
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਵੀਡੀਓ ਵਿਚ ਪੱਤਰਕਾਰ ਰਾਕੇਸ਼ ਟਿਕੈਤ ਨੂੰ ਗਲਤ ਤਰੀਕੇ ਫੜ੍ਹਦੀ ਹੈ ਉਹ ਵੀਡੀਓ ਪੁਰਾਣਾ ਹੈ ਹਾਲੀਆ ਨਹੀਂ।
RSFC (Team Mohali)- 1 ਦਿਸੰਬਰ 2021 ਨੂੰ ਸਿੰਘੁ ਬਾਰਡਰ 'ਤੇ ਮੀਡੀਆ ਚੈੱਨਲ Republic Bharat ਦੀ ਪੱਤਰਕਾਰ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਵਿਚਕਾਰ ਬਹਿਸ ਦਾ ਵੀਡੀਓ ਵਾਇਰਲ ਹੁੰਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੁਝ ਲੋਕ ਪੱਤਰਕਾਰ 'ਤੇ ਸਵਾਲ ਚੁੱਕਦੇ ਹਨ ਅਤੇ ਕੁਝ ਰਾਕੇਸ਼ ਟਿਕੈਤ 'ਤੇ। ਹੁਣ ਸੋਸ਼ਲ ਮੀਡੀਆ 'ਤੇ 2 ਵੀਡੀਓਜ਼ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਇੱਕ ਵੀਡੀਓ ਵਿਚ ਇੱਕ ਪੱਤਰਕਾਰ ਰਾਕੇਸ਼ ਟਿਕੈਤ ਨੂੰ ਗਲਤ ਤਰੀਕੇ ਫੜ੍ਹਦੀ ਹੈ ਅਤੇ ਦੂਜੇ ਵੀਡੀਓ ਵਿਚ ਰਾਕੇਸ਼ ਪੱਤਰਕਾਰ ਨਾਲ ਬਹਿਸ ਕਰਦੇ ਹਨ।
ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਕੇਸ਼ ਟਿਕੈਤ ਨੂੰ ਰਿਪਬਲਿਕ ਦੀ ਪੱਤਰਕਾਰ ਨੇ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ ਜਿਸਦੇ ਬਾਅਦ ਰਾਕੇਸ਼ ਟਿਕੈਤ ਦੀ ਰਿਪੋਰਟਰ ਨਾਲ ਬਹਿਸ ਹੋਈ ਸੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਵੀਡੀਓ ਵਿਚ ਪੱਤਰਕਾਰ ਰਾਕੇਸ਼ ਟਿਕੈਤ ਨੂੰ ਗਲਤ ਤਰੀਕੇ ਫੜ੍ਹਦੀ ਹੈ ਉਹ ਵੀਡੀਓ ਪੁਰਾਣਾ ਹੈ ਹਾਲੀਆ ਨਹੀਂ। ਹਾਲੀਆ ਬਹਿਸ ਕਿਸਾਨ ਆਗੂ ਦੀ ਰਿਪਬਲਿਕ ਟੀਵੀ ਦੀ ਪੱਤਰਕਾਰ ਨਾਲ ਹੋਈ ਸੀ ਜਦਕਿ ਜਿਹੜੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਹ Zee News ਦੀ ਪੱਤਰਕਾਰ ਦੀ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "OM PAHAL" ਨੇ 1 ਦਿਸੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "R भारत न्यूज़ चैनल की महिला पत्रकार का राकेश टिकैत जी को गलत तरीके से छूने वाला पूरा वीडियो आया सामने। जिसकी वजह से आया राकेश टिकैत जी को गुस्सा। #FarmersProtest #RakeshTikait"
ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓਜ਼ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਜਿਹੜੀ ਵੀਡੀਓ ਵਿਚ ਪੱਤਰਕਾਰ ਰਾਕੇਸ਼ ਟਿਕੈਤ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਹਾਲੀਆ ਨਹੀਂ ਪਿਛਲੇ ਸਾਲ ਦਿਸੰਬਰ ਦਾ ਵੀਡੀਓ ਹੈ।
Youtube 'ਤੇ ਨਿਊਜ਼ ਚੈਨਲ "News India 24" ਨੇ 31 ਦਿਸੰਬਰ ਨੂੰ ਵਾਇਰਲ ਵੀਡੀਓ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Rakesh Tikait के साथ Zee News की Lady Reporter ने कर दी ऐसी हरकत, सब हुए हैरान !"
News India 24
ਮਤਲਬ ਸਾਫ ਸੀ ਕਿ ਜਿਹੜੇ ਵੀਡੀਓ ਵਿਚ ਪੱਤਰਕਾਰ ਰਾਕੇਸ਼ ਟਿਕੈਤ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਪੁਰਾਣਾ ਹੈ। ਵਾਇਰਲ ਵੀਡੀਓ ਅਤੇ ਦਿਸੰਬਰ ਦੇ ਵੀਡੀਓ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।
"1 ਦਿਸੰਬਰ 2021 ਨੂੰ ਸਿੰਘੁ ਬਾਰਡਰ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਰਿਪਬਲਿਕ ਟੀਵੀ ਦੀ ਪੱਤਰਕਾਰ ਵਿਚਕਾਰ ਬਹਿਸ ਹੋ ਗਈ ਸੀ। ਇਸ ਬਹਿਸ ਦਾ ਵੀਡੀਓ ਵਾਇਰਲ ਹੋਇਆ ਤੇ ਵਾਇਰਲ ਹੋਣ ਤੋਂ ਬਾਅਦ ਕੁਝ ਲੋਕ ਪੱਤਰਕਾਰ 'ਤੇ ਸਵਾਲ ਚੁੱਕਦੇ ਹਨ ਅਤੇ ਕੁਝ ਰਾਕੇਸ਼ ਟਿਕੈਤ 'ਤੇ।" Republic TV ਦਾ ਇਸ ਬਹਿਸ ਨੂੰ ਲੈ ਕੇ ਸ਼ੇਅਰ ਕੀਤਾ ਵੀਡੀਓ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਵੀਡੀਓ ਵਿਚ ਪੱਤਰਕਾਰ ਰਾਕੇਸ਼ ਟਿਕੈਤ ਨੂੰ ਗਲਤ ਤਰੀਕੇ ਫੜ੍ਹਦੀ ਹੈ ਉਹ ਵੀਡੀਓ ਪੁਰਾਣਾ ਹੈ ਹਾਲੀਆ ਨਹੀਂ। ਹਾਲੀਆ ਬਹਿਸ ਕਿਸਾਨ ਆਗੂ ਦੀ ਰਿਪਬਲਿਕ ਟੀਵੀ ਦੀ ਪੱਤਰਕਾਰ ਨਾਲ ਹੋਈ ਸੀ ਜਦਕਿ ਜਿਹੜੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਹ Zee News ਦੀ ਪੱਤਰਕਾਰ ਦੀ ਹੈ।
Claim- Full video of Republic TV journalist touching Rakesh Tikait and his altercation with the Republic TV journalist
Claimed By- FB User OM PAHAL
Fact Check- Misleading