
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ, ਨਹੀਂ ਬਲਕਿ ਲੱਗਭਗ 6 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਚਲ ਰਹੇ ਮਾਮਲਿਆਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ‘ਤੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਇਸੇ ਚਰਚਾ ਵਿਚਕਾਰ ਸੋਸ਼ਲ ਮੀਡੀਆ 'ਤੇ ਕਈ ਦਾਅਵੇ ਪਾਰਟੀ ਨੂੰ ਲੈ ਕੇ ਵਾਇਰਲ ਹੋ ਰਹੇ ਹਨ। ਇਸੇ ਲੜੀ 'ਚ ਸੋਸ਼ਲ ਮੀਡੀਆ ‘ਤੇ ਅੰਨਾ ਹਜ਼ਾਰੇ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਨ੍ਹਾਂ ਨੂੰ ਆਪ ਸੁਪਰੀਮੋ ਨੂੰ ਲੈ ਕੇ ਕੜੇ ਸ਼ਬਦ ਬੋਲਦੇ ਸੁਣਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸਕੇ ਸਾਂਝਾ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਸਣੇ ਆਪ ਸੁਪਰੀਮੋ 'ਤੇ ਨਿਸ਼ਾਨਾ ਸਾਧ ਰਹੇ ਹਨ।
ਟਵਿੱਟਰ ਯੂਜ਼ਰ "प्रतीक खरे/Pratik khare" ਨੇ ਵੀਡੀਓ ਸਾਂਝਾ ਕਰਦਿਆਂ ਲਿਖਿਆ, "यह मेरा दुर्भाग्य है की अरविन्द कई सालों तक मेरे साथ रहा और फिर उसने एक पार्टी बनाई जिसमे भ्रस्ट लोग जुड़े और आज उसके 6 मे से 3 मंत्री भ्रस्टाचार के कारण जेल मे हैँ -अन्ना हजारे"
यह मेरा दुर्भाग्य है की अरविन्द कई सालों तक मेरे साथ रहा और फिर उसने एक पार्टी बनाई जिसमे भ्रस्ट लोग जुड़े और आज उसके 6 मे से 3 मंत्री भ्रस्टाचार के कारण जेल मे हैँ
— प्रतीक खरे/Pratik khare ???? (@pratik_khare_) April 4, 2023
-अन्ना हजारे pic.twitter.com/z2Nok3rN7m
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਲੱਗਭਗ 6 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਚਲ ਰਹੇ ਮਾਮਲਿਆਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ। ਵੀਡੀਓ ਵਿਚ ਅੰਨਾ ਬੋਲ ਰਹੇ ਹਨ, " "ਇਹ ਮੇਰੀ ਬਦਕਿਸਮਤੀ ਹੈ ਕਿ ਅਰਵਿੰਦ ਕਈ ਸਾਲਾਂ ਤੱਕ ਮੇਰੇ ਨਾਲ ਰਿਹਾ ਅਤੇ ਫਿਰ ਉਨ੍ਹਾਂ ਨੇ ਇਕ ਪਾਰਟੀ ਬਣਾਈ, ਜਿਸ ਵਿੱਚ ਭ੍ਰਿਸ਼ਟ ਲੋਕ ਜੁੜੇ ਅਤੇ ਅਤੇ ਅੱਜ ਉਨ੍ਹਾਂ ਦੇ 6 ਵਿੱਚੋਂ 3 ਮੰਤਰੀ ਭ੍ਰਿਸ਼ਟਾਚਾਰ ਦੇ ਕਾਰਨ ਜੇਲ੍ਹ ਵਿਚ ਹਨ।"
ਹੁਣ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ
ਸਾਨੂੰ ਇਹ ਵਾਇਰਲ ਵੀਡੀਓ ਮੂਵੀ ਟਾਕੀਜ਼ ਨਾਂਅ ਦੇ Youtube ਚੈਨਲ 'ਤੇ 24 ਸਤੰਬਰ 2016 ਨੂੰ ਅਪਲੋਡ ਕੀਤਾ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਵਾਇਰਲ ਵੀਡੀਓ ਵਾਲਾ ਇੰਟਰਵਿਊ ਸੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਪੱਤਰਕਾਰ ਅੰਨਾ ਹਜ਼ਾਰ ਨੂੰ ਪੁੱਛਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਬਣਾ ਲਈ ਅਤੇ ਮੁੱਖ ਮੰਤਰੀ ਬਣੇ। ਹੁਣ ਜੋ ਹਾਲਾਤ ਹਨ ਦਿੱਲੀ ਵਿਚ ਹਨ ਤੁਸੀਂ ਇਸ ਪਰਿਸਤਿਥੀ ਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ। ਹੁਣ ਜੋ ਉਨ੍ਹਾਂ ਦੇ ਮੰਤਰੀ ਵੱਖ-ਵੱਖ ਤਰੀਕੇ ਨਾਲ ਘਿਰਾਵ ਵਿਚ ਹਨ, ਉਸਨੂੰ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ।
YT Video Original
ਇਸਦੇ ਦੇ ਜਵਾਬ ਵਿਚ ਅੰਨਾ ਹਜ਼ਾਰੇ ਨੇ ਵਾਇਰਲ ਬਿਆਨ ਦਿੱਤਾ ਸੀ।
ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਹਾਲੀਆ ਹਾਲਾਤਾਂ ਨਾਲ ਜੋੜਕੇ ਸਾਂਝਾ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਲੱਗਭਗ 6 ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਚਲ ਰਹੇ ਮਾਮਲਿਆਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।