ਕੰਬੋਡੀਆ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਸਰਕਾਰ 'ਤੇ ਕਸੇ ਜਾ ਰਹੇ ਤੰਜ਼, ਪੜ੍ਹੋ ਵਾਇਰਲ ਵੀਡੀਓ ਦੀ Fact Check ਰਿਪੋਰਟ
Published : Nov 4, 2022, 3:35 pm IST
Updated : Nov 4, 2022, 3:35 pm IST
SHARE ARTICLE
Fact Check Video of good trains from Cambodia shared in the name of Punjab
Fact Check Video of good trains from Cambodia shared in the name of Punjab

ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਕੰਬੋਡੀਆ ਦਾ ਹੈ। ਹੁਣ ਕੰਬੋਡੀਆ ਦੇ ਵੀਡੀਓ ਨੂੰ ਸਰਕਾਰ ਖਿਲਾਫ ਇਸਤੇਮਾਲ ਕੀਤਾ ਜਾ ਰਿਹਾ ਹੈ।

RSFC (Team Mohali)- ਇੱਕ ਵੀਡੀਓ ਵਾਇਰਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਟਰੇਨ ਨੂੰ ਲਗਜ਼ਰੀ ਕਾਰਾਂ ਲੈ ਕੇ ਜਾਂਦੇ ਵੇਖਿਆ ਜਾ ਸਕਦਾ ਹੈ। ਹੁਣ ਵੀਡੀਓ ਨੂੰ ਸ਼ੇਅਰ ਕਰਦਿਆਂ ਪੰਜਾਬ ਸਰਕਾਰ 'ਤੇ ਤੰਜ਼ ਕਸਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੱਡੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਸਿਹਤ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ 96 ਲਗਜ਼ਰੀ ਗੱਡੀਆਂ ਪੰਜਾਬ ਪਹੁੰਚ ਗਈਆਂ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਕੰਬੋਡੀਆ ਦਾ ਹੈ। ਹੁਣ ਕੰਬੋਡੀਆ ਦੇ ਵੀਡੀਓ ਨੂੰ ਸਰਕਾਰ ਖਿਲਾਫ ਇਸਤੇਮਾਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Dhongi AAP" ਨੇ 31 ਅਕਤੂਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਝੰਡੇ ਦੀ ਸਰਕਾਰ ਵਲੋਂ ਸਿਹਤ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ 96 ਲਗਜ਼ਰੀ ਗੱਡੀਆਂ ਪੰਜਾਬ ਪਹੁੰਚੀਆਂ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਹ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਅਤੇ ਕੀਵਰਡ ਸਰਚ ਦੀ ਮਦਦ ਨਾਲ ਸਰਚ ਕੀਤਾ। 

ਕਾਫੀ ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਵੱਡਾ ਭਾਗ ਫੇਸਬੁੱਕ ਪੇਜ "নাটোর সময়" ਦੁਆਰਾ 23 ਅਕਤੂਬਰ 2022 ਦਾ ਸ਼ੇਅਰ ਕੀਤਾ ਮਿਲਿਆ। ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਵੱਲੋਂ ਬੰਗਾਲੀ ਭਾਸ਼ਾ 'ਚ ਕੈਪਸ਼ਨ ਲਿਖਿਆ ਗਿਆ, "মুহুর্তটা দারুন ছিলো-প্রথম দেখলাম এমন সুন্দর দৃশ্য" (ਪੰਜਾਬੀ ਅਨੁਵਾਦ- ਪਲ ਬਹੁਤ ਵਧੀਆ ਸੀ - ਮੈਂ ਪਹਿਲੀ ਵਾਰ ਅਜਿਹਾ ਸੁੰਦਰ ਦ੍ਰਿਸ਼ ਦੇਖਿਆ)

"ਗੌਰ ਕਰਨ ਵਾਲੀਆਂ ਗੱਲਾਂ"

ਇਸ ਵੀਡੀਓ ਨੂੰ ਜੇਕਰ ਦੇਖਿਆ ਜਾਵੇ ਤਾਂ ਪਹਿਲੀ ਗੱਲ ਕਿ ਇਹ ਵੀਡੀਓ ਬਹੁਤ ਵਧੀਆ ਕੁਆਲਟੀ ਦਾ ਹੈ ਅਤੇ ਇਸਦੇ ਵਿਚ ਟਰੇਨ ਦੇ ਇੰਜਣ ਨੂੰ ਵੀ ਵੇਖਿਆ ਜਾ ਸਕਦਾ ਹੈ। ਟਰੇਨ ਦੇ ਇੰਜਣ 'ਤੇ ਸੀਰੀਅਲ ਨੰਬਰ "6663" ਲਿਖਿਆ ਹੈ ਅਤੇ Royal Railway ਲਿਖਿਆ ਹੋਇਆ ਹੈ।

Royal Railway 6663

ਹੁਣ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਇੰਜਣ ਦੀ ਫੋਟੋ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਇਹ ਕੰਬੋਡੀਆ ਦੀ ਰੇਲ ਸਰਵਿਸ ਨਾਲ ਸਬੰਧ ਰੱਖਦਾ ਹੈ। 

Cambodia Rail

ਅੱਗੇ ਵੱਧਦਿਆਂ ਅਸੀਂ ਇੰਜਣ ਦੇ ਸੀਰੀਅਲ ਨੰਬਰ ਸਣੇ ਕੀਵਰਡ ਸਰਚ ਕੀਤਾ। ਸਾਨੂੰ ਇਸ ਟਰੇਨ ਦਾ ਵੱਖਰੇ ਐਂਗਲ ਦਾ ਵੀਡੀਓ Royal Railway Cambodia ਦੇ ਫੇਸਬੁੱਕ ਪੇਜ 'ਤੇ ਅਪਲੋਡ ਮਿਲਿਆ। ਪੇਜ ਨੇ 19 ਅਕਤੂਬਰ 2022 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Royal Railway Train Cambodia Ford motor car Delivery from Poi Pet to Phnom Penh on 19/10/2022"

ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਗੱਡੀਆਂ Poi Pet ਤੋਂ Phnom Penh ਪੋਰਟ ਤੱਕ ਜਾ ਰਹੀਆਂ ਸਨ ਅਤੇ ਇਹ ਦੋਵੇਂ ਥਾਂ ਕੰਬੋਡੀਆ ਵਿਚ ਸਥਿਤ ਹਨ। ਨਾਲ ਹੀ ਜੇਕਰ ਇਸ ਵੀਡੀਓ ਨੂੰ ਵੇਖਿਆ ਜਾਵੇ ਤਾਂ ਸਮਾਨ ਇੰਜਣ ਗੱਡੀਆਂ ਦੇ ਕਾਫ਼ਿਲੇ ਨੂੰ ਲੈ ਕੇ ਜਾ ਰਿਹਾ ਹੈ। ਵਾਇਰਲ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਸਭਤੋਂ ਪਹਿਲੀ ਕਤਾਰ ਵਿਚ 11 ਕਾਲੀ ਰੰਗੀਆਂ ਗੱਡੀਆਂ ਹਨ ਅਤੇ ਇਸ ਵੀਡੀਓ ਵਿਚ ਵੀ ਕਤਾਰ ਦੀਆਂ ਪਹਿਲੀਆਂ 11 ਗੱਡੀਆਂ ਸਮਾਨ ਰੂਪ ਦੀਆਂ ਕਾਲੀ ਗੱਡੀਆਂ ਹਨ। 

Maps

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਪੰਜਾਬ ਦਾ ਨਹੀਂ ਹੈ। 

ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਵਾਇਰਲ ਦਾਅਵੇ ਨੂੰ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਸਰਕਾਰ ਵਲੋਂ ਸਿਹਤ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ 96 ਲਗਜ਼ਰੀ ਗੱਡੀਆਂ ਪੰਜਾਬ ਪਹੁੰਚ ਗਈਆਂ ਹਨ ਜਾਂ ਨਹੀਂ। 

ਸਾਨੂੰ ਇਸ ਮਾਮਲੇ ਨੂੰ ਲੈ ਕੇ PTC News ਦੀ ਰਿਪੋਰਟ ਮਿਲੀ ਜਿਸਦੇ ਅਨੁਸਾਰ ਪੰਜਾਬ ਸਰਕਾਰ ਸਿਹਤ ਅਧਿਕਾਰੀਆਂ ਨੂੰ 196 ਗੱਡੀਆਂ ਦੇਣ ਜਾ ਰਹੀ ਹੈ ਅਤੇ ਇਹ ਗੱਡੀਆਂ ਸਰਕਾਰ ਵੱਲੋਂ ਕਿਰਾਏ 'ਤੇ ਲਈ ਜਾਣਗੀਆਂ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਕੰਬੋਡੀਆ ਦਾ ਹੈ। ਹੁਣ ਕੰਬੋਡੀਆ ਦੇ ਵੀਡੀਓ ਨੂੰ ਸਰਕਾਰ ਖਿਲਾਫ ਇਸਤੇਮਾਲ ਕੀਤਾ ਜਾ ਰਿਹਾ ਹੈ।

Claim- Video of Luxury cars which will be given to Punjab Health Officers by Punjab Government
Claimed By- FB Page Dhongi AAP
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement