
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਮੁੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਹੜ੍ਹ ਰੂਪੀ ਸਥਿਤੀ 'ਚ ਇੱਕ ਨੂੰ ਨੂੰ ਸੜਕ 'ਤੇ ਰੁੜ੍ਹਦੇ ਵੇਖਿਆ ਜਾ ਸਕਦਾ ਹੈ। ਵੀਡੀਓ ਹਾਲੀਆ ਦੱਸਕੇ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਨਾਭਾ ਜਿਲ੍ਹੇ ਦਾ ਹੈ ਅਤੇ ਪੰਜਾਬ ਦੇ ਸਰਕਾਰੀ ਸਿਸਟਮ ਦੀ ਬਦਹਾਲੀ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਰੋਜ਼ਾਨਾ ਸਪੋਕਸਮੈਨ ਪਹਿਲਾਂ ਵੀ ਵੀਡੀਓ ਦੀ ਪੜਤਾਲ ਕਰ ਚੁੱਕਾ ਹੈ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "ਮੂਸੇ ਵਾਲਾ ਬਾਬਾ" ਨੇ 10 ਜੁਲਾਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਭਾਰੀ ਮੀਂਹ ਦੌਰਾਨ ਨਾਭਾ"
ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਦੀ ਸ਼ੁਰੂਆਤ 'ਚ ਸਾਨੂੰ "ਅਵਿਨਾਸ਼ ਕਲੈਕਸ਼ਨ" ਦੁਕਾਨ ਦਾ ਬੋਰਡ ਨਜ਼ਰ ਆਇਆ।
Avinash Collection
ਅੱਗੇ ਵਧਦੇ ਹੋਏ ਅਸੀਂ ਵੀਡੀਓ ਵਿਚ ਦਿੱਸ ਰਹੀ ਦੁਕਾਨ ਬਾਰੇ ਗੂਗਲ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਗੂਗਲ 'ਤੇ ਇਸ ਦੁਕਾਨ ਨਾਲ ਹੂਬਹੂ ਮੇਲ ਖਾਂਦੀ ਦੁਕਾਨ ਦੀ ਤਸਵੀਰ ਮਿਲੀ। ਇਸ ਦੁਕਾਨ ਦਾ ਨਾਂਅ ਅਵਿਨਾਸ਼ ਕਲੈਕਸ਼ਨ ਸੀ ਅਤੇ ਗੂਗਲ 'ਤੇ ਮੌਜੂਦ ਜਾਣਕਾਰੀ ਅਨੁਸਾਰ ਇਹ ਦੁਕਾਨ ਪੰਜਾਬ ਦੇ ਨਾਭਾ ਵਿਚ ਨਹੀਂ ਸਗੋਂ ਰਾਜਸਥਾਨ ਸਥਿਤ ਟੋਡਾਰਾਏ ਸਿੰਘ ਇਲਾਕੇ ਵਿਚ ਹੈ।
Avinash Collection 2
ਗੂਗਲ 'ਤੇ ਮੌਜੂਦ ਇਸ ਦੁਕਾਨ ਦੀ ਤਸਵੀਰ ਅਤੇ ਵਾਇਰਲ ਵੀਡੀਓ ਵਿਚ ਦਿੱਸ ਰਹੀ ਦੁਕਾਨ ਵਿਚਕਾਰ ਦੀਆਂ ਸਮਾਨਤਾਵਾਂ ਹੇਠਾਂ ਵੇਖੀਆਂ ਜਾ ਸਕਦੀਆਂ ਹਨ।
collage
ਅੱਗੇ ਵਧਦੇ ਹੋਏ ਅਸੀਂ ਰਾਜਸਥਾਨ ਸਥਿਤ ਅਵਿਨਾਸ਼ ਕਲੈਕਸ਼ਨ ਦੇ ਮਾਲਕ ਅਵਿਨਾਸ਼ ਜੈਨ ਨਾਲ ਫੋਨ 'ਤੇ ਗੱਲ ਕੀਤੀ। ਅਵਿਨਾਸ਼ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਇਸ ਵੀਡੀਓ ਵਿਚ ਬਾਈਕ ਨੂੰ ਫੜ੍ਹਦੇ ਸਮੇਂ ਡਿੱਗਦੇ ਦਿੱਸ ਰਹੇ ਵਿਅਕਤੀ ਮੇਰੇ ਦੋਸਤ ਮਨਜੀਤ ਸਿੰਘ ਹਨ। ਇਹ ਵੀਡੀਓ ਕਾਫੀ ਪੁਰਾਣਾ ਹੈ।"
ਮਤਲਬ ਸਾਫ ਸੀ ਕਿ ਰਾਜਸਥਾਨ ਦੇ ਵੀਡੀਓ ਨੂੰ ਪੰਜਾਬ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਦੱਸ ਦਈਏ ਸਾਨੂੰ ਆਪਣੀ ਸਰਚ ਦੌਰਾਨ ਇਹ ਵੀਡੀਓ ਇੱਕ Youtube ਅਕਾਊਂਟ ਤੋਂ 13 ਅਗਸਤ 2016 ਦਾ ਸ਼ੇਅਰ ਕੀਤਾ ਵੀ ਮਿਲਿਆ।
ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ ਅਤੇ ਹਾਲ ਦਾ ਵੀ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੰਜਾਬ ਦੇ ਨਾਭੇ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਵੀਡੀਓ ਵਿਚ ਦਿੱਸ ਰਹੀ ਇੱਕ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਵੀਡੀਓ 2 ਸਾਲ ਪੁਰਾਣਾ ਰਾਜਸਥਾਨ ਦਾ ਹੈ।
Claim- Video of water flow is from Punjab's Nabha
Claimed By- FB Page ਮੂਸੇ ਵਾਲਾ ਬਾਬਾ
Fact Check- Fake