ਤੱਥ ਜਾਂਚ: ਮਨਜਿੰਦਰ ਸਿਰਸਾ ਦੇ ਟਵੀਟ ਨੂੰ ਅਧਾਰ ਬਣਾ News 18 ਨੇ ਚਲਾਈ ਫ਼ਰਜੀ ਖ਼ਬਰ
Published : Feb 9, 2021, 4:41 pm IST
Updated : Feb 9, 2021, 4:49 pm IST
SHARE ARTICLE
Fact check: Based on Manjinder Sirsa's tweet, News 18 ran fake news
Fact check: Based on Manjinder Sirsa's tweet, News 18 ran fake news

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹਨਾਂ ਤਸਵੀਰਾਂ ਦਾ ਦਿੱਲੀ ਬਾਰਡਰ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ 7 ਫਰਵਰੀ ਨੂੰ ਦੋ ਫੌਜੀਆਂ ਦੀ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖ ਕੇ  ਇਹ ਦਾਅਵਾ ਕੀਤਾ ਗਿਆ ਕਿ ਇਹ ਫੌਜੀ ਛੁੱਟੀ 'ਤੇ ਆਏ ਤੇ ਇਸ ਦੌਰਾਨ ਸਭ ਤੋਂ ਪਹਿਲਾਂ ਦਿੱਲੀ ਬਾਰਡਰ 'ਤੇ ਆਪਣੇ ਕਿਸਾਨ ਪਿਤਾ ਨੂੰ ਮਿਲਣ ਪਹੁੰਚੇ। ਇਸ ਦੇ ਨਾਲ ਹੀ ਮਨਜਿੰਦਰ ਸਿਰਸਾ ਦੇ ਟਵੀਟ ਨੂੰ ਅਧਾਰ ਬਣਾ ਕੇ ਨਾਮਵਾਰ ਮੀਡੀਆ ਹਾਊਸ ਨਿਊਜ਼ 18 ਨੇ ਵੀ ਇਹ ਖਬਰ ਚਲਾਈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹਨਾਂ ਤਸਵੀਰਾਂ ਦਾ ਦਿੱਲੀ ਬਾਰਡਰ ਨਾਲ ਕੋਈ ਸਬੰਧ ਨਹੀਂ ਹੈ ਇਹ ਤਸਵੀਰਾਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਬਸ ਸਟੈਂਡ ਨੇੜੇ ਦੀਆਂ ਹਨ। 

ਵਾਇਰਲ ਤਸਵੀਰ 
ਮਨਜਿੰਦਰ ਸਿਰਸਾ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰ ਕੇ ਕੈਪਸ਼ਨ ਲਿਖਿਆ, ''फौजी छुट्टी पर घर आया तो सबसे पहले अपने किसान पिता से मिलने दिल्ली बॉर्डर पहुँचा और उनसे मिलकर उसकी आँखों में आँसू भर आए देश के लिए जान लुटाने वाले फ़ौजी परिवारों को कोई घटिया सोच वाला इंसान ही खालिस्तानी कहेगा! #ਖੜਾਂਗੇਅੜਾਂਗੇਲੜਾਂਗੇ_ਜਿੱਤਾਂਗੇ #FarmersProtest  #supportfarmers''

ਟਵੀਟ ਦਾ ਅਰਕਾਇਵਰਡ ਲਿੰਕ  

File photo

ਇਸ ਦੇ ਨਾਲ ਹੀ ਨਾਮਵਾਰ ਮੀਡੀਆ ਹਾਊਸ punjab.news18.com ਨੇ ਸਿਰਸਾ ਦੇ ਟਵੀਟ ਨੂੰ ਅਧਾਰ ਬਣਾ ਕੇ  ਖ਼ਬਰ ਚਲਾਉਂਦਿਆ ਹੈੱਡਲਾਈਨ ਲਿਖੀ, ''ਛੁੱਟੀ ਆਏ ਫੌਜੀ, ਪਿਤਾ ਨੂੰ ਮਿਲਣ ਦਿੱਲੀ ਕਿਸਾਨ ਮੋਰਚੇ 'ਚ ਪਹੁੰਚੇ, ਹਾਲਤ ਦੇਖ ਅੱਖਾਂ 'ਚੋਂ ਨਿਕਲੇ ਹੰਝੂ''

ਰਿਪੋਰਟ ਦਾ ਅਰਕਾਇਵਰਡ ਲਿੰਕ 

File photo

ਪੜਤਾਲ
ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ ਤਾਂ ਸਾਨੂੰ ਇਕ ਵਾਇਰਲ ਤਸਵੀਰ ਦੇ ਵਿਚ “PARKING BUS STAND” ਦਾ ਬੋਰਡ ਲੱਗਾ ਦਿਖਿਆ, ਧਿਆਨ ਨਾਲ ਦੇਖਿਆ ਜਾਵੇ ਤਾਂ ਪਾਰਕਿੰਗ ਬੱਸ ਸਟੈਂਡ ਦੇ ਹੇਠਾਂ ਲੁਧਿਆਣਾ ਵੀ ਲਿਖਿਆ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦੂਜੀ ਤਸਵੀਰ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਦੂਜੀ ਤਸਵੀਰ ਵਿਚ ਸ਼ਿਪਿੰਗ ਕੰਪਨੀ ਦਾ Fedex ਬੋਰਡ ਲੱਗਾ ਦੇਖਿਆ ਜਾ ਸਕਦਾ ਹੈ।

File photo

ਇਸ ਤੋਂ ਬਾਅਦ ਅਸੀਂ ਇਹਨਾਂ ਦੋਨੋਂ ਬੋਰਡ ਦੀ ਲੁਕੇਸ਼ਨ ਗੂਗਲ ਮੈਪ 'ਤੇ ਸਰਚ ਕੀਤੀ ਤਾਂ ਸਾਹਮਣੇ ਆਇਆ ਕਿ Fedex ਦਾ ਬੋਰਡ ਲੁਧਿਆਣਾ ਬੱਸ ਸਟੈਂਡ ਦੇ ਨਜ਼ਦੀਕ ਹੀ ਲੱਗਾ ਹੋਇਆ ਹੈ। ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ ਤਾਂ ਸਾਨੂੰ ਪੜਤਾਲ ਦੌਰਾਨ ਅਜਿਹੀ ਕੋਈ ਵੀ ਰਿਪੋਰਟ ਨਹੀਂ ਮਿਲੀ ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਇਹ ਫੌਜੀ ਛੁੱਟੀ ਦੌਰਾਨ ਕਿਸਾਨੀ ਧਰਨੇ ਵਿਚ ਆਪਣੇ ਪਿਤਾ ਨੂੰ ਮਿਲਣ ਗਏ ਹਨ। 

File photo

ਇਸ ਦੇ ਨਾਲ ਹੀ ਅਸੀਂ ਵਾਇਰਲ ਤਸਵੀਰ ਬਾਰੇ ਆਪਣੇ ਲੁਧਿਆਣਾ ਦੇ ਰਿਪੋਟਰ ਵਿਸ਼ਾਲ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਵਾਇਰਲ ਤਸਵੀਰਾਂ ਲੁਧਿਆਣਾ ਸ਼ਹਿਰ ਦੇ ਬੱਸ ਸਟੈਂਡ ਦੇ ਕੋਲ ਸਥਿਤ ਦੁਕਾਨਾਂ ਦੀਆਂ ਹਨ। ਵਿਸ਼ਾਲ ਨੇ ਸਪੋਕਸਮੈਨ ਨਾਲ ਲੁਧਿਆਣਾ ਦੇ ਬੱਸ ਸਟੈਂਡ ਅਤੇ ਉਸ ਕੋਲ ਜੋ ਦੁਕਾਨਾਂ ਦੀਆਂ ਤਸਵੀਰਾਂ ਹਨ ਉਹ ਵੀ ਸ਼ੇਅਰ ਕੀਤੀਆਂ, ਜਿਸ ਜਗ੍ਹਾਂ 'ਤੇ ਫੌਜੀਆਂ ਦੀ ਤਸਵੀਰ ਲਈ ਗਈ ਹੈ। ਤਸਵੀਰਾਂ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

File photo

File photo

ਅਸੀਂ ਤਸਵੀਰ ਵਿਚ ਦਿਖ ਰਹੇ ਫੌਜੀਆਂ ਬਾਰੇ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰਦੇ ਹਾਂ ਪਰ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਇਹ ਤਸਵੀਰਾਂ ਦਿੱਲੀ ਦੀਆਂ ਨਹੀਂ ਹਨ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਜਰੀਏ ਕੀਤਾ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰਾਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਬਸ ਸਟੈਂਡ ਨੇੜੇ ਦੀਆਂ ਹਨ।
Claim : ''ਛੁੱਟੀ ਆਏ ਫੌਜੀ, ਪਿਤਾ ਨੂੰ ਮਿਲਣ ਦਿੱਲੀ ਕਿਸਾਨ ਮੋਰਚੇ 'ਚ ਪਹੁੰਚੇ
Claimed By: News18 And Manjinder Sirsa 
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement