
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਵੀਡੀਓ ਐਡੀਟਡ ਹੈ ਅਤੇ ਰਾਹੁਲ ਗਾਂਧੀ ਨੇ ਇਹ ਗੱਲ ਆਪਣੇ ਲਈ ਨਹੀਂ ਬਲਕਿ ਨੀਰਵ ਮੋਦੀ ਬਾਰੇ ਕਹੀ ਸੀ।
ਰੋਜ਼ਾਨਾ ਸਪੋਕਸਮੈਨ : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਰਾਹੁਲ ਗਾਂਧੀ ਨੂੰ ਇਹ ਬੋਲਦੇ ਹੋਏ ਵੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਹਿੰਦੁਸਤਾਨ ਨਾਲ ਕੋਈ ਲਗਾਵ ਨਹੀਂ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਲੰਡਨ ਜਾ ਵੱਸਣਗੇ। ਵੀਡੀਓ ਨੂੰ ਵਾਇਰਲ ਕਰਦੇ ਹੋਏ ਰਾਹੁਲ ਗਾਂਧੀ ਖਿਲਾਫ਼ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਵੀਡੀਓ ਐਡੀਟੇਡ ਹੈ ਅਤੇ ਰਾਹੁਲ ਗਾਂਧੀ ਨੇ ਇਹ ਗੱਲ ਆਪਣੇ ਲਈ ਨਹੀਂ ਬਲਕਿ ਨੀਰਵ ਮੋਦੀ ਬਾਰੇ ਕਹੀ ਸੀ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ "Brijesh Sheladiya" ਨੇ 24 ਜਨਵਰੀ ਨੂੰ ਇਹ ਵਾਇਰਲ ਵੀਡੀਓ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ, "अब बनाओ इस पप्पू को प्रधान मंत्री खुल्लमखुल्ला बोल रहा है ये झोपड़ीवाला इसको हिन्दुस्तान से कोई लेना-देना नहीं है वो अपने बच्चों को लेके लंदन चला जाएगा"
ਇਸ ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸਬੰਧਿਤ ਕੀਵਰਡ ਸਰਚ ਕਰ ਵੀਡੀਓ ਬਾਰੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਰਚ ਦੌਰਾਨ ਸਾਨੂੰ ਕਾਂਗਰਸ ਦੇ ਅਧਿਕਾਰਿਕ Youtube ਅਕਾਊਂਟ 'ਤੇ ਓਰਿਜਨਲ ਵੀਡੀਓ ਅਪਲੋਡ ਮਿਲਿਆ। ਇਹ ਵੀਡੀਓ 13 ਅਕਤੂਬਰ 2019 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸ ਵੀਡੀਓ ਦਾ ਮਹਾਰਾਸ਼ਟਰ ਚੋਣਾਂ ਨਾਲ ਸਬੰਧ ਸੀ। ਵੀਡੀਓ ਨੂੰ ਧਿਆਨ ਨਾਲ ਸੁਣਨ 'ਤੇ ਪਤਾ ਚੱਲਦਾ ਹੈ ਕਿ ਰਾਹੁਲ ਗਾਂਧੀ ਨੇ ਲੰਡਨ ਵਿਚ ਵੱਸਣ ਦੀ ਗੱਲ ਆਪਣੇ ਲਈ ਨਹੀਂ ਬਲਕਿ ਨੀਰਵ ਮੋਦੀ ਅਤੇ ਮੇਹੁਲ ਚੋਕਸੇ ਨੂੰ ਲੈ ਕੇ ਕੀਤੀ ਸੀ। ਵੀਡੀਓ ਦਾ ਇਹ ਹਿੱਸਾ 15:10 ਮਿੰਟ ਤੋਂ ਲੈ ਕੇ 15:40 ਮਿੰਟ ਦੇ ਵਿਚਕਾਰ ਸੁਣਿਆ ਜਾ ਸਕਦਾ ਹੈ।
''ਵੀਡੀਓ ਵਿਚ ਰਾਹੁਲ ਗਾਂਧੀ ਕਹਿ ਰਹੇ ਹਨ ''ਨੀਰਵ ਮੋਦੀ, ਮੇਹਲ ਚੌਕਸੀ। ਅੱਛੀ ਨੀਂਦ ਲੈਂਦੇ ਹਨ। ਬਿਨ੍ਹਾਂ ਕੋਈ ਡਰ, ਕੁੱਝ ਨੀ ਹੋਣ ਵਾਲਾ ਮੈਂ ਤਾਂ ਲੰਡਨ ਚਲਾ ਜਾਵਾਂਗਾ। ਮੇਰੇ ਬੱਚੇ ਤਾਂ ਜਾ ਸਕੇ ਅਮਰੀਕਾ 'ਚ ਪੜ੍ਹਨਗੇ। ਮੇਰਾ ਹਿੰਦੁਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਮੇਰੇ ਕੋਲ ਤਾਂ ਨਰਿੰਦਰ ਮੋਦੀ ਜੀ ਦਾ ਤਾਂ ਮੈਂ ਮਿੱਤਰ ਹਾਂ। ਮੇਰੇ ਕੋਲ ਤਾਂ ਹਜ਼ਾਰਾ ਕਰੋੜਾਂ ਰੁਪਏ ਨੇ ਮੈਂ ਤਾਂ ਕਦੇ ਵੀ ਚਲਾ ਜਾਵਾਂਗਾ। ਇਹ ਹਿਦੁਸਤਾਨ ਦੀ ਸਚਾਈ ਹੈ''।
ਰਾਹੁਲ ਗਾਂਧੀ ਦੀ ਮਹਾਰਾਸ਼ਟਰ ਚੋਣਾਂ ਨੂੰ ਲੈ ਕੇ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਕਾਂਗਰਸ ਦੇ ਕੰਮੁਨੀਕੇਸ਼ਨ ਹੈਡ ਪ੍ਰਣਵ ਝਾ ਨਾਲ ਸੰਪਰਕ ਕੀਤਾ। ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਰਾਹੁਲ ਗਾਂਧੀ ਨੇ ਇਹ ਬਿਆਨ ਨੀਰਵ ਮੋਦੀ ਅਤੇ ਮੇਹਲ ਚੌਕਸੀ ਬਾਰੇ 13 ਅਕਤੂਬਰ 2019 ਨੂੰ ਮਹਾਰਾਸ਼ਟਰ ਚੋਣਾਂ ਦੀ ਰੈਲੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦਿੱਤਾ ਸੀ। ਉਹਨਾਂ ਨੇ ਵੀ ਇਸ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ, "ਭਾਜਪਾ ਕਰੋੜਾਂ ਪੈਸੇ ਖ਼ਰਚ ਕਰ ਕੇ ਕਈ ਸੋਸ਼ਲ ਮੀਡੀਆ ਦੀਆਂ ਸੰਸਥਾਵਾਂ ਚਲਾ ਰਹੀ ਹੈ ਪਰ ਹੁਣ ਜਨਤਾ ਨੂੰ ਉਹਨਾਂ ਬਾਰੇ ਸਭ ਸਮਝ ਆਉਣ ਲੱਗ ਗਿਆ ਹੈ। ਫੈਕਟ ਚੈੱਕ ਵਰਗੇ ਉਪਾਅ ਕਰ ਕੇ WhatsApp ਅਤੇ Facebook 'ਤੇ ਝੂਠ ਜ਼ਿਾਆਦਾ ਦੇਰ ਤੱਕ ਟਿਕ ਨਹੀਂ ਪਾਉਂਦੇ।"
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਵਾਇਰਲ ਵੀਡੀਓ ਐਡੀਟੇਡ ਹੈ ਅਤੇ ਰਾਹੁਲ ਗਾਂਧੀ ਨੇ ਇਹ ਗੱਲ ਆਪਣੇ ਲਈ ਨਹੀਂ ਬਲਕਿ ਨੀਰਵ ਮੋਦੀ ਬਾਰੇ ਕਹੀ ਸੀ।
Claim: ਰਾਹੁਲ ਗਾਂਧੀ ਇਹ ਬੋਲ ਰਹੇ ਹਨ ਕਿ ਉਨ੍ਹਾਂ ਨੂੰ ਹਿੰਦੁਸਤਾਨ ਨਾਲ ਕੋਈ ਲਗਾਵ ਨਹੀਂ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਲੰਡਨ ਜਾ ਵੱਸਣਗੇ
Claimed By: ਫੇਸਬੁੱਕ ਯੂਜ਼ਰ "Brijesh Sheladiya"
Fact Check: ਫਰਜ਼ੀ