
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ Mercedes ਗੱਡੀ ਨਹੀਂ ਬਲਕਿ Gorkha ਗੱਡੀ ਹੈ ਜਿਸਨੂੰ ਮੋਡੀਫਾਈ ਕੀਤਾ ਗਿਆ ਹੈ।
RSFC (Team Mohali)- 13 ਫਰਵਰੀ 2024 ਨੂੰ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਤੇ ਹੋਰ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਲੈ ਕੇ ਕਈ ਫਰਜ਼ੀ ਦਾਅਵੇ ਵੀ ਵਾਇਰਲ ਹੁੰਦੇ ਦੇਖਣ ਨੂੰ ਮਿਲ ਰਹੇ ਹਨ। ਹੁਣ ਇਸੇ ਲੜੀ 'ਚ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਤਸਵੀਰ ਹੈ ਜਿਸਦੇ ਵਿਚ ਇੱਕ ਕਾਲੀ ਗੱਡੀ ਦੇ ਉੱਤੇ ਸਿੱਖ ਵਿਅਕਤੀ ਨੂੰ ਅਖਬਾਰ ਪੜ੍ਹਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਇੱਕ ਕਿਸਾਨ ਦੀ ਹੈ ਜਿਹੜਾ Mercedes ਗੱਡੀ ਦੇ ਉੱਤੇ ਬੈਠਾ ਹੋਇਆ ਹੈ। ਇਸ ਤਸਵੀਰ ਨੂੰ ਵਾਇਰਲ ਕਰਦਿਆਂ ਕਿਸਾਨਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਤੇ ਕਿਸਾਨ ਅੰਦੋਲਨ ਨੂੰ ਫਰਜ਼ੀ ਅੰਦੋਲਨ ਦੱਸਿਆ ਜਾ ਰਿਹਾ ਹੈ। ਇਸ ਤਸਵੀਰ ਰਾਹੀਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇੰਨੀ ਮਹਿੰਗੀ ਗੱਡੀ ਚਲਾਉਣ ਵਾਲੇ ਕਿਸਾਨ ਫਰਜ਼ੀ ਬਹਾਨੇ ਲੱਭ ਕੇ ਅੰਦੋਲਨ ਕਰ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਨਾ ਸਿਰਫ ਆਮ ਜਨਤਾ ਬਲਕਿ ਭਾਜਪਾ ਲੀਡਰਾਂ ਵੱਲੋਂ ਖੂਬ ਪ੍ਰਚਾਰਿਆ ਜਾ ਰਿਹਾ ਹੈ।
ਭਾਜਪਾ ਆਗੂ ਪ੍ਰੀਤਿ ਗਾਂਧੀ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਹੈ, "The Mercedes car that the "poor" farmer is sitting on is worth more than ₹3 crore!!"
The Mercedes car that the "poor" farmer is sitting on is worth more than ₹3 crore!!#FarmersProtest pic.twitter.com/dDqyxzQQxU
— Priti Gandhi - प्रीति गांधी (@MrsGandhi) February 13, 2024
ਇਸੇ ਤਰ੍ਹਾਂ ਇਸ ਤਸਵੀਰ ਨੂੰ ਕਈ Parody ਅਕਾਊਂਟ ਵੀ ਸਾਂਝਾ ਕਰ ਕਿਸਾਨਾਂ 'ਤੇ ਨਿਸ਼ਾਨਾ ਸਾਧ ਰਹੇ ਹਨ।
Are they farmers or dacoits ?#FarmersProtest pic.twitter.com/yRZPXTZEYr
— Himanta Biswa Sarma ( Congressiyon ke Papa) Parody (@HimantaBiswa_S) February 12, 2024
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ Mercedes ਗੱਡੀ ਨਹੀਂ ਬਲਕਿ Gorkha ਗੱਡੀ ਹੈ ਜਿਸਨੂੰ ਮੋਡੀਫਾਈ ਕੀਤਾ ਗਿਆ ਹੈ। ਇਸ ਗੱਡੀ ਦੇ ਮਾਲਿਕ ਨਾਲ ਅਸੀਂ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ। ਇਹ ਤਸਵੀਰ ਹਾਲੀਆ ਵੀ ਨਹੀਂ ਬਲਕਿ 2020 ਦੀ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਦੱਸ ਦਈਏ ਕਿ ਇਹ ਤਸਵੀਰ ਹਾਲੀਆ ਨਹੀਂ ਬਲਕਿ 2020 ਦੀ ਹੈ।
ਸਾਨੂੰ ਆਪਣੀ ਇਸ ਸਰਚ ਦੌਰਾਨ ਪਤਾ ਚਲਿਆ ਕਿ ਇਹ ਤਸਵੀਰ 2020 'ਚ ਕਿਸਾਨ ਸੰਘਰਸ਼ ਦੌਰਾਨ ਖਿੱਚੀ ਗਈ ਸੀ ਅਤੇ ਉਸ ਸਮੇਂ ਵੀ ਇਸਨੂੰ ਸਮਾਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਕਈ ਮੀਡੀਆ ਅਦਾਰਿਆਂ ਨੇ ਇਸ ਤਸਵੀਰ ਦੀ ਪੜਤਾਲ ਕਰ ਸਾਫ ਕੀਤਾ ਸੀ ਕਿ ਤਸਵੀਰ ਵਿਚ ਗੋਰਖਾ ਗੱਡੀ ਹੈ ਜਿਸਦੀ ਕੀਮਤ ਲੱਗਭਗ 10 ਲੱਖ ਰੁਪਏ ਹੈ।
"ਗੱਡੀ ਦੇ ਮਾਲਿਕ ਨਾਲ ਗੱਲਬਾਤ"
ਸਰਚ ਦੌਰਾਨ ਮਿਲੀਆਂ ਰਿਪੋਰਟਾਂ ਦੀ ਪੜਤਾਲ ਕਰਕੇ ਅਸੀਂ ਇਸ ਗੱਡੀ ਦੇ ਮਾਲਿਕ ਨਾਲ ਗੱਲ ਕੀਤੀ। ਇਸ ਗੱਡੀ ਦੇ ਮਾਲਿਕ ਦਾ ਨਾਂਅ ਮਨਪ੍ਰੀਤ ਸਿੰਘ ਹੈ ਜੋ ਕਿ ਪੰਜਾਬ ਦੇ ਅਨੰਦਪੁਰ ਸਾਹਿਬ ਦਾ ਨਿਵਾਸੀ ਹੈ। ਸਾਨੂੰ ਮਨਪ੍ਰੀਤ ਦਾ ਇੰਸਟਾਗ੍ਰਾਮ ਅਕਾਊਂਟ ਮਿਲਿਆ ਜਿਥੇ ਅਸੀਂ ਉਨ੍ਹਾਂ ਨਾਲ ਗੱਲ ਕੀਤੀ। ਮਨਪ੍ਰੀਤ ਨੇ ਸਾਡੇ ਨਾਲ ਗੱਲ ਕਰਦਿਆਂ ਸਾਫ ਕੀਤਾ ਕਿ ਵਾਇਰਲ ਤਸਵੀਰ ਉਨ੍ਹਾਂ ਦੀ ਗੱਡੀ ਦੀ ਹੈ ਤੇ ਇਹ ਗੱਡੀ Mercedes ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ Gorkha ਜੀਪ ਹੈ ਜਿਸਨੂੰ ਉਨ੍ਹਾਂ ਵੱਲੋਂ ਮੋਡੀਫਾਈ ਕੀਤਾ ਗਿਆ ਹੈ। ਮਨਪ੍ਰੀਤ ਨੇ ਸਾਡੇ ਨਾਲ ਗੱਲ ਕਰਦਿਆਂ ਸਾਫ ਕੀਤਾ ਕਿ ਇਸ ਸਮੇਂ ਵੀ ਉਹ ਹਾਲੀਆ ਕਿਸਾਨ ਸੰਘਰਸ਼ ਨਾਲ ਜੁੜੇ ਹੋਏ ਹਨ।
ਮਨਪ੍ਰੀਤ ਤੇ ਗੱਡੀ ਦੀ ਨਿੱਜਤਾ ਦਾ ਖਿਆਲ ਰੱਖਦਿਆਂ ਅਸੀਂ ਗੱਡੀ ਦੀ ਤਸਵੀਰਾਂ ਸਾਂਝੀ ਨਹੀਂ ਕਰ ਸਕਦੇ ਪਰ ਹੇਠਾਂ ਤੁਸੀਂ ਇੱਕ ਮੀਡੀਆ ਰਿਪੋਰਟ ਵਿਚ ਇਸਤੇਮਾਲ ਗੱਡੀ ਦੀ ਰਜਿਸਟਰੇਸ਼ਨ ਡਿਟੇਲਸ ਵੇਖ ਸਕਦੇ ਹੋ।
Courtesy- Alt News
ਦੱਸ ਦਈਏ ਕਈ ਗੱਡੀ ਮੋਡੀਫਾਈ ਕਰਵਾਉਣ ਵਾਲੀਆਂ ਟੀਮਾਂ Gorkha Jeep ਨੂੰ Mercedes G-Class ਵਰਗਾ 4-5 ਲੱਖ ਰੁਪਏ 'ਚ ਤਿਆਰ ਕਰ ਦਿੰਦੀਆਂ ਹਨ। ਇਸ ਜਾਣਕਾਰੀ ਨੂੰ News 18 ਦੀ ਇੱਕ ਰਿਪੋਰਟ ਵਿਚ ਪੜ੍ਹਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ Mercedes ਗੱਡੀ ਨਹੀਂ ਬਲਕਿ Gorkha ਗੱਡੀ ਹੈ ਜਿਸਨੂੰ ਮੋਡੀਫਾਈ ਕੀਤਾ ਗਿਆ ਹੈ। ਇਸ ਗੱਡੀ ਦੇ ਮਾਲਿਕ ਨਾਲ ਅਸੀਂ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ। ਇਹ ਤਸਵੀਰ ਹਾਲੀਆ ਵੀ ਨਹੀਂ ਬਲਕਿ 2020 ਦੀ ਹੈ।
Our Sources:
Fact Check Article Of Alt News
Physical Verification Quote With Car Owner Over Chat On Instagram
News Report Of Media House News18 Regarding Car Modification