਗਰੂਕਤਾ ਵਾਸਤੇ ਕਲਾਕਾਰਾਂ ਵੱਲੋਂ ਬਣਾਇਆ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਿਹਾ ਸਾਡਾ ਇਸ ਹਫਤੇ ਦਾ Spokesman Fact Wrap... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement