
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਾਲੀਆ ਹੈ।
ਫੇਸਬੁੱਕ ਪੇਜ AggBani - ਅੱਗਬਾਣੀ ਨੇ 9 ਮਈ 2023 ਨੂੰ ਵਾਇਰਲ ਤਸਵੀਰ ਸਾਂਝਾ ਕਰਦਿਆਂ ਲਿਖਿਆ, "Sukhbir Singh Badal ਨੇ Sidhu Moose Wala ਦੇ ਪਿਤਾ ਬਲਕੌਰ ਸਿੰਘ ਨਾਲ ਕੀਤੀ ਮੁਲਾਕਾਤ..."
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ ਹਾਲਾਂਕਿ ਸੁਖਬੀਰ ਬਾਦਲ ਨੇ ਇਸ ਤਸਵੀਰ ਨੂੰ 9 ਮਈ 2023 ਨੂੰ ਸਾਂਝਾ ਕਰਦਿਆਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਨਸਾਫ ਨੂੰ ਲੈ ਕੇ ਗੱਲ ਜ਼ਰੂਰ ਕੀਤੀ ਸੀ।"
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਤਸਵੀਰ ਹਾਲੀਆ ਨਹੀਂ ਹੈ
ਸਾਨੂੰ ਇਹ ਤਸਵੀਰ ਤਸਵੀਰਾਂ ਦੇ ਕੁਲੈਕਸ਼ਨ ਦੀ ਸਟਾਕ ਵੈਬਸਾਈਟ "Shutterstock" 'ਤੇ ਅਪਲੋਡ ਮਿਲੀ। ਇਥੇ ਮੌਜੂਦ ਜਾਣਕਾਰੀ ਅਨੁਸਾਰ ਇਹ ਤਸਵੀਰ 2 ਜੂਨ 2022 ਨੂੰ ਕਲਿਕ ਕੀਤੀ ਗਈ ਸੀ ਜਦੋਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਾਦਲ ਪਰਿਵਾਰ ਸਿੱਧੂ ਦੇ ਘਰ ਦੁੱਖ ਸਾਂਝਾ ਕਰਨ ਜਾਂਦੇ ਹਨ।
Shutterstock
ਇਸੇ ਤਰ੍ਹਾਂ ਕੀਵਰਡ ਸਰਚ ਜਰੀਏ ਅਸੀਂ ਇਸ ਤਸਵੀਰ ਨੂੰ Babushahi ਦੀ ਖਬਰ ਵਿਚ ਪ੍ਰਕਾਸ਼ਿਤ ਪਾਇਆ। 2 ਜੂਨ 2022 ਨੂੰ ਪ੍ਰਕਾਸ਼ਿਤ ਇਸ ਖਬਰ ਦਾ ਸਿਰਲੇਖ ਲਿਖਿਆ ਗਿਆ, "Sukhbir Badal and Harsimrat Badal meet parents of Sidhu Moosewala"
Babu Shahi
ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਪੁਰਾਣੀ ਹੈ।
"ਦੱਸ ਦਈਏ ਕਿ ਇਸ ਤਸਵੀਰ ਨੂੰ 9 ਮਈ 2023 ਸੁਖਬੀਰ ਬਾਦਲ ਨੇ ਸਾਂਝਾ ਕਰਦਿਆਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਨਸਾਫ ਨੂੰ ਲੈ ਕੇ ਗੱਲ ਕੀਤੀ ਸੀ। ਸੁਖਬੀਰ ਬਾਦਲ ਦੇ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ ਹਾਲਾਂਕਿ ਸੁਖਬੀਰ ਬਾਦਲ ਨੇ ਇਸ ਤਸਵੀਰ ਨੂੰ 9 ਮਈ 2023 ਨੂੰ ਸਾਂਝਾ ਕਰਦਿਆਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਨਸਾਫ ਨੂੰ ਲੈ ਕੇ ਗੱਲ ਜ਼ਰੂਰ ਕੀਤੀ ਸੀ।