
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੇ ਵੀਡੀਓ ਨੂੰ ਭਾਰਤ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਸ਼੍ਰੀਲੰਕਾ ਦਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਸੀਸੀਟੀਵੀ ਫੁਟੇਜ਼ ਵਾਇਰਲ ਹੋ ਰਹੀ ਹੈ। ਇਸ ਫੁਟੇਜ ਵਿਚ ਮੁਸਲਿਮ ਧਾਰਮਿਕ ਟੋਪੀ ਪਹਿਨੇ ਹੋਏ ਵਿਅਕਤੀ ਨੂੰ ਦੂਜੇ ਵਿਅਕਤੀ 'ਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹਮਲੇ ਤੋਂ ਬਾਅਦ ਵਿਅਕਤੀ ਬੇਹੋਸ਼ ਹੋ ਜਾਂਦਾ ਹੈ। ਵੀਡੀਓ ਨੂੰ ਸ਼ੇਅਰ ਕਰ ਭਾਰਤ ਵਿਚ ਵਿਸ਼ੇਸ਼ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਜਿਹੜੇ ਵੀਡੀਓ ਨੂੰ ਭਾਰਤ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਸ਼੍ਰੀਲੰਕਾ ਦਾ ਹੈ।
ਵਾਇਰਲ ਵੀਡੀਓ
ਟਵਿੱਟਰ ਯੂਜ਼ਰ Mayaji ਨੇ 26 ਫਰਵਰੀ ਨੂੰ ਵਾਇਰਲ ਫੁਟੇਜ਼ ਸ਼ੇਅਰ ਕਰ ਕੈਪਸ਼ਨ ਲਿਖਿਆ, ''@narendramodithis is increasing their power! Please take some strict action. Kya fayda 303 seat jab app ke hi log mar rhe hai.... Hope you are watching everything''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵਾਇਰਲ ਵੀਡੀਓ ਨੂੰ ਇਨਵਿਡ ਟੂਲ ਵਿਚ ਅਪਲੋਡ ਕਰ ਕੀਫ੍ਰੇਮਸ ਕੱਢੇ ਅਤੇ ਕੀਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਫੇਸਬੁੱਕ ਯੂਜ਼ਰ Sampath prasanna ਦੇ ਪੇਜ਼ 'ਤੇ ਅਪਲੋਡ ਕੀਤਾ ਮਿਲਿਆ। ਵੀਡੀਓ ਸ਼ੇਅਰ ਕਰ ਸਿਨਹਾਲਾ ਭਾਸ਼ਾ ਵਿਚ ਕੈਪਸ਼ਨ ਲਿਖਿਆ ਗਿਆ ਸੀ,''මෙම පහරදීම සිදු වී ඇත්තේ 2021:02:22දෙල්තොට නගරයේදීය මුස්ලිම් අයෙකු විසින් සිංහල අයෙකු හට දරුනු ලෙස නොසිතූ මොහොතක පහර දී ඇත.. අන්තවාදී යනු මෙය නොවේද. මේ පහර දීමට හේතුව කුමක්ද. අලී සබ්රි විසින් මෙහෙම ප්රකාශ කිරීමට ඉඩ ඇත. ,,,මොහු මානසික ලෙඩෙක්,, කියා''
ਕੈਪਸ਼ਨ ਦਾ ਪੰਜਾਬੀ ਅਨੁਵਾਦ (ਗੂਗਲ ਟਰਾਂਸਲੇਟ)- ਕੈਪਸ਼ਨ ਅਨੁਸਾਰ, ''ਇਹ ਹਮਲਾ 22 ਫਰਵਰੀ 2021 ਨੂੰ ਡੈਲਟੋਟਾ ਪਿੰਡ ਵਿਚ ਹੋਇਆ ਹੈ। ਜਦੋਂ ਇੱਕ ਮੁਸਲਮਾਨ ਵਿਅਕਤੀ ਨੇ ਅਚਾਨਕ ਇੱਕ ਸਿੰਹਾਲੀ ਵਿਅਕਤੀ ਉੱਤੇ ਹਮਲਾ ਕੀਤਾ। ਦੱਸ ਦਈਏ ਕਿ ਡੈਲਟੋਟਾ ਪਿੰਡ ਸ਼੍ਰੀਲੰਕਾ ਵਿਚ ਹੈ।
ਇਸ ਦੇ ਨਾਲ ਹੀ ਇਕ ਹੋਰ ਫੇਸਬੁੱਕ ਯੂਜ਼ਰ ਨੇ ਇਹ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ਵਿਚ ਲਿਖਿਆ, ''ਗਲਾਹਾ ਡੈਲਟੋਟਾ''
ਇੰਨੀ ਪੜਤਾਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਵੀਡੀਓ ਸ੍ਰੀਲੰਕਾ ਦਾ ਹੈ ਇਸ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ।
ਦੱਸ ਦਈਏ ਕਿ ਇਸ ਵੀਡੀਓ ਨੂੰ ਲੈ Fact Crescendo ਸ਼੍ਰੀਲੰਕਾ ਨੇ ਗਲਾਹਾ ਪੁਲਿਸ ਸਟੇਸ਼ਨ ਦੇ ਕਾਰਜਕਾਰੀ ਓਆਈਸੀ, ਸ਼੍ਰੀ ਰੋਡਰਿਗੋ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਹ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਸ਼੍ਰੀਲੰਕਾ ਦਾ ਹੀ ਹੈ। ਉਹਨਾਂ ਦੱਸਿਆ ਕਿ ਹਮਲੇ ਪਿੱਛੇ ਕੋਈ ਧਾਰਮਿਕ ਕਾਰਨ ਨਹੀਂ ਹੈ। ਵੀਡੀਓ ਵਿਚ ਜੋ ਹਮਲਾਵਰ ਦਿਖ ਰਿਹਾ ਹੈ ਉਹ ਦਿਮਾਗੀ ਤੌਰ 'ਤੇ ਸਹੀ ਨਹੀਂ ਸੀ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਪੁਸ਼ਟੀ ਕੀਤੀ ਕਿ ਹਮਲਾਵਰ ਨੂੰ ਤੁਰੰਤ ਗ੍ਰਿਫ਼ਤਾਰ ਵੀ ਕਰ ਲਿਆ ਸੀ ਅਤੇ ਕਸਟਿਡੀ ਵਿਚ ਰੱਖਿਆ ਗਿਆ ਸੀ।
ਰੋਡਰਿਗੋ ਨੇ ਦੱਸਿਆ ਕਿ ਇਸ ਘਟਨਾ ਨੂੰ ਸਥਾਨਕ ਮੀਡੀਆ ਨੇ ਕਵਰ ਨਹੀਂ ਕੀਤਾ ਸੀ ਪਰ ਕੁੱਝ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਘਟਨਾ ਦੀ ਵੀਡੀਓ ਸ਼ੇਅਰ ਕਰ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਸੀ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਜਿਹੜੇ ਵੀਡੀਓ ਨੂੰ ਭਾਰਤ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਸ਼੍ਰੀ ਲੰਕਾ ਦਾ ਹੈ। ਸ਼੍ਰੀਲੰਕਾ ਪੁਲਿਸ ਨੇ ਵੀ ਇਹ ਸਾਫ਼ ਕੀਤਾ ਹੈ ਕਿ ਇਸ ਵੀਡੀਓ ਪਿੱਛੇ ਕੋਈ ਧਾਰਮਿਕ ਕਾਰਨ ਨਹੀਂ ਹੈ, ਹਮਲਾਵਰ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ।
Claim: ਵੀਡੀਓ ਨੂੰ ਸ਼ੇਅਰ ਕਰ ਭਾਰਤ ਵਿਚ ਵਿਸ਼ੇਸ਼ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
Claimed By: ਟਵਿੱਟਰ ਯੂਜ਼ਰ Mayaji
Fact Check: ਫਰਜ਼ੀ