Top 5 Fact Checks: ਪੜ੍ਹੋ ਰੂਸ-ਯੂਕਰੇਨ ਵਿਚਕਾਰ ਚਲ ਰਹੀ ਜੰਗ ਦੌਰਾਨ ਵਾਇਰਲ ਹੋਈਆਂ 5 ਫਰਜ਼ੀ ਖਬਰਾਂ ਦਾ ਸੱਚ
Published : Mar 5, 2022, 5:40 pm IST
Updated : Mar 5, 2022, 5:40 pm IST
SHARE ARTICLE
Read Our Top 5 Fact Checks Regarding Ukraine Russia War
Read Our Top 5 Fact Checks Regarding Ukraine Russia War

ਯੂਕਰੇਨ ਰੂਸ ਜੰਗ ਨੂੰ ਲੈ ਕੇ ਇਸ ਹਫਤੇ ਦੇ Top 5 Fact Checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No.1- Fact Check: ਫੋਜੀ ਪਤੀਆਂ ਨੂੰ ਰੂਸ ਖਿਲਾਫ ਜੰਗ 'ਚ ਭੇਜਣ ਸਮੇਂ ਭਾਵੁਕ ਹੋ ਰਹੀਆਂ ਔਰਤਾਂ ਦਾ ਇਹ ਵੀਡੀਓ ਇੱਕ ਫਿਲਮ ਦਾ ਸੀਨ ਹੈ

Fact Check Video Of A Film Scene Viral In The Name Of Russia Ukraine War

ਰੂਸ ਤੇ ਯੂਕਰੇਨ ਵਿਚਕਾਰ ਚਲ ਰਹੀ ਜੰਗ ਦੌਰਾਨ ਸੋਸ਼ਲ ਮੀਡੀਆ ਤੇ ਕਈ ਫ਼ਰਜ਼ੀ ਅਤੇ ਗੁੰਮਰਾਹਕੁਨ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਇਸੇ ਲੜੀ ਵਿਚ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਸੈਨਿਕਾਂ ਨੂੰ ਆਪਣੇ ਸਾਥੀ ਨੂੰ ਗੱਲ ਲਗਾਉਂਦੇ ਵੇਖਿਆ ਜਾ ਸਕਦਾ ਸੀ। ਵੀਡੀਓ ਨਾਲ ਦਾਅਵਾ ਕੀਤਾ ਗਿਆ ਕਿ ਵੀਡੀਓ ਯੂਕਰੇਨ ਦਾ ਹੈ ਜਿਥੇ ਯੂਕਰੇਨ ਦੇ ਫੋਜੀਆਂ ਨੂੰ ਰਸ਼ੀਆ ਨਾਲ ਜੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀਆਂ ਪਤਨੀ ਨੂੰ ਅਲਵਿਦਾ ਕਹਿੰਦੇ ਵੇਖਿਆ ਜਾ ਸਕਦਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ। ਵਾਇਰਲ ਹੋ ਰਿਹਾ ਵੀਡੀਓ ਇੱਕ ਯੂਕਰੇਨੀਅਨ ਫ਼ਿਲਮ The war of Chimeras ਦਾ ਸੀਨ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.2- Fact Check: ਕੀ ਵਰ੍ਹਦੀਆਂ ਗੋਲੀਆਂ 'ਚ ਬੱਚੀ ਨੂੰ ਬਚਾ ਰਿਹਾ ਇਹ ਯੂਕਰੇਨ ਦਾ ਫੋਜੀ ਹੈ? ਨਹੀਂ, ਵੀਡੀਓ ਪੁਰਾਣਾ ਹੈ ਅਤੇ ਅਮਰੀਕਾ ਦੇ ਫੋਜੀ ਦਾ ਹੈ

Fact Check Old Video Of US Soldier Saving Girl From Bullets Shared In The Name Of Ukraine Soldier

ਸੋਸ਼ਲ ਮੀਡੀਆ 'ਤੇ ਰੂਸ ਅਤੇ ਯੂਕਰੇਨ ਵਿਚਕਾਰ ਚਲ ਰਹੀ ਜੰਗ ਨੂੰ ਲੈ ਕੇ ਬਹੁਤ ਕੁਝ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸ ਜੰਗ ਨੂੰ ਲੈ ਕੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਜਾ ਰਹੇ ਹਨ ਅਤੇ ਇਨ੍ਹਾਂ ਵਿਚਕਾਰ ਕਈ ਪੁਰਾਣੇ ਵੀਡੀਓਜ਼ ਵੀ ਵਾਇਰਲ ਹੋ ਰਹੇ ਹਨ। ਹੁਣ ਇਸੇ ਲੜੀ ਵਿਚ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਫੋਜੀ ਨੂੰ ਵਰ੍ਹਦੀਆਂ ਗੋਲੀਆਂ 'ਚ ਜੰਗ ਦੇ ਮੈਦਾਨ ਵਿਚ ਇੱਕ ਬੱਚੀ ਨੂੰ ਬਚਾਉਂਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਵੀਡੀਓ ਰੂਸ-ਯੂਕਰੇਨ ਵਿਚਕਾਰ ਚਲ ਰਹੀ ਜੰਗ ਦਾ ਹੈ ਜਿਥੇ ਰੂਸੀ ਹਮਲੇ ਤੋਂ ਯੂਕਰੇਨ ਦੇ ਫੋਜੀ ਨੇ ਇੱਕ ਬੱਚੀ ਨੂੰ ਬਚਾਇਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਦਾ ਹੈ। ਇਸ ਵੀਡੀਓ ਵਿਚ ਯੂਕਰੇਨ ਦਾ ਫੋਜੀ ਨਹੀਂ ਬਲਕਿ ਅਮਰੀਕਾ ਦਾ ਫੋਜੀ ਹੈ ਜਿਸਨੇ ISIS ਦੇ ਹਮਲੇ ਦੌਰਾਨ ਇੱਕ ਬੱਚੀ ਦੀ ਜਾਨ ਬਚਾਈ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.3- Fact Check: ਇਹ ਵੀਡੀਓ ਯੂਕਰੇਨ 'ਤੇ ਰੂਸ ਵੱਲੋਂ ਕੀਤੇ ਹਮਲੇ ਦਾ ਨਹੀਂ ਹੈ; ਇਹ ਚੀਨ ਦੇ ਇੱਕ ਪੋਰਟ 'ਚ ਹੋਏ ਧਮਾਕੇ ਦਾ ਪੁਰਾਣਾ ਵੀਡੀਓ ਹੈ

Fact Check Old video of Blast at China's Tianjin Port shared in the name of russia attack on Ukraine

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਧਮਾਕਾ ਹੁੰਦੇ ਵੇਖਿਆ ਜਾ ਸਕਦਾ ਸੀ। ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਹਮਲੇ ਦਾ ਇਹ ਵੀਡੀਓ ਹੈ। ਇਸ ਵੀਡੀਓ ਹਜ਼ਾਰਾਂ ਲੋਕਾਂ ਵੱਲੋਂ ਰਿਟਵੀਟ ਅਤੇ ਸ਼ੇਅਰ ਕੀਤਾ ਜਾ ਚੁੱਕਿਆ ਸੀ।

ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2015 ਚੀਨ ਦਾ ਹੈ। ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.4- Fact Check: ਯੂਕਰੇਨ ਦੇ ਖਾਰਕੀਵ 'ਚ ਹੋ ਰਹੇ ਹਮਲਿਆਂ ਦੇ ਨਾਂਅ ਤੋਂ ਵਾਇਰਲ ਇਹ ਤਸਵੀਰ ਬੇਰੁਤ ਵਿਖੇ 2020 'ਚ ਹੋਏ ਧਮਾਕੇ ਦੀ ਹੈ

Fact Check Image from Beirut Blast Shared In The Name Of Ongoing Russia Ukraine War

ਇੱਕ ਪੰਜਾਬੀ ਮੀਡੀਆ ਅਦਾਰੇ ਵੱਲੋਂ 3 ਮਾਰਚ 2022 ਨੂੰ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਗਿਆ। ਇਸ ਆਰਟੀਕਲ ਵਿਚ ਇੱਕ ਤਸਵੀਰ ਸੀ ਜਿਸਦੇ ਵਿਚ ਇੱਕ ਇਮਾਰਤ ਤੋਂ ਧੁਆਂ ਉੱਠਦੇ ਵੇਖਿਆ ਜਾ ਸਕਦਾ ਸੀ। ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਤਸਵੀਰ ਯੂਕਰੇਨ ਦੇ ਖਾਰਕੀਵ ਦੀ ਹੈ ਜਿਥੇ ਰੂਸੀ ਫੌਜ ਨੇ ਖਾਰਕੀਵ ਵਿਚ ਖੇਤਰੀ ਪ੍ਰਸ਼ਾਸਨ ਦੀ ਇਮਾਰਤ 'ਤੇ ਹਮਲਾ ਕਰਕੇ ਕਬਜ਼ਾ ਕਰਲਿਆ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਯੂਕਰੇਨ ਦੀ ਨਹੀਂ ਬਲਕਿ ਲੇਬਨਾਨ ਦੀ ਰਾਜਧਾਨੀ ਬੇਰੁਤ ਦੀ ਪੁਰਾਣੀ ਤਸਵੀਰ ਹੈ ਜਦੋਂ ਅਗਸਤ 2020 ਵਿਚ ਓਥੇ ਕੈਮੀਕਲ ਰਿਸਾਵ ਕਾਰਨ ਧਮਾਕਾ ਹੋਇਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No.5- Fact Check: ਵੀਡੀਓ ਵਿਚ ਭਾਰਤੀ ਸਟੂਡੈਂਟਸ ਦਾ ਹੌਂਸਲਾ ਵਧਾਉਂਦਾ ਦਿੱਸ ਰਿਹਾ ਵਿਅਕਤੀ ਰੂਸੀ ਰਾਸ਼ਟਰਪਤੀ ਪੁਤਿਨ ਨਹੀਂ ਹੈ

Fact Check Video Of Indian Ambassador To Romania Shared In The Name Of Putin

ਸੋਸ਼ਲ ਮੀਡੀਆ 'ਤੇ ਰੂਸ-ਯੂਕਰੇਨ ਵਿਚਕਾਰ ਚਲ ਰਹੀ ਜੰਗ ਦਰਮਿਆਨ ਇੱਕ ਵੀਡੀਓ ਕਲਿਪ ਵਾਇਰਲ ਹੋਇਆ। ਵੀਡੀਓ ਵਿਚ ਇੱਕ ਵਿਅਕਤੀ ਨੂੰ ਇੱਕ ਹਵਾਈ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਵੇਖਿਆ ਜਾ ਸਕਦਾ ਸੀ। ਵੀਡੀਓ ਨਾਲ ਦਾਅਵਾ ਕੀਤਾ ਗਿਆ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਆਪ ਏਅਰ ਇੰਡੀਆ ਦੇ ਜਹਾਜ ਵਿਚ ਜਾ ਕੇ ਭਾਰਤੀ ਸਟੂਡੈਂਟਸ ਦੀ ਵਤਨ ਵਾਪਸੀ ਨੂੰ ਲੈ ਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦਾ ਹੋਂਸਲਾ ਵਧਾਇਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵਿਚ ਵਿਚ ਰੂਸੀ ਰਾਸ਼ਟਰਪਤੀ ਨਹੀਂ ਬਲਕਿ ਰੋਮਾਨੀਆ ਵਿਚ ਭਾਰਤ ਰਾਜਦੂਤ ਰਾਹੁਲ ਸ਼੍ਰੀਵਾਸਤਵ ਹਨ। ਰਾਹੁਲ ਦੇ ਵੀਡੀਓ ਨੂੰ ਵਲਾਦਿਮਰ ਪੁਤਿਨ ਦੇ ਨਾਂਅ ਤੋਂ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ "ਸੱਚ/ਝੂਠ" 'ਤੇ ਵਿਜ਼ਿਟ ਕਰੋ।

Fact Check Section

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement