Fact Check: ਜੋਧਪੁਰ ਹਿੰਸਾ 'ਚ ਜ਼ਖਮੀ ਹੋਇਆ ਸੀ ਪੁਲਿਸ ਮੁਲਾਜ਼ਮ, ਹੁਣ ਵੀਡੀਓ ਨੂੰ ਮੁੜ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
Published : Jun 15, 2022, 1:39 pm IST
Updated : Jun 15, 2022, 1:39 pm IST
SHARE ARTICLE
Fact Check Video of Injured Police Official Shared With Fake Claim
Fact Check Video of Injured Police Official Shared With Fake Claim

ਪੁਲਿਸ ਮੁਲਾਜ਼ਮ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਮੁਲਾਜ਼ਮ ਨੇ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਆਪਣੀ ਚੋਟ ਦੀਆਂ ਤਸਵੀਰਾਂ ਸਾਂਝੀ ਕੀਤੀਆਂ।

RSFC (Team Mohali)- ਕੁਝ ਦਿਨਾਂ ਪਹਿਲਾਂ ਉੱਤਰ ਪ੍ਰਦੇਸ਼ ਅਤੇ ਝਾਰਖੰਡ ਦੇ ਵੱਖ-ਵੱਖ ਹਿੱਸਿਆਂ 'ਚ ਹਿੰਦੂ-ਮੁਸਲਿਮ ਹਿੰਸਾ ਵੇਖਣ ਨੂੰ ਮਿਲੀ। ਇਸ ਹਿੰਸਾ ਦਾ ਕਾਰਣ ਬਣਿਆ ਸੀ ਭਾਜਪਾ ਬੁਲਾਰੇ ਨੂਪੁਰ ਸ਼ਰਮਾ ਦਾ ਮੁਹੱਮਦ ਪੈਗੰਬਰ ਨੂੰ ਲੈ ਕੇ ਦਿੱਤਾ ਗਿਆ ਵਿਵਾਦਿਤ ਬਿਆਨ। ਹੁਣ ਇਸ ਹਿੰਸਾ ਨਾਲ ਜੋੜਕੇ ਇੱਕ ਵੀਡੀਓ ਕਲਿਪ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਇੱਕ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਆਪਣੇ ਸਰ 'ਤੇ ਪੱਟੀ ਬੰਨਦੀਆਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਨਾਲ ਇੱਕ ਅਖਬਾਰ ਦੀ ਕਲਿਪ ਵੀ ਸਾਂਝੀ ਕੀਤੀ ਜਾ ਰਹੀ ਹੈ। ਹੁਣ ਇਸ ਵੀਡੀਓ ਅਤੇ ਅਖਬਾਰ ਦੀ ਕਟਿੰਗ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਮਾਨਾਂ ਖਿਲਾਫ ਦੰਗੇ ਭੜਕਾਉਣ ਲਈ ਪੁਲਿਸ ਮੁਲਾਜ਼ਮ ਨੇ ਲਾਲ ਰੰਗੇ ਰੁਮਾਲ ਨੂੰ ਬੰਨ੍ਹਕੇ ਫਰਜ਼ੀ ਚੋਟ ਲੋਕਾਂ ਨੂੰ ਦਿਖਾਈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਇਸ ਪੁਲਿਸ ਮੁਲਾਜ਼ਮ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਪੁਲਿਸ ਮੁਲਾਜ਼ਮ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਆਪਣੀ ਚੋਟ ਦੀਆਂ ਤਸਵੀਰਾਂ ਵੀ ਸਾਂਝੀ ਕੀਤੀਆਂ। ਦੱਸ ਦਈਏ ਕਿ ਇਹ ਮਾਮਲਾ ਮਈ 2022 ਵਿਚ ਹੋਈ ਜੋਧਪੁਰ ਹਿੰਸਾ ਨਾਲ ਸਬੰਧ ਰੱਖਦਾ ਹੈ ਅਤੇ ਮਾਮਲੇ ਨੂੰ ਲੈ ਕੇ ਜੋਧਪੁਰ ਪੁਲਿਸ ਵੱਲੋਂ ਟਵੀਟ ਕਰ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ "Punjabi Prinde ਪੰਜਾਬੀ ਪਰਿੰਦੇ" ਨੇ 14 ਜੂਨ 2022 ਨੂੰ ਵਾਇਰਲ ਪੋਸਟ ਕਰਦਿਆਂ ਕੈਪਸ਼ਨ ਲਿਖਿਆ, "ਆਹ ਦੇਖਲੋ ਪੁਲਿਸ ਦਾ ਹਾਲ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਦੱਸ ਦਈਏ ਸਾਨੂੰ navbharattimes.indiatimes.com ਦੀ 4 ਮਈ 2022 ਨੂੰ ਪ੍ਰਕਾਸ਼ਿਤ ਖਬਰ 'ਚ ਜ਼ਖਮੀ ਪੁਲਿਸ ਮੁਲਾਜ਼ਮ ਦੀ ਤਸਵੀਰ ਸਾਂਝੀ ਕੀਤੀ ਮਿਲੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਦਾਰੇ ਵੱਲੋਂ ਕੈਪਸ਼ਨ ਲਿਖਿਆ ਗਿਆ, "​9 पुलिसकर्मी भी उपद्रव में घायल, 5 पत्रकारों को चोटें आई पुलिस की ओर से जारी बयान में बताया गया कि उपद्रव में 9 पुलिसकर्मियों को चोट आई हैं। सभी पुलिसकर्मी खतरे से बाहर बताए जा रहे हैं। पुलिस के अनुसार पुलिस के अतिरिक्त 3 अन्य लोग भी घायल हुए है और वो भी सभी खतरे से बाहर है। वहीं इस घटनाक्रम में 5 पत्रकार भी चपेट में आए थे, जिन्हें प्राथमिक उपचार के बाद छुट्‌टी दे दी गई थी।"

nbt

ਅਸੀਂ ਆਪਣੀ ਸਰਚ ਜਾਰੀ ਰੱਖੀ ਅਤੇ ਸਾਨੂੰ ਇਸ ਵਾਇਰਲ ਦਾਅਵੇ ਨੂੰ ਲੈ ਕੇ Jodhpur Police ਦਾ ਟਵੀਟ ਮਿਲਿਆ। ਇਸ ਟਵੀਟ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਦਿਆਂ ਕੈਪਸ਼ਨ ਲਿਖਿਆ ਗਿਆ, "ASI श्री धन्नाराम की जालोरी गेट घटना में लगी चोट के संबंध में भ्रामक खबरों की सच्चाई...घटना में लगी थी ASI के सिर में चोट जिससे हाथ और रुमाल पर लगा था  खून... घटना के बाद चोटिल ASI का कराया गया था मेडिकल व थाना सरदारपुरा मे दर्ज की गई F.I.R. ..."

ਟਵੀਟ ਅਨੁਸਾਰ ਤਸਵੀਰ ਵਿਚ ਦਿੱਸ ਰਿਹਾ ਪੁਲਿਸ ਮੁਲਾਜ਼ਮ ASI ਧੰਨਾਰਾਮ ਹੈ ਜਿਨ੍ਹਾਂ ਦੀ ਚੋਟ ਨੂੰ ਲੈ ਕੇ ਫਰਜ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਟਵੀਟ ਤੋਂ ਇਹ ਗੱਲ ਸਾਫ ਹੋਈ ਕਿ ਪੁਲਿਸ ਮੁਲਾਜ਼ਮ ਨੂੰ ਲੈ ਕੇ ਫਰਜ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। 

ਪੜਤਾਲ ਦੇ ਅਗਲੇ ਚਰਣ 'ਚ ਅਸੀਂ ਮਾਮਲੇ ਨੂੰ ਲੈ ਕੇ ASI ਧੰਨਾਰਾਮ ਨਾਲ ਫੋਨ 'ਤੇ ਗੱਲ ਕੀਤੀ। ਮੁਲਾਜ਼ਮ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਸੋਸ਼ਲ ਮੀਡੀਆ 'ਤੇ ਮੇਰੀ ਚੋਟ ਨੂੰ ਲੈ ਕੇ ਫਰਜ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਖਮੀ ਹੋਣ ਤੋਂ ਬਾਅਦ ਮੇਰੇ ਚਿਹਰੇ ਸਣੇ ਹੱਥ 'ਤੇ ਖੂਨ ਲੱਗਿਆ ਹੋਇਆ ਸੀ ਜਿਸਨੂੰ ਮੈਂ ਆਪਣੇ ਰੁਮਾਲ ਤੋਂ ਸਾਫ ਕੀਤਾ ਸੀ ਅਤੇ ਬਾਅਦ ਵਿਚ ਮੈਂ ਉਸਨੂੰ ਆਪਣੀ ਸਿਰ ਦੀ ਚੋਟ 'ਤੇ ਬੰਨ੍ਹਿਆ ਸੀ। ਹੁਣ ਓਸੇ ਮਾਮਲੇ ਦੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸਾਂਝਾ ਕਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਅਸੀਂ ਇਸ ਫਰਜ਼ੀ ਪ੍ਰਚਾਰ ਨੂੰ ਲੈ ਕੇ ਪਰਚਾ ਵੀ ਦਰਜ਼ ਕਰਵਾਇਆ ਹੈ ਅਤੇ ਇਸਨੂੰ ਲੈ ਕੇ ਜਾਂਚ ਜਾਰੀ ਹੈ।"

ਦੱਸ ਦਈਏ ਸਾਨੂੰ ASI ਧੰਨਾਰਾਮ ਨੇ ਆਪਣੀ ਚੋਟ ਦੀਆਂ ਤਸਵੀਰਾਂ ਸਾਂਝੀ ਕੀਤੀਆਂ। ਇਨ੍ਹਾਂ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।

Image Shared BY ASI Dhannaram Image Shared BY ASI Dhannaram

ਇਹ ਵਾਇਰਲ ਵੀਡੀਓ ਘਟੀਆ ਕੁਆਲਿਟੀ ਦਾ ਹੈ ਇਸ ਕਰਕੇ ਪੁਲਿਸ ਮੁਲਾਜ਼ਮ ਦੀ ਚੋਟ ਨਹੀਂ ਦਿੱਸ ਰਹੀ ਹੈ। ਜੇਕਰ ਇਸ ਮਾਮਲੇ ਦੀ ਵਧੀਆ ਕੁਆਲਿਟੀ ਦੀ ਵੀਡੀਓ ਵੇਖੀ ਜਾਵੇ ਤਾਂ ਪੁਲਿਸ ਮੁਲਾਜ਼ਮ ਦੀ ਚੋਟ ਸਾਫ-ਸਾਫ ਦਿੱਸ ਰਹੀ ਹੁੰਦੀ ਹੈ। ਘਟਨਾ ਦੀ ਵੀਡੀਓ ਦੇ ਕੁਝ ਸਕ੍ਰੀਨਸ਼ੋਟਸ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।

Visible InjuriesVisible Injuries

ਮਤਲਬ ਸਾਫ ਸੀ ਕਿ ਵਾਇਰਲ ਪੋਸਟ ਫਰਜ਼ੀ ਹੈ।

ਨਤੀਜਾ-  ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਇਸ ਪੁਲਿਸ ਮੁਲਾਜ਼ਮ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਨਾਲ ਗੱਲ ਕਰਦਿਆਂ ਪੁਲਿਸ ਮੁਲਾਜ਼ਮ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਆਪਣੀ ਚੋਟ ਦੀਆਂ ਤਸਵੀਰਾਂ ਵੀ ਸਾਂਝੀ ਕੀਤੀਆਂ। ਦੱਸ ਦਈਏ ਕਿ ਇਹ ਮਾਮਲਾ ਮਈ 2022 ਵਿਚ ਹੋਈ ਜੋਧਪੁਰ ਹਿੰਸਾ ਨਾਲ ਸਬੰਧ ਰੱਖਦਾ ਹੈ ਅਤੇ ਮਾਮਲੇ ਨੂੰ ਲੈ ਕੇ ਜੋਧਪੁਰ ਪੁਲਿਸ ਵੱਲੋਂ ਟਵੀਟ ਕਰ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਸੀ।

Claim- Police Officer Faked Injury To Spread Hate Against Muslims
Claimed By- FB Page Punjabi Prinde ਪੰਜਾਬੀ ਪਰਿੰਦੇ
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement