
ਇਸ ਹਫਤੇ ਦੇ Top 5 Fact Checks
RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"
No. 1- Fact Check: ਤੇਜ਼ ਲਹਿਰਾਂ ਦਾ ਇਹ ਵੀਡੀਓ ਹਾਲੀਆ ਬਿਪੋਰਜੋਏ ਤੂਫ਼ਾਨ ਦਾ ਨਹੀਂ ਸਗੋਂ 2017 ਤੋਂ ਵਾਇਰਲ ਹੈ
Fact Check Video from 2017 of coastal area with high tide viral in the name of cyclone biporjoy
ਸੋਸ਼ਲ ਮੀਡੀਆ 'ਤੇ ਬਿਪੋਰਜੋਏ ਤੂਫ਼ਾਨ ਨੂੰ ਲੈ ਕੇ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਤੇਜ਼ ਲਹਿਰਾਂ ਦੇ ਬਹਾਵ ਨੂੰ ਇੱਕ ਪੁਲ ਦੇ ਤਟ ਨਾਲ ਟਕਰਾਉਂਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਗੁਜਰਾਤ ਦਾ ਹਾਲੀਆ ਬਿਪੋਰਜੋਏ ਤੂਫ਼ਾਨ ਨਾਲ ਸਬੰਧਿਤ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋਇਆ ਵੀਡੀਓ ਹਾਲੀਆ ਨਹੀਂ ਬਲਕਿ 2017 ਤੋਂ ਵਾਇਰਲ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 2- Fact Check: ਡਿਜੀਟਲ ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ ਤੂਫ਼ਾਨ ਦਾ ਇਹ ਵੀਡੀਓ, ਬਿਪੋਰਜੋਏ ਨਾਲ ਕੋਈ ਸਬੰਧ ਨਹੀਂ
Fact Check CGI Created video of a cyclone shared in the name Biprojoy Cyclone
ਸੋਸ਼ਲ ਮੀਡੀਆ 'ਤੇ ਬਿਪੋਰਜੋਯ ਤੂਫ਼ਾਨ ਨੂੰ ਲੈ ਕੇ ਕਈ ਵੀਡੀਓਜ਼ ਵਾਇਰਲ ਹੋਏ। ਇਸੇ ਲੜੀ 'ਚ ਸੋਸ਼ਲ ਮੀਡੀਆ ਤੂਫ਼ਾਨ ਨੂੰ ਲੈ ਕੇ ਪੁਰਾਣੇ ਵੀਡੀਓਜ਼ ਨਾਲ ਭਰ ਗਿਆ ਹੈ। ਇਸੇ ਲੜੀ 'ਚ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਤੂਫ਼ਾਨ ਦੇ ਚੱਕਰਵਾਤ ਦਾ ਦ੍ਰਿਸ਼ ਦਿਖਾਉਂਦੀ ਇਹ ਵੀਡੀਓ ਬਿਪੋਰਜੋਏ ਨੂੰ ਦਿਖਾਉਂਦੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਟੂਲ ਦੀ ਮਦਦ ਨਾਲ ਬਣਾਇਆ ਗਿਆ ਸੀ ਅਤੇ ਇਸਦਾ ਬਿਪੋਰਜੋਏ ਤੂਫ਼ਾਨ ਨਾਲ ਕੋਈ ਸਬੰਧ ਨਹੀਂ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 3- Fact Check: Biporjoy Cyclone ਦਾ ਨਹੀਂ ਹੈ ਇਹ ਵਾਇਰਲ ਵੀਡੀਓ
Fact Check Old video from US shared linked with Biporjoy Cyclone
ਜਿਵੇਂ-ਜਿਵੇਂ ਬਿਪੋਰਜੋਯ ਸਾਇਕਲੋਨ ਦੀ ਸਰਗਰਮੀ ਤੇਜ਼ ਹੁੰਦੀ ਜਾ ਰਹੀ ਹੈ ਓਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਇਸ ਤੂਫ਼ਾਨ ਨੂੰ ਲੈ ਕੇ ਵੀਡੀਓਜ਼ ਦਾ ਹੜ੍ਹ ਆ ਗਿਆ ਹੈ। ਇਸੇ ਹੜ੍ਹ ਦੀ ਲੜੀ 'ਚ ਹੁਣ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਸਮੁੰਦਰੀ ਲਹਿਰਾਂ ਦਾ ਸਾਹਮਣਾ ਕਰਦੀ ਅਸਫਲ ਇੱਕ ਕਿਸ਼ਤੀ ਨੂੰ ਡੁੱਬਦੇ ਵੇਖਿਆ ਜਾ ਸਕਦਾ ਸੀ। ਹੁਣ ਦਾਅਵਾ ਕੀਤਾ ਗਿਆ ਕਿ ਇਹ ਵੀਡੀਓ ਬਿਪੋਰਜੋਯ ਤੂਫ਼ਾਨ ਸੀ ਸਰਗਰਮੀ ਵਿਚਕਾਰ ਸਾਹਮਣੇ ਆਇਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ। ਵਾਇਰਲ ਹੋਇਆ ਵੀਡੀਓ ਅਸਲ ਵਿਚ ਅਮਰੀਕਾ ਦੀ "Mouth Of Columbia" ਨਦੀ ਦਾ ਸੀ ਜਦੋਂ ਅਮਰੀਕਾ ਦੇ ਸਮੁੰਦਰੀ ਸੁਰੱਖਿਆ ਕਰਮੀ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਸਨ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 4- Fact Check: ਨਵਜੰਮੇ ਤੇ ਮਾਂ ਦੀਆਂ ਮਾਰਮਿਕ ਤਸਵੀਰਾਂ ਨੂੰ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
Fact Check Marmik Images of mother and newborn viral with misleading claims
ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਦਾ ਕੋਲਾਜ ਵਾਇਰਲ ਹੋਇਆ ਜਿਸਦੇ ਵਿਚ ਇੱਕ ਔਰਤ ਨੂੰ ਨਵਜੰਮੇ ਬੱਚੇ ਨਾਲ ਲਾਡ ਕਰਦੇ ਵੇਖਿਆ ਜਾ ਸਕਦਾ ਸੀ। ਦਾਅਵਾ ਕੀਤਾ ਗਿਆ ਕਿ ਰਾਜਸਥਾਨ ਦੇ ਕੋਟਾ 'ਚ ਇੱਕ ਔਰਤ ਨੂੰ 11 ਸਾਲ ਬਾਅਦ ਔਲਾਦ ਦਾ ਸੁੱਖ ਮਿਲਿਆ, ਪਰ 2 ਮਿੰਟ ਆਪਣੇ ਬੱਚੇ ਨੂੰ ਲਾਡ ਕਰਨ ਤੋਂ ਬਾਅਦ ਉਸ ਔਰਤ ਦੀ ਮੌਤ ਹੋ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਕੁਨ ਪਾਇਆ ਹੈ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
No. 5- Fact Check: ਕਿਸਾਨ ਬੀਬੀਆਂ ਨਾਲ ਹੋਏ ਹਾਦਸੇ ਦਾ ਇਹ ਮਾਮਲਾ ਹਾਲੀਆ ਨਹੀਂ 2021 ਦਾ ਹੈ
Fact Check Old video of water taker running over farmers viral as recent
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਵਿਚ ਇੱਕ ਪਾਣੀ ਦੇ ਟੈਂਕਰ ਨੂੰ ਕੁਝ ਔਰਤਾਂ ਨੂੰ ਦਰੜਦੇ ਵੇਖਿਆ ਜਾ ਸਕਦਾ ਸੀ। ਇਸ ਭਿਆਨਕ ਹਾਦਸੇ ਦੇ ਵੀਡੀਓ ਨੂੰ ਹਾਲ ਦਾ ਦੱਸਕੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਵਾਇਰਲ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ। ਵਾਇਰਲ ਇਹ ਵੀਡੀਓ ਹਾਲੀਆ ਨਹੀਂ ਬਲਕਿ ਜਨਵਰੀ 2021 ਦਾ ਸੀ ਜਦੋਂ ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਜਾ ਰਹੀਆਂ ਔਰਤਾਂ ਨੂੰ ਅੰਮ੍ਰਿਤਸਰ ਦੇ ਕਸਬਾ ਵੱਲ੍ਹਾ ਨੇੜੇ ਇੱਕ ਪਾਣੀ ਦੇ ਟੈਂਕਰ ਨੇ ਦਰੜ ਦਿੱਤਾ ਗਿਆ ਸੀ।
ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।
Fact Check Section