Fact Check: ਹਾਰਦਿਕ ਪਟੇਲ ਨੂੰ ਥੱਪੜ ਮਾਰਨ ਦੀ ਇਹ ਘਟਨਾ 2019 ਦੀ ਹੈ, ਇਸਦਾ ਹਾਰਦਿਕ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਕੋਈ ਸਬੰਧ ਨਹੀਂ
Published : Jun 6, 2022, 2:59 pm IST
Updated : Jun 6, 2022, 2:59 pm IST
SHARE ARTICLE
Fact Check Old Video Of Hardik Patel slapped during stage speech shared with misleading claim
Fact Check Old Video Of Hardik Patel slapped during stage speech shared with misleading claim

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ 2019 ਦਾ ਹੈ ਜਦੋਂ ਉਹ ਕਾਂਗਰੇਸ ਆਗੂ ਸਨ ਅਤੇ ਚੋਣ ਪ੍ਰਚਾਰ ਦੌਰਾਨ ਇੱਕ ਰੈਲੀ ਨੂੰ ਗੁਜਰਾਤ ਵਿਚ ਸੰਬੋਧਿਤ ਕਰ ਰਹੇ ਸਨ। 

RSFC (Team Mohali)- ਗੁਜਰਾਤ ਕਾਂਗਰੇਸ ਦੇ ਦਿੱਗਜ ਆਗੂ ਹਾਰਦਿਕ ਪਟੇਲ ਨੇ ਕੁਝ ਦਿਨਾਂ ਪਹਿਲਾਂ ਭਾਜਪਾ ਦਾ ਪੱਲਾ ਫੜ੍ਹ ਆਪਣੇ ਆਪ ਨੂੰ ਨਰੇਂਦਰ ਮੋਦੀ ਦਾ ਸੇਵਕ ਐਲਾਨ ਕਰ ਦਿੱਤਾ। ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਵਿਚ ਸ਼ਾਮਿਲ ਹੋਣ ਮਗਰੋਂ ਸਟੇਜ 'ਤੇ ਇੱਕ ਵਿਅਕਤੀ ਨੇ ਥੱਪੜ ਮਾਰ ਕੇ ਉਸਦਾ ਭਾਜਪਾ ਵਿਚ ਸਵਾਗਤ ਕੀਤਾ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ 2019 ਦਾ ਹੈ ਜਦੋਂ ਉਹ ਕਾਂਗਰੇਸ ਆਗੂ ਸਨ ਅਤੇ ਚੋਣ ਪ੍ਰਚਾਰ ਦੌਰਾਨ ਇੱਕ ਰੈਲੀ ਨੂੰ ਗੁਜਰਾਤ ਵਿਚ ਸੰਬੋਧਿਤ ਕਰ ਰਹੇ ਸਨ। 

ਵਾਇਰਲ ਪੋਸਟ

ਫੇਸਬੁੱਕ ਪੇਜ "कांग्रेस अच्छी थी यार" ਨੇ ਵਾਇਰਲ ਵੀਡੀਓ 4 ਜੂਨ 2022 ਨੂੰ ਸ਼ੇਅਰ ਕਰਦਿਆਂ ਲਿਖਿਆ, "ਹਾਰਦਿਕ ਪਟੇਲ ਦਾ ਭਾਜਪਾ ਵਿੱਚ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਦਾ ਹਾਰਦਿਕ ਸਵਾਗਤ ਅਤੇ ਵਧਾਈ ..."

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ 2019 ਦਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਹ ਖਬਰਾਂ 2019 ਦੀਆਂ ਸਨ। 

ਮੀਡੀਆ ਅਦਾਰੇ NDTV ਨੇ 20 ਅਪ੍ਰੈਲ 2019 ਨੂੰ ਇਸ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Lok Sabha Polls 2019: Congress Leader Hardik Patel Slapped At Gujarat Rally, Caught On Camera"

NDTV NewsNDTV News

ਖਬਰ ਅਨੁਸਾਰ, "ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਸ਼ੁੱਕਰਵਾਰ ਨੂੰ ਗੁਜਰਾਤ ਦੇ ਸੁਰੇਂਦਰਨਗਰ ਵਿਚ "ਜਨ ਆਕ੍ਰੋਸ਼" ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ ਜਿਸਦੀ ਪਛਾਣ ਤਰੁਣ ਗੱਜਰ ਵਜੋਂ ਹੋਈ ਹੈ। ਹਾਰਦਿਕ ਪਟੇਲ, ਜੋ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਇਸ ਹਮਲੇ ਤੋਂ ਹੈਰਾਨ ਰਹਿ ਗਏ ਸਨ। ਹਮਲੇ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਥੱਪੜ ਮਾਰਨ ਵਾਲੇ ਵਿਅਕਤੀ ਨੂੰ ਅੱਗੇ ਘਸੀਟਿਆ ਗਿਆ ਸੀ। ਹਮਲਾਵਰ ਖਿਲਾਫ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਅਤੇ ਉਸਨੂੰ ਬਾਅਦ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ।"

ਹਾਰਦਿਕ ਪਟੇਲ ਨੇ ਇਸ ਹਮਲੇ ਨੂੰ ਲੈ ਕੇ ਭਾਜਪਾ ਨੂੰ ਜਿੰਮੇਵਾਰ ਦੱਸਿਆ ਸੀ।

ਮਤਲਬ ਸਾਫ ਸੀ ਕਿ ਮਾਮਲਾ ਹਾਲੀਆ ਨਹੀਂ 2019 ਦਾ ਹੈ ਅਤੇ ਉਸ ਸਮੇਂ ਦਾ ਹੈ ਜਦੋਂ ਹਾਰਦਿਕ ਕਾਂਗਰੇਸ ਆਗੂ ਸਨ। 

ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇੱਥੇ ਅਤੇ ਇੱਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਸਨ। 

ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ 2019 ਦਾ ਹੈ ਜਦੋਂ ਉਹ ਕਾਂਗਰੇਸ ਆਗੂ ਸਨ ਅਤੇ ਚੋਣ ਪ੍ਰਚਾਰ ਦੌਰਾਨ ਇੱਕ ਰੈਲੀ ਨੂੰ ਗੁਜਰਾਤ ਵਿਚ ਸੰਬੋਧਿਤ ਕਰ ਰਹੇ ਸਨ। 

Claim- Hardik Patel slapped recently after joining BJP
Claimed By- FB Page कांग्रेस अच्छी थी यार
Fact Check- Misleaing

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement