Fact Check: ਸੁੰਡਰਾ ਘਟਨਾ 'ਚ ਵਿਛੜੀ ਧੀ ਦੇ ਨਾਂਅ ਤੋਂ ਵਾਇਰਲ ਹੋ ਰਹੀ ਕਿਸੇ ਹੋਰ ਬੱਚੀ ਦੀ ਤਸਵੀਰ
Published : May 16, 2022, 3:51 pm IST
Updated : May 16, 2022, 3:51 pm IST
SHARE ARTICLE
Fact Check Misleading Post Going Viral In The Name Of Sundra Fire Incident
Fact Check Misleading Post Going Viral In The Name Of Sundra Fire Incident

ਜਿਹੜੀ ਤਸਵੀਰ ਨੂੰ ਸੁੰਡਰਾਂ ਘਟਨਾ 'ਚ ਮਾਰੀ ਗਈ ਬੱਚੀ ਦਾ ਦੱਸਿਆ ਜਾ ਰਿਹਾ ਹੈ ਉਹ ਕਿਸੇ ਹੋਰ ਬੱਚੀ ਦੀ ਤਸਵੀਰ ਹੈ ਜੋ ਬਿਲਕੁਲ ਸਹੀ ਸਲਾਮਤ ਹੈ।

RSFC (Team Mohali)- ਬੀਤੇ ਦਿਨਾਂ ਡੇਰਾ ਬੱਸੀ ਦੇ ਪਿੰਡ ਸੁੰਡਰਾ ਵਿਖੇ ਝੁੱਗੀਆਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸਦੇ ਵਿਚ ਇੱਕ ਛੋਟੀ ਬੱਚੀ ਦੀ ਮੌਤ ਵੀ ਹੋਈ। ਹੁਣ ਇਸ ਘਟਨਾ ਦੇ ਨਾਂਅ ਤੋਂ ਇੱਕ ਤਸਵੀਰਾਂ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਇਸ ਵਿਚ ਇੱਕ ਪਾਸੇ ਬੱਚੀ ਦੀ ਦੇਹ ਹੈ ਅਤੇ ਦੂਜੇ ਪਾਸੇ ਬੱਚੀ ਦੀ ਤਸਵੀਰ। ਇਸ ਪੋਸਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਤਸਵੀਰਾਂ ਇੱਕੋ ਬੱਚੀ ਦੀਆਂ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦੋਵੇਂ ਤਸਵੀਰਾਂ ਇੱਕੋ ਬੱਚੀ ਦੀਆਂ ਨਹੀਂ ਹਨ। ਜਿਹੜੀ ਤਸਵੀਰ ਨੂੰ ਸੁੰਡਰਾ ਘਟਨਾ 'ਚ ਮਾਰੀ ਗਈ ਬੱਚੀ ਦਾ ਦੱਸਿਆ ਜਾ ਰਿਹਾ ਹੈ ਉਹ ਕਿਸੇ ਹੋਰ ਬੱਚੀ ਦੀ ਤਸਵੀਰ ਹੈ ਜੋ ਬਿਲਕੁਲ ਸਹੀ ਸਲਾਮਤ ਹੈ। ਸਾਡੇ ਨਾਲ ਗੱਲ ਕਰਦਿਆਂ ਬੱਚੀ ਦੇ ਪਿਤਾ ਬਲਜੀਤ ਗੁਮਤੀ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Sonu Maheshwari ਨੇ ਵਾਇਰਲ ਕੋਲਾਜ ਸ਼ੇਅਰ ਕਰਦਿਆਂ ਲਿਖਿਆ, "ਪਿੰਡ ਸੁੰਡਰਾ ਕਤਲ----------- ਕਾਤਲਾਂ ਨੇ, ਨਹੀਂ--ਨਹੀਂ--ਅੰਨਦਾਤਾ ਨੇ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਨੂੰ ਸਰਕਾਰ ਵਲੋਂ ਸਨਮਾਨਿਤ ਕਰਨਾ ਚਾਹੀਦਾ ਹੈ, ਜਿਸ ਨੇ ਗਰੀਬ ਪਰਿਵਾਰ ਦੀ ਮਾਸੂਮ ਬੱਚੀ ਨੂੰ ਜਿੰਦਾ ਸਾੜ ਦਿੱਤਾ। ਸੋਚੋ ਆਪਣੀ ਇੱਕ ਉਂਗਲ ਤੇ ਛਾਲਾ ਵੀ ਹੋ ਜਾਵੇ ਤਾਂ ਕਿੰਨੇ ਦਿਨ ਪੀੜ ਹੁੰਦੀ ਹੈ, ਹੁਣ ਬੱਚੀ ਦੀ ਉਮਰ 6,7 ਸਾਲ ਸੀ ਬੱਚੀ ਅੱਗ ਨੂੰ ਦੇਖਕੇ ਆਪਣੀ ਝੁੱਗੀ ਚ ਵੜ ਗਈ ਔਰ ਆਪਣਾ ਬਚਾ ਕਰਨ ਲਈ ਮੰਜੇ ਦੇ ਪਾਵੇ ਨੂੰ ਗਲਵੱਕੜੀ ਪਾ ਕੇ ਬੈਠ ਗਈ। ਪਰ ਅੱਗ ਚ ਜਿੰਦਾ ਮੱਚ ਕੇ ਤੜਪ-ਤੜਪ ਕੇ ਮਰ ਗਈ ???????????????????????????????????????????????????????????????? ਹੁਣ ਮੋਰਚੇ ਵਾਲੇ ਕਿਉਂ ਚੁੱਪ ਹਨ।

ਇਸ ਪੋਸਟ ਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। 

Punjabi TribunePunjabi Tribune

Punjabi Tribune ਦੀ ਖਬਰ ਅਨੁਸਾਰ, ਪਿੰਡ ਸੁੰਡਰਾ ਵਿੱਚ ਖੇਤਾਂ ਲਾਗੇ ਪਰਵਾਸੀ ਵਿਅਕਤੀ ਲੰਘੇ ਕਈ ਸਾਲਾਂ ਤੋਂ ਝੁੱਗੀਆਂ ਬਣਾ ਕੇ ਰਹਿ ਰਹੇ ਸਨ। ਅੱਜ ਪਿੰਡ ਦੇ ਇਕ ਵਿਅਕਤੀ ਨੇ ਖੇਤਾਂ ਵਿੱਚ ਕਣਕ ਦੀ ਕਟਾਈ ਮਗਰੋਂ ਨਾੜ ਨੂੰ ਅੱਗ ਲਾਈ ਹੋਈ ਸੀ। ਨਾੜ ਦੀ ਅੱਗ ਨੇ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗਰਮੀ ਤੇ ਹਵਾ ਕਾਰਨ ਅੱਗ ਨੇ ਸਾਰੀ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਝੁੱਗੀ ਵਿੱਚ ਖੇਡ ਰਹੀ ਡੇਢ ਸਾਲਾਂ ਦੀ ਬੱਚੀ ਅੱਗ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ ਰੁਪਾਲੀ ਪੁੱਤਰੀ ਰਾਮਬੀਰ ਵਜੋਂ ਹੋਈ ਹੈ। ਉਸ ਦੇ ਮਾਪੇ ਕੰਮ ’ਤੇ ਗਏ ਹੋਏ ਸਨ। ਇਸ ਤੋਂ ਇਲਾਵਾ ਤਿੰਨ ਸਾਲਾਂ ਦੀ ਬੱਚੀ ਝੁਲਸ ਗਈ। ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਖਬਰ ਅਨੁਸਾਰ ਜਿਹੜੀ ਬੱਚੀ ਦੀ ਹਾਦਸੇ ਵਿਚ ਮੌਤ ਹੋਈ ਹੈ ਉਹ ਡੇਢ ਸਾਲ ਦੀ ਹੈ ਅਤੇ ਬੱਚੀ ਦਾ ਨਾਂਅ ਰੁਪਾਲੀ ਹੈ। 

ਜੇਕਰ ਵਾਇਰਲ ਤਸਵੀਰ ਨੂੰ ਵੇਖਿਆ ਜਾਵੇ ਤਾਂ ਤਸਵੀਰ ਵਿਚ ਦਿੱਸ ਰਹੀ ਬੱਚੀ ਡੇਢ ਸਾਲ ਤੋਂ ਵੱਧ ਦੀ ਜਾਪ ਰਹੀ ਹੈ ਅਤੇ ਵਾਇਰਲ ਪੋਸਟ ਵਿਚ ਇਸ ਬੱਚੀ ਨੂੰ 6-7 ਸਾਲਾਂ ਦਾ ਦੱਸਿਆ ਜਾ ਰਿਹਾ ਹੈ। 

ਅੱਗੇ ਵਧਦੇ ਹੋਏ ਅਸੀਂ ਇਸ ਘਟਨਾ ਵਿਚ ਮਾਰੀ ਗਈ ਬੱਚੀ ਬਾਰੇ ਜਾਣਕਾਰੀ ਜੁਟਾਣੀ ਸ਼ੁਰੂ ਕੀਤੀ। ਦੱਸ ਦਈਏ ਸਾਨੂੰ ਕਈ ਸਾਰੇ ਫੇਸਬੁੱਕ ਪੋਸਟਾਂ 'ਤੇ ਅਸਲ ਬੱਚੀ ਦੀ ਤਸਵੀਰ ਸਾਂਝੀ ਕੀਤੀ ਮਿਲੀ। 

15 ਮਈ 2022 ਨੂੰ Simran Ambedkar ਨਾਂਅ ਦੀ ਯੂਜ਼ਰ ਵੱਲੋਂ ਇਸ ਘਟਨਾ ਵਿਚ ਮਾਰੀ ਗਈ ਬੱਚੀ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਕਣਕ ਦੀ ਨਾੜ ਨੂੰ ਲੱਗੀ ਅੱਗ ਦੀ ਵਜ੍ਹਾ ਨਾਲ ਗਰੀਬ ਪਰਿਵਾਰਾਂ ਦੀਆਂ ਝੁੱਗੀਆਂ ਆਇਆ ਅੱਗ ਦੀ ਚਪੇਟ ਵਿੱਚ ਇੱਕ ਮਾਸੂਮ ਬੱਚੀ ਹੋਈ ਜਲ ਕੇ ਸੁਆਹ ਡੇਰਾ ਬਸੀ ਸੁੰਡਰਾਂ ਇਲਾਕੇ ਦੀ ਘਟਨਾ।" 

ਇਸ ਬੱਚੀ ਦੀ ਤਸਵੀਰ ਨੂੰ ਜੇਕਰ ਵੇਖਿਆ ਜਾਵੇ ਤਾਂ ਬੱਚੀ ਦੀ ਤਸਵੀਰ ਵਾਇਰਲ ਪੋਸਟ ਵਿਚ ਦਿੱਸ ਰਹੀ ਬੱਚੀ ਤੋਂ ਬਿਲਕੁਲ ਵੱਖਰੀ ਹੈ। 

ਦੱਸ ਦਈਏ ਕਿ ਸਾਨੂੰ ਆਪਣੀ ਸਰਚ ਦੌਰਾਨ ਬਠਿੰਡਾ ਦੇ ਆਰਟਿਸਟ ਗੁਰਪ੍ਰੀਤ ਸਿੰਘ ਦਾ ਇੱਕ ਪੋਸਟ ਮਿਲਿਆ ਹਸਦੇ ਵਿਚ ਗੁਰਪ੍ਰੀਤ ਨੇ ਹਾਦਸੇ ਵਿਚ ਮਾਰੀ ਗਈ ਬੱਚੀ ਦਾ ਸਕੈਚ ਸਾਂਝਾ ਕੀਤਾ ਸੀ। 

ਸਾਡੀ ਹੁਣ ਤਕ ਦੀ ਪੜਤਾਲ ਇਹ ਗੱਲ ਸਾਫ ਕਰ ਰਹੀ ਸੀ ਕਿ ਵਾਇਰਲ ਪੋਸਟ ਵਿਚ ਕਿਸੇ ਹੋਰ ਬੱਚੀ ਦੀ ਤਸਵੀਰ ਇਸਤੇਮਾਲ ਕੀਤੀ ਜਾ ਰਹੀ ਹੈ।

"ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਬਾਰੇ ਕੁੜੀ ਦੇ ਪਿਤਾ ਦਾ ਮਿਲਿਆ ਸਪਸ਼ਟੀਕਰਨ"

ਸਾਨੂੰ ਆਪਣੀ ਸਰਚ ਦੌਰਾਨ Baljit Gumti ਨਾਂਅ ਦੇ ਯੂਜ਼ਰ ਦਾ ਇੱਕ ਪੋਸਟ ਮਿਲਿਆ ਜਿਸਦੇ ਵਿਚ ਉਸਨੇ ਵਾਇਰਲ ਪੋਸਟ ਵਿਚ ਸਾਂਝੀ ਕੀਤੀ ਗਈ ਤਸਵੀਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਉਸਦੀ ਬੇਟੀ ਹੈ ਅਤੇ ਉਸਦਾ ਨਾਂਅ ਆਬਰੋਜ ਹੈ। ਬਲਜੀਤ ਨੇ 15 ਮਈ 2022 ਨੂੰ ਇਹ ਪੋਸਟ ਸਾਂਝਾ ਕਰਦਿਆਂ ਲਿਖਿਆ, "ਏ ਮੇਰੀ ਬੇਟੀ ਆਬਰੋਜ ਦੀ ਤਸਵੀਰ ਹੈ ਕੁਝ ਸਾਥੀ ਸੁੰਡਰਾ ਮਾਮਲੇ ਨਾਲ ਜੋੜ ਕੇ ਫੋਟੋ ਪੋਸਟ ਕਰ ਰਹੇ ਹਨ ਨਾ ਪਾਓ ਪਲੀਜ਼"

ਅਸੀਂ ਮਾਮਲੇ ਨੂੰ ਲੈ ਕੇ ਬਲਜੀਤ ਗੁਮਤੀ ਨਾਲ ਫੋਨ 'ਤੇ ਗੱਲ ਕੀਤੀ। ਬਲਜੀਤ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਮੇਰੀ ਬੇਟੀ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਮੇਰੀ ਬੇਟੀ ਬਿਲਕੁਲ ਸਹੀ ਸਲਾਮਤ ਹੈ। ਪੰਜਾਬ ਦੇ ਕੁਝ ਮੀਡੀਆ ਚੈੱਨਲਸ ਵੱਲੋਂ ਮੇਰੀ ਬੇਟੀ ਦੀ ਤਸਵੀਰ ਨੂੰ ਬਿਨਾ ਜਾਂਚ ਪੜਤਾਲ ਸਾਂਝਾ ਕੀਤਾ ਗਿਆ ਜੋ ਕਿ ਬਿਲਕੁਲ ਗਲਤ ਗੱਲ ਹੈ।"

ਮਤਲਬ ਸਾਫ ਸੀ ਕਿ ਵਾਇਰਲ ਪੋਸਟ ਗੁੰਮਰਾਹਕੁਨ ਹੈ।

ਦੱਸ ਦਈਏ ਸਾਨੂੰ ਬਲਜੀਤ ਦੀ ਪ੍ਰੋਫ਼ਾਈਲ 'ਤੇ Harpreet Singh ਨਾਂਅ ਦੇ ਯੂਜ਼ਰ ਦਾ ਲਾਈਵ ਮਿਲਿਆ ਜਿਸਦੇ ਵਿਚ ਹਰਪ੍ਰੀਤ ਨੇ ਮੌਕੇ 'ਤੇ ਜਾ ਕੇ ਦੱਸਿਆ ਕਿ ਉਨ੍ਹਾਂ ਦੇ ਮਿੱਤਰ ਬਲਜੀਤ ਗੁਮਤੀ ਦੀ ਬੇਟੀ ਦੀ ਤਸਵੀਰ ਨੂੰ ਸੁੰਡਰਾ ਮਾਮਲੇ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਹਰਪ੍ਰੀਤ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਅਜਿਹਾ ਕੁਝ ਨਾ ਕੀਤਾ ਜਾਵੇ। ਹਰਪ੍ਰੀਤ ਇਸ ਲਾਈਵ ਵਿਚ ਸੁੰਡਰਾ ਮਾਮਲੇ ਵਿਚ ਮਾਰੀ ਗਈ ਬੱਚੀ ਦੀ ਦੇਹ ਨੂੰ ਵੀ ਦਿਖਾਉਂਦੇ ਹਨ। 

ਸਾਡੀ ਪੜਤਾਲ ਤੋਂ ਸਾਫ ਹੋਇਆ ਕਿ ਵਾਇਰਲ ਪੋਸਟ ਗੁੰਮਰਾਹਕੁਨ ਹੈ ਅਤੇ ਇਸਦੇ ਵਿਚ ਜਿਹੜੀ ਬੱਚੀ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਉਸਦਾ ਸੁੰਡਰਾਂ ਘਟਨਾ ਨਾਲ ਕੋਈ ਵੀ ਸਬੰਧ ਨਹੀਂ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦੋਵੇਂ ਤਸਵੀਰਾਂ ਇੱਕੋ ਬੱਚੀ ਦੀਆਂ ਨਹੀਂ ਹਨ। ਜਿਹੜੀ ਤਸਵੀਰ ਨੂੰ ਸੁੰਡਰਾ ਘਟਨਾ 'ਚ ਮਾਰੀ ਗਈ ਬੱਚੀ ਦਾ ਦੱਸਿਆ ਜਾ ਰਿਹਾ ਹੈ ਉਹ ਕਿਸੇ ਹੋਰ ਬੱਚੀ ਦੀ ਤਸਵੀਰ ਹੈ ਜੋ ਬਿਲਕੁਲ ਸਹੀ ਸਲਾਮਤ ਹੈ। ਸਾਡੇ ਨਾਲ ਗੱਲ ਕਰਦਿਆਂ ਬੱਚੀ ਦੇ ਪਿਤਾ ਬਲਜੀਤ ਗੁਮਤੀ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ।

(Note: ਇਸ ਖਬਰ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਅਸੀਂ ਕਿਸੇ ਵੀ ਬੱਚੀ ਦੀ ਤਸਵੀਰ ਪੂਰਨ ਰੂਪ ਤੋਂ ਸਾਂਝੀ ਨਹੀਂ ਕੀਤੀ ਹੈ।)

Claim- Image of girl died in Sundran Fire Incident
Claimed By- FB User Sonu Maheshwari
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement