ਤੱਥ ਜਾਂਚ: ਹਿੰਦੂ ਸੈਨਾ ਦੇ ਪ੍ਰਧਾਨ ਨੇ ਮੁਸਲਿਮ ਭਾਈਚਾਰੇ ਨੂੰ ਲੈ ਫੈਲਾਈ ਫਰਜੀ ਪੋਸਟ
Published : Mar 5, 2021, 5:44 pm IST
Updated : Mar 5, 2021, 6:55 pm IST
SHARE ARTICLE
Fact check: Hindu Sena chief spreads hateful posts on Muslim community
Fact check: Hindu Sena chief spreads hateful posts on Muslim community

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਫਤਵਾ ਫਰਜ਼ੀ ਹੈ। ਮਦਰਸਾ ਦਾਰੁਲ ਉਲੂਮ ਦੇਓਬੰਦ ਨੇ ਅਜਿਹਾ ਕੋਈ ਫ਼ਤਵਾ ਜਾਰੀ ਨਹੀਂ ਕੀਤਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਟਵੀਟ ਦਾ ਸਕ੍ਰੀਨਸ਼ਾਰਟ ਵਾਇਰਲ ਹੋ ਰਿਹਾ ਹੈ। ਇਸ ਸਕ੍ਰੀਨਸ਼ਾਰਟ ਵਿਚ ਮਦਰਸਾ ਦਾਰੁਲ ਉਲੂਮ ਦੇਓਬੰਦ ਦੇ ਨਾਂ ਤੋਂ ਜਾਰੀ ਫਤਵੇ ਨੂੰ ਦੇਖਿਆ ਜਾ ਸਕਦਾ ਹੈ। ਫਤਵੇ ਵਿਚ ਮੁਸਲਿਮ ਦੁਕਾਨਦਾਰਾਂ ਨੂੰ ਹੁਕਮ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੇ ਖਾਣ-ਪੀਣ ਦੇ ਪਦਾਰਥਾਂ ਵਿਚ ਕੈਮੀਕਲ ਮਿਲਾ ਕੇ ਹਿੰਦੂ ਗਾਹਕਾਂ ਨੂੰ ਵੇਚਣ ਤਾਂ ਜੋ ਗਾਹਕ ਅਤੇ ਉਨ੍ਹਾਂ ਦੇ ਬੱਚੇ ਬਿਮਾਰ ਹੋ ਜਾਣ। 
ਇਸ ਪੋਸਟ ਨੂੰ ਹਿੰਦੂ ਸੈਨਾ ਦੇ ਮੁਖੀ ਵਿਸ਼ਨੂੰ ਗੁਪਤਾ ਦੁਆਰਾ ਵੀ ਸ਼ੇਅਰ ਕੀਤਾ ਗਿਆ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਫਤਵਾ ਫਰਜ਼ੀ ਹੈ। ਮਦਰਸਾ ਦਾਰੁਲ ਉਲੂਮ ਦੇਓਬੰਦ ਨੇ ਅਜਿਹਾ ਕੋਈ ਫ਼ਤਵਾ ਜਾਰੀ ਨਹੀਂ ਕੀਤਾ ਹੈ।

ਵਾਇਰਲ ਪੋਸਟ 
ਹਿੰਦੂ ਸੈਨਾ ਦੇ ਮੁਖੀ ਵਿਸ਼ਨੂੰ ਗੁਪਤਾਂ ਨੇ ਵਾਇਰਲ ਪੋਸਟ 5 ਮਾਰਚ ਨੂੰ ਸ਼ੇਅਰ ਕੀਤੀ। ਪੋਸਟ ਉੱਪਰ ਲਿਖਿਆ ਸੀ, ''फ़तवा - तमाम मुसलमान भाईओ से इल्तजा है हिन्दू बस्ती व गांवो, इलाको में केमिकल्स मिलाकर घटिया क्वालिटी के फल,सब्जी,दूध,पनीर,आइसक्रीम अधि चीजे बेचे ताकि जमात व इनके बच्चे भारी तादाद में बीमारी की गिरफत में आए 
फरमान - मदरसा दारूल उलम देवबंद''

ਵਿਸ਼ਨੂੰ ਗੁਪਤਾ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ,''देखो इन जिहादियों को सोच "इसीलिए हिन्दू सेना जिहादियो से सामान खरीदने के लिए बहिष्कार करने की बात करते हैं''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 
ਸਪੋਕਸਮੈਨ ਨੇ ਪੜਤਾਲ ਸ਼ੁਰੂ ਕਰਦੇ ਪਹਿਲਾਂ ਵਾਇਰਲ ਪੋਸਟ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਰਚ ਦੌਰਾਨ ਸਾਨੂੰ ਅਜਿਹੀਆਂ ਕਈ ਪੁਰਾਣੀਆਂ ਖ਼ਬਰਾਂ ਮਿਲੀਆਂ ਜਿਸ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਗਿਆ ਸੀ। ਸਾਨੂੰ ਸਰਚ ਦੌਰਾਨ Punjab Kesari UP ਦੇ ਯੂਟਿਊਬ ਪੇਜ਼ 'ਤੇ ਵਾਇਰਲ ਪੋਸਟ ਨੂੰ ਲੈ ਕੇ ਵੀਡੀਓ ਅਪਲੋਡ ਕੀਤਾ ਮਿਲਿਆ। ਇਸ ਵੀਡੀਓ ਵਿਚ ਦੱਸਿਆ ਗਿਆ ਸੀ ਵਾਇਰਲ ਪੋਸਟ ਨੂੰ ਲੈ ਕੇ ਦਾਰੁਲ ਉਲੂਮ ਨੇ ਸਖ਼ਤ ਨਿੰਦਾ ਵੀ ਕੀਤੀ ਅਤੇ ਫਰਜ਼ੀ ਫਤਵਾ ਫੈਲਾਉਣ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਇਸ ਵਾਇਰਲ ਪੋਸਟ ਨੂੰ ਲੈ ਕੇ ਕਾਰੀ ਇਸਹਾਕ ਗੋਰਾ ਨੇ ਫਰਜ਼ੀ ਫਤਵੇ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਕਈ ਸਾਲਾਂ ਤੋਂ ਦਾਰੁਲ ਉਲੂਮ ਦੇਓਬੰਦ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਉਹਨਾਂ ਨੇ ਫਰਜ਼ੀ ਫਤਵਾ ਫੈਲਾਉਣ ਵਾਲੇ ਆਰੋਪੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਦਾਰੁਲ ਉਲੂਮ ਨੇ ਵੀ ਇਸ ਫਤਵੇ ਨੂੰ ਫਰਜ਼ੀ ਦੱਸਿਆ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਸੀ ਅਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ। 
ਪੂਰੀ ਵੀਡੀਓ ਨੂੰ ਇੱਥੇ ਕਲਿੱਕ ਕਰ ਕੇ ਸੁਣਿਆ ਜਾ ਸਕਦਾ ਹੈ। 

image

ਇਸ ਦੇ ਨਾਲ ਹੀ ਸਾਨੂੰ  zeenews.india.com ਦੀ ਇਕ ਰਿਪੋਰਟ ਮਿਲੀ। ਇਹ ਰਿਪੋਰਟ ਵੀ ਵਾਇਰਲ ਫਤਵੇ ਬਾਰੇ ਹੀ ਲਿਖੀ ਗਈ ਸੀ। ਰਿਪੋਰਟ ਦੀ ਹੈੱਡਲਾਈਨ ਸੀ, ''दारुल उलूम देवबंद के नाम से वायरल हो रहा है फर्ज़ी फतवा, उलेमाओं ने दर्ज कराई शिकायत''

image

ਰਿਪੋਰਟ ਅਨੁਸਾਰ ਵਾਇਰਲ ਪੋਸਟ ਨੂੰ ਲੈ ਕੇ ਦਾਰੂਲ ਉਲੂਮ ਦੇ ਮੁਹਤਾਮ ਸਮੇਤ ਦੀਗਰ ਉਲੇਮਾ ਦੇ ਐਸਐਸਪੀ ਸਹਾਰਨਪੁਰ ਦਿਨੇਸ਼ ਕੁਮਾਰ ਪੀ. ਨਾਲ ਮੁਲਾਕਾਤ ਕੀਤੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਲੇਮਾਓ ਨੇ ਐਸਐਸਪੀ ਸਹਾਰਨਪੁਰ ਨੂੰ ਦੱਸਿਆ ਕਿ ਦਾਰੂਲ ਉਲੂਮ ਦਿਓਬੰਦ ਨੂੰ ਬਦਨਾਮ ਕਰਨ ਲਈ ਅਜਿਹੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਦਾਰੂਲ ਉਲੂਮ ਦੇ ਫਤਵਾ ਮਹਿਕਮੇ ਨੇ ਵੀ ਇਹ ਪੋਸਟ ਫਰਜ਼ੀ ਦੱਸੀ ਹੈ। 
ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਅੱਗੇ ਵਧਦੇ ਹੋਏ ਅਸੀਂ ਵਾਇਰਲ ਪੋਸਟ ਨੂੰ ਲੈ ਕੇ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ (ਨਾਇਬ ਸ਼ਾਹੀ ਇਮਾਮ) ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਕੋਈ ਵੀ ਧਰਮ ਨਫ਼ਰਤ ਫੈਲਾਉਣ ਦੀ ਸਿੱਖਿਆ ਨਹੀਂ ਦਿੰਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਫਰਜ਼ੀ ਪੋਸਟਾਂ ਤੋਂ ਬਚਣਾ ਚਾਹੀਦਾ ਹੈ ਤੇ ਜਿਹੜੇ ਲੋਕ ਅਜਿਹੀਆਂ ਫਰਜ਼ੀ ਖ਼ਬਰਾਂ ਫੈਲਉਂਦੇ ਹਨ ਉਹਨਾਂ ਦੇ ਝੂਠ ਦਾ ਪਰਦਾਫਾਸ਼ ਕਰਨਾ ਹਰ ਇਕ ਇਨਸਾਨ ਦੀ ਜ਼ਿੰਮੇਵਾਰੀ ਹੈ। 

ਵਾਇਰਲ ਪੋਸਟ ਨੂੰ ਲੈ ਕੇ ਅਸੀਂ ਦਾਰੁਲ ਉਲੂਮ ਦੇਓਬੰਦ ਦੇ ਮੀਡੀਓ ਇੰਚਾਰਜ ਅਸ਼ਰਫ਼ ਉਸਮਾਨੀ ਨਾਲ ਵੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਇਹ ਪੋਸਟ ਪਹਿਲਾਂ ਵੀ ਕਾਫ਼ੀ ਵਾਰ ਵਾਇਰਲ ਹੋ ਚੁੱਕੀ ਹੈ ਅਤੇ ਜਿਸ ਯੂਜ਼ਰ ਨੇਮ ਦੇ ਅਕਾਊਂਟ ਤੋਂ ਇਹ ਟਵੀਟ ਕੀਤਾ ਗਿਆ ਹੈ ਉਸ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ। ਉਹਨਾਂ ਨੇ ਵਾਇਰਲ ਪੋਸਟ ਨੂੰ ਸਾਫ਼ ਤੌਰ 'ਤੇ ਫਰਜ਼ੀ ਦੱਸਿਆ ਹੈ। 

ਅੰਤ ਵਿਚ ਅਸੀਂ ਵਾਇਰਲ ਟਵੀਟ ਵਿਚ ਦਿਖ ਰਹੇ ਯੂਜ਼ਰ ਨੇਮ (मौलाना गयूर शेख @gayur_sheikh) ਬਾਰੇ ਸਰਚ ਕੀਤਾ ਤਾਂ ਸਾਹਮਣੇ ਆਇਆ ਕਿ ਇਸ ਨਾਮ ਦਾ ਕੋਈ ਵੀ ਯੂਜ਼ਰ ਨੇਮ ਹੁਣ ਮੌਜੂਦ ਨਹੀਂ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਦਰਸਾ ਦਾਰੁਲ ਉਲੂਮ ਦੇਓਬੰਦ ਨੇ ਅਜਿਹਾ ਕੋਈ ਫਤਵਾ ਜਾਰੀ ਨਹੀਂ ਕੀਤਾ ਹੈ। ਇਹ ਫਤਵਾ ਫਰਜ਼ੀ ਹੈ।

Claim: ਮੁਸਲਿਮ ਦੁਕਾਨਦਾਰਾਂ ਨੂੰ ਹੁਕਮ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੇ ਖਾਣ-ਪੀਣ ਦੇ ਪਦਾਰਥਾਂ ਵਿਚ ਕੈਮੀਕਲ ਮਿਲਾ ਕੇ ਹਿੰਦੂ ਗਾਹਕਾਂ ਨੂੰ ਵੇਚਣ ਤਾਂ ਜੋ ਗਾਹਕ ਅਤੇ ਉਨ੍ਹਾਂ ਦੇ ਬੱਚੇ ਬਿਮਾਰ ਹੋ ਜਾਣ। 
Claimed By: ਹਿੰਦੂ ਸੈਨਾ ਦੇ ਮੁਖੀ ਵਿਸ਼ਨੂੰ ਗੁਪਤਾਂ
Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement