
ਦਾਅਵਾ ਕੀਤਾ ਗਿਆ ਹੈ ਕਿ ਕਾਲੀ ਮਿਰਚ ਨਾਲ ਕੋਰੋਨਾ ਵਾਇਰਸ ਖ਼ਤਮ ਹੋ ਸਕਦਾ ਹੈ
ਨਵੀਂ ਦਿੱਲੀ - ਸੋਸ਼ਲ ਮੀਡੀਆ ਉੱਤੇ ਹਾਲ ਹੀ ਵਿਚ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਾਲੀ ਮਿਰਚ ਨਾਲ ਕੋਰੋਨਾ ਵਾਇਰਸ ਖ਼ਤਮ ਹੋ ਸਕਦਾ ਹੈ ਇਸ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਪੁਡੂਚੇਰੀ ਮੈਡੀਕਲ ਕਾਲਜ ਦੇ ਇਕ ਵਿਦਿਆਰਥੀ ਨੇ ਕਾਲੀ ਮਿਰਚ ਨਾਲ ਇਕ ਘਰੇਲੂ ਨੁਸਖ਼ਾ ਤਿਆਰ ਕੀਤਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ।
ਇਹ ਹੈ ਵਾਇਰਲ ਪੋਸਟ
Viral Post
ਦੱਸ ਦਈਏ ਕਿ ਇਸ ਅਫਵਾਹ ਬਾਰੇ ਸਪੋਕਸਮੈਨ ਦੇ ਪੱਤਰਕਾਰ ਨੇ ਯੂਨੀਵਰਸਿਟੀ ਦੇ PRO ਮਹੇਸ਼ ਕ੍ਰਿਸ਼ਨਾਮੂਰਥੀ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਖ਼ਬਰ ਤਿੰਨ ਮਹੀਨੇ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਤੇ ਇਸ ਖ਼ਬਰ ਬਾਰੇ ਉਹਨਾਂ ਨੇ ਯੂਨੀਵਰਸਿਟੀ ਦੇ ਟਵਿੱਟਰ ਪੇਜ਼ 'ਤੇ ਵੀ ਜਾਣਕਾਰੀ ਸਾਂਝੀ ਕੀਤੀ ਸੀ। ਜਿਸ ਵਿਚ ਲਿਖਿਆ ਗਿਆ ਸੀ ਕਿ ਅਜਿਹਾ ਕੋਈ ਵੀ ਨੁਸਖ਼ਾ ਤਿਆਰ ਨਹੀਂ ਕੀਤਾ ਗਿਆ ਜਿਸ ਨਾਲ ਕੋਰੋਨਾ ਦਾ ਇਲਾਜ ਕੀਤਾ ਜਾ ਸਕੇ।
WHO ਨੇ ਕੀ ਕਿਹਾ
ਡਬਲਯੂਐਚਓ ਨੇ ਸਪੱਸ਼ਟ ਕੀਤਾ ਕਿ ਅਜੇ ਤੱਕ ਕੋਰੋਨਾ ਵਾਇਰਸ ਲਈ ਕੋਈ ਦਵਾਈ ਨਹੀਂ ਬਣਾਈ ਗਈ ਹੈ ਅਤੇ ਨਾ ਹੀ ਕਾਲੀ ਮਿਰਚ ਦੀ ਵਰਤੋਂ ਕਰਕੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕਾਲੀ ਮਿਰਚ ਤੁਹਾਡੇ ਖਾਣੇ ਨੂੰ ਸਵਾਦੀ ਬਣਾ ਸਕਦੀ ਹੈ ਪਰ ਕੋਰੋਨਾ ਵਿਸ਼ਾਣੂ ਨੂੰ ਨਹੀਂ ਰੋਕ ਸਕਦੀ। ਹਾਲਾਂਕਿ, ਡਬਲਯੂਐਚਓ ਨੇ ਮੰਨਿਆ ਹੈ ਕਿ ਕੁਝ ਪੱਛਮੀ, ਰਵਾਇਤੀ ਅਤੇ ਘਰੇਲੂ ਉਪਚਾਰ ਕੋਵਿਡ -19 ਦੇ ਲੱਛਣਾਂ ਤੋਂ ਰਾਹਤ ਪਾ ਸਕਦੇ ਹਨ, ਪਰ ਉਹ ਬਿਮਾਰੀ ਦਾ ਇਲਾਜ ਨਹੀਂ ਹੈ।
ਸੱਚ/ਝੂਠ - ਝੂਠ
ਦਾਅਵਾ : ਕਾਲੀ ਮਿਰਚ ਨਾਲ ਖ਼ਤਮ ਹੋ ਸਕਦਾ ਹੈ ਕੋਰੋਨਾ