Fact Check: ਬਠਿੰਡਾ ਮਿਲਟਰੀ ਸਟੇਸ਼ਨ 'ਚ ਹੋਈ ਫਾਇਰਿੰਗ ਨੂੰ ਲੈ ਕੇ ਵਾਇਰਲ ਹੋਇਆ ਗੁੰਮਰਾਹਕੁਨ ਦਾਅਵਾ
Published : Apr 13, 2023, 6:52 pm IST
Updated : Apr 13, 2023, 6:52 pm IST
SHARE ARTICLE
Fact Check Misleading claim viral regarding Bathinda Military Campus Shooting
Fact Check Misleading claim viral regarding Bathinda Military Campus Shooting

18 ਹੋਰਸ ਰੈਜੀਮੈਂਟ ਪਾਕਿਸਤਾਨ ਸੈਨਾ ਦਾ ਹਿੱਸਾ ਹੈ ਤੇ ਹਾਲੀਆ ਮੌਜੂਦ ਜਾਣਕਾਰੀ ਅਨੁਸਾਰ ਕੋਈ ਪੁਸ਼ਟੀ ਨਹੀਂ ਹੈ ਕਿ ਜਵਾਨਾਂ ਨੂੰ ਮਾਰਨ ਵਾਲਾ ਵਿਅਕਤੀ ਇੱਕ ਸਿੱਖ ਫੌਜੀ ਹੈ। 

RSFC (Team Mohali)- ਬੀਤੇ ਦਿਨਾਂ ਬਠਿੰਡਾ 'ਚ ਮਿਲਿਟਰੀ ਸਟੇਸ਼ਨ 'ਤੇ ਸਵੇਰ 4:30 ਨੂੰ ਹੋਈ ਗੋਲੀਬਾਰੀ ਵਿਚ ਚਾਰ ਜਵਾਨ ਸ਼ਹੀਦ ਹੋਣ ਦੀ ਖਬਰ ਆਈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਇੱਕ ਪੋਸਟ ਵਾਇਰਲ ਹੋਣ ਲੱਗਾ ਜਿਸਦੇ ਅਨੁਸਾਰ ਇਸ ਘਟਨਾ ਨੂੰ ਇੱਕ ਸਿੱਖ ਫੌਜੀ ਵੱਲੋਂ ਅੰਜਾਮ ਦਿੱਤਾ ਗਿਆ ਤੇ ਕਥਿਤ ਤੌਰ 'ਤੇ 18 ਹੋਰਸ ਰੈਜੀਮੈਂਟ ਨਾਲ ਸਬੰਧਤ ਚਾਰ ਹਿੰਦੂ ਫੌਜੀਆਂ ਨੂੰ ਮਾਰ ਦਿੱਤਾ।

ਟਵਿੱਟਰ ਅਕਾਊਂਟ "Khalsa" ਨੇ ਵਾਇਰਲ ਦਾਅਵਾ ਸਾਂਝਾ ਕਰਦਿਆਂ ਲਿਖਿਆ, "According to the sources in the South Western Command of Indian Army, a Sikh soldier has possibly assassinated four Hindu soldiers of 18 Horse ex 33 Armoured Division in Bathinda Military Cantonment. An Army level inquiry has been initiated against Sikh soldiers who have any ties with Amritpal Singh."

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਭਾਰਤੀ ਸੈਨਾ ਵਿੱਚ 18 ਹੋਰਸ ਰੈਜੀਮੈਂਟ ਨਹੀਂ ਹੈ। 18 ਹੋਰਸ ਰੈਜੀਮੈਂਟ ਪਾਕਿਸਤਾਨ ਸੈਨਾ ਦਾ ਹਿੱਸਾ ਹੈ ਤੇ ਹਾਲੀਆ ਮੌਜੂਦ ਜਾਣਕਾਰੀ ਅਨੁਸਾਰ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਜਵਾਨਾਂ ਨੂੰ ਮਾਰਨ ਵਾਲਾ ਵਿਅਕਤੀ ਇੱਕ ਸਿੱਖ ਫੌਜੀ ਹੈ।"

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਦਰਜ FIR ਨੂੰ ਪੜ੍ਹਿਆ। 80 ਮੀਡੀਅਮ ਰੈਜੀਮੈਂਟ ਦੇ ਮੇਜਰ ਆਸ਼ੂਤੋਸ਼ ਸ਼ੁਕਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੰਜਾਬ ਪੁਲਿਸ ਨੇ ਦੋ ਅਣਪਛਾਤੇ ਲੋਕਾਂ ਵਿਰੁੱਧ FIR ਦਰਜ ਕੀਤੀ ਹੈ। ਸ਼ਿਕਾਇਤਕਰਤਾ ਮੁਤਾਬਕ ਉਹ ਮੌਕੇ 'ਤੇ ਪਹੁੰਚਿਆ ਤਾਂ ਦੇਖਿਆ ਕਿ ਦੋ ਵਿਅਕਤੀ ਕੁੜਤਾ-ਪਜਾਮਾ ਪਾਏ ਖੜ੍ਹੇ ਸਨ ਤੇ ਦੋ ਅਣਪਛਾਤੇ ਵਿਅਕਤੀਆਂ ਵਿਚੋਂ ਇੱਕ ਨੇ ਆਪਣੇ ਸੱਜੇ ਹੱਥ ਵਿਚ ਇੰਸਾਸ ਰਾਈਫਲ ਅਤੇ ਦੂਜੇ ਨੇ ਕੁਹਾੜੀ ਫੜੀ ਹੋਈ ਸੀ। ਸ਼ਿਕਾਇਤ ਅਨੁਸਾਰ ਦੋਵੇਂ ਵਿਅਕਤੀ ਜੰਗਲ ਵੱਲ ਨੂੰ ਭੱਜ ਗਏ ਸਨ।

FIRFIR

ਮਾਮਲੇ ਤੋਂ ਬਾਅਦ ਜਾਰੀ ਪੁਲਿਸ ਬਿਆਨਾਂ ਮੁਤਾਬਕ ਇਹ "ਅੰਦਰੂਨੀ" ਮਾਮਲਾ ਜਾਪਦਾ ਹੈ ਅਤੇ ਉਹਨਾਂ ਨੇ "ਅੱਤਵਾਦੀ" ਐਂਗਲ ਹੋਣ ਤੋਂ ਇਨਕਾਰ ਕੀਤਾ ਹੈ।

FIR ਮੁਤਾਬਕ ਚਾਰ ਮ੍ਰਿਤਕਾਂ ਦੀ ਕਥਿਤ ਤੌਰ 'ਤੇ ਪਛਾਣ ਕੀਤੀ ਜਾ ਚੁੱਕੀ ਹੈ। ਮ੍ਰਿਤਕਾਂ ਦੇ ਨਾਮ ਗਨਰ ਸਾਗਰ ਬੰਨੇ, ਗਨਰ ਕਮਲੇਸ਼ ਆਰ, ਗਨਰ ਯੋਗੇਸ਼ ਕੁਮਾਰ ਜੇ ਅਤੇ ਗਨਰ ਸੰਤੋਸ਼ ਐਮ ਨਾਗਰਾਲ ਹਨ।

ਹੁਣ ਅਸੀਂ 18 ਹੋਰਸ ਰੈਜੀਮੈਂਟ ਨੂੰ ਲੈ ਕੇ ਪੜ੍ਹਨਾ ਸ਼ੁਰੂ ਕੀਤਾ। ਦੱਸ ਦਈਏ ਕਿ 18 ਹੋਰਸ ਰੈਜੀਮੈਂਟ ਭਾਰਤ ਆਰਮੀ ਦੀ ਨਹੀਂ ਸਗੋਂ ਪਾਕਿਸਤਾਨ ਸੈਨਾ ਦਾ ਹਿੱਸਾ ਹੈ। ਸਾਨੂੰ ਪਾਕਿਸਤਾਨ ਸਰਕਾਰ ਵੱਲੋਂ ਸਾਲ 2020 ਵਿਚ ਜਾਰੀ ਇੱਕ ਗਜ਼ੇਟ ਮਿਲਿਆ ਜਿਸਦੇ ਵਿਚ ਰੈਜੀਮੈਂਟ 'ਚ ਚੁਣੇ ਗਏ ਅਫਸਰਾਂ ਦੇ ਨਾਂਅ ਸਨ ਅਤੇ ਓਥੇ 18 ਹੋਰਸ ਨਾਂਅ ਦੀ ਰੈਜੀਮੈਂਟ ਵੀ ਸ਼ਾਮਲ ਸੀ। ਗਜ਼ੇਟ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

GazetteGazette

ਹੁਣ ਜੇਕਰ ਗੱਲ ਕੀਤੀ ਜਾਵੇ ਦਾਅਵੇ ਅਨੁਸਾਰ ਸਿੱਖ ਫੌਜੀ ਦੀ ਤਾਂ ਦੱਸ ਦਈਏ ਕਿ ਹਾਲੇ ਤਕ ਅਜੇਹੀ ਕੋਈ ਵੀ ਜਾਣਕਾਰੀ ਸਰਕਾਰ ਜਾਂ ਸੈਨਾ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ। ਇਸ ਨੂੰ ਲੈ ਕੇ ਕਿਸੀ ਵੀ ਤਰ੍ਹਾਂ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ।

ਅਸੀਂ ਅੰਤਿਮ ਚਰਣ 'ਚ ਮੇਜਰ ਆਸ਼ੂਤੋਸ਼ ਸ਼ੁਕਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨਾਲ ਗੱਲ ਹੁੰਦਿਆਂ ਹੀ ਇਸ ਆਰਟੀਕਲ ਨੂੰ ਪਹਿਲ ਦੇ ਅਧਾਰ 'ਤੇ ਅਪਡੇਟ ਕੀਤਾ ਜਾਵੇਗਾ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਭਾਰਤੀ ਸੈਨਾ ਵਿੱਚ 18 ਹੋਰਸ ਰੈਜੀਮੈਂਟ ਨਹੀਂ ਹੈ। 18 ਹੋਰਸ ਰੈਜੀਮੈਂਟ ਪਾਕਿਸਤਾਨ ਸੈਨਾ ਦਾ ਹਿੱਸਾ ਹੈ ਤੇ ਹਾਲੀਆ ਮੌਜੂਦ ਜਾਣਕਾਰੀ ਅਨੁਸਾਰ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਜਵਾਨਾਂ ਨੂੰ ਮਾਰਨ ਵਾਲਾ ਵਿਅਕਤੀ ਇੱਕ ਸਿੱਖ ਫੌਜੀ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Virsa Singh Valtoha ਨੂੰ 24 ਘੰਟਿਆਂ 'ਚ Akali Dal 'ਚੋਂ ਕੱਢੋ ਬਾਹਰ, ਸਿੰਘ ਸਾਹਿਬਾਨਾਂ ਦੀ ਇਕੱਤਰਤਾ ਚ ਵੱਡਾ ਐਲਾਨ

15 Oct 2024 1:17 PM

Big News: Tarn Taran 'ਚ ਚੱਲੀਆਂ ਗੋ.ਲੀ.ਆਂ, Voting ਦੌਰਾਨ ਕਈਆਂ ਦੀਆਂ ਲੱਥੀਆਂ ਪੱਗਾਂ, ਪੋਲਿੰਗ ਬੂਥ ਦੇ ਬਾਹਰ ਪਿਆ

15 Oct 2024 1:14 PM

Big News: Tarn Taran 'ਚ ਚੱਲੀਆਂ ਗੋ.ਲੀ.ਆਂ, Voting ਦੌਰਾਨ ਕਈਆਂ ਦੀਆਂ ਲੱਥੀਆਂ ਪੱਗਾਂ, ਪੋਲਿੰਗ ਬੂਥ ਦੇ ਬਾਹਰ ਪਿਆ

15 Oct 2024 1:11 PM

Today Panchayat Election LIVE | Punjab Panchayat Election 2024 | ਦੇਖੋ ਪੰਜਾਬ ਦੇ ਪਿੰਡਾਂ ਦਾ ਕੀ ਹੈ ਮਾਹੌਲ

15 Oct 2024 8:50 AM

Top News Today | ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ |

14 Oct 2024 1:21 PM
Advertisement