
ਇਹ ਵੀਡੀਓ ਪੁਰਾਣਾ ਹੈ ਤੇ ਅਸਲ ਵਿਚ ਵੀਡੀਓ ਭਾਜਪਾ ਲੀਡਰਾਂ ਦੇ ਸਮਰਥਕਾਂ ਵੱਲੋਂ ਆਪਸ ਹੋਈ ਝੜਪ ਦਾ ਸੀ।
Claim
ਲੋਕਸਭਾ ਚੋਣਾਂ 2024 ਨਾਲ ਜੋੜਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਲੋਕਾਂ ਨੂੰ ਗੱਡੀਆਂ ਦੀ ਭੰਨਤੋੜ ਕਰਦੇ ਅਤੇ ਪੱਥਰਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਹਾਲੀਆ ਹੈ ਜਦੋਂ ਗ੍ਰਾਮੀਣਾਂ ਵੱਲੋਂ ਭਾਜਪਾ ਦਾ ਵਿਰੋਧ ਕਰਦਿਆਂ ਭਾਜਪਾ ਲੀਡਰਾਂ ਦਾ ਇਸ ਤਰ੍ਹਾਂ ਸਵਾਗਤ ਕੀਤਾ ਗਿਆ। ਇਸ ਵੀਡੀਓ ਨੂੰ ਹਾਲੀਆ ਲੋਕਸਭਾ ਚੋਣਾਂ 2024 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
X ਅਕਾਊਂਟ Jeetu Burdak ਨੇ 18 ਅਪ੍ਰੈਲ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "भाजपा पर जनता इतनी मेहरबान क्यों है...? ऐसा लग रहा है 4 जून को प्रातः 11 बजे से ही भाजपा के मोरया बोलने शुरू हो जायेंगे।"
भाजपा पर जनता इतनी मेहरबान क्यों है...?
— Jeetu Burdak (@Jeetuburdak) April 18, 2024
ऐसा लग रहा है 4 जून को प्रातः 11 बजे से ही भाजपा के मोरया बोलने शुरू हो जायेंगे। ? pic.twitter.com/gk8QYsz2Sm
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਪੁਰਾਣਾ ਹੈ ਤੇ ਅਸਲ ਵਿਚ ਵੀਡੀਓ ਭਾਜਪਾ ਲੀਡਰਾਂ ਦੇ ਸਮਰਥਕਾਂ ਵੱਲੋਂ ਆਪਸ ਹੋਈ ਝੜਪ ਦਾ ਸੀ। ਵੀਡੀਓ ਆਗਰਾ ਦਾ ਸੀ ਜਿੱਥੇ ਭਾਜਪਾ ਲੀਡਰ ਅਰਿਦਮਨ ਸਿੰਘ ਅਤੇ ਭਾਜਪਾ ਦੇ ਸਾਬਕਾ ਬਲਾਕ ਪ੍ਰਮੁੱਖ ਸੁਘਰਿਵ ਸਿੰਘ ਚੋਹਾਨ ਦੇ ਸਮਰਥਕ ਆਪਸ 'ਚ ਰੈਲੀਆਂ ਦੌਰਾਨ ਭੀੜ ਗਏ ਸਨ। ਹੁਣ ਵੀਡੀਓ ਨੂੰ ਹਾਲੀਆ ਲੋਕਸਭਾ ਚੋਣਾਂ 2024 ਨਾਲ ਜੋੜਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਮਾਮਲੇ ਨੂੰ ਲੈ ਕੇ ਦੈਨਿਕ ਭਾਸਕਰ ਦੀ ਇੱਕ ਖਬਰ ਮਿਲਦੀ ਹੈ ਜਿਸਦੇ ਵਿਚ ਇੱਕ ਤਸਵੀਰ ਸਮਾਨ ਰੂਪ ਤੋਂ ਵਾਇਰਲ ਵੀਡੀਓ ਦਾ ਦ੍ਰਿਸ਼ ਸੀ। ਇਸ ਤਸਵੀਰ ਵਿਚ ਗੱਡੀਆਂ ਅਤੇ ਪਿਛੋਕੜ ਵਾਇਰਲ ਵੀਡੀਓ ਨਾਲ ਹੂਬਹੂ ਮੇਲ ਖਾ ਰਿਹਾ ਸੀ।
Collage
ਇਹ ਖਬਰ 7 ਦਿਸੰਬਰ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦਾ ਸਿਰਲੇਖ ਦਿੱਤਾ ਗਿਆ ਸੀ, "आगरा में पूर्व कैबिनेट मंत्री की बाइक रैली में बवाल:पूर्व मंत्री और पूर्व ब्लॉक प्रमुख के समर्थक भिडे़, पथराव से मची भगदड़, गाड़ियों के शीशे तोडे़"
DB
ਖਬਰ ਅਨੁਸਾਰ, "ਆਗਰਾ ਦੇ ਪਿਨਾਹਟ 'ਚ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਨੇਤਾ ਅਰਿਦਮਨ ਸਿੰਘ ਦੀ ਬਾਈਕ ਰੈਲੀ ਦੌਰਾਨ ਹੰਗਾਮਾ ਹੋਇਆ। ਸਾਬਕਾ ਮੰਤਰੀ ਅਤੇ ਸਾਬਕਾ ਬਲਾਕ ਪ੍ਰਧਾਨ ਸੁਗਰੀਵ ਸਿੰਘ ਚੌਹਾਨ ਦੇ ਸਮਰਥਕ ਆਪਸ ਵਿੱਚ ਭਿੜ ਗਏ। ਦੋਵੇਂ ਇੱਕ ਦੂਜੇ 'ਤੇ ਦੋਸ਼ ਲਗਾ ਰਹੇ ਹਨ। ਪਥਰਾਅ ਅਤੇ ਵਾਹਨਾਂ ਦੀ ਭੰਨਤੋੜ ਕਾਰਨ ਹਫੜਾ-ਦਫੜੀ ਮੱਚ ਗਈ। ਪਥਰਾਅ 'ਚ ਕਈ ਲੋਕ ਜ਼ਖਮੀ ਹੋ ਗਏ ਸਨ।"
ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ UP Tak ਦੀ Youtube ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਵਾਇਰਲ ਵੀਡੀਓ ਦੇ ਦ੍ਰਿਸ਼ ਸਾਫ-ਸਾਫ ਵੇਖੇ ਜਾ ਸਕਦੇ ਸਨ।
UP Tak
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਵੀਡੀਓ ਨੂੰ ਲੋਕਸਭਾ ਚੋਣਾਂ 2024 ਨਾਲ ਜੋੜਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
"ਦੱਸ ਦਈਏ ਕਿ ਇਹ ਵੀਡੀਓ ਸਾਲ 2021 ਵਿਚ ਵੀ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਹੋਇਆ ਸੀ ਅਤੇ ਉਸ ਸਮੇਂ ਵਿਚ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੱਲੋਂ ਦਾਅਵੇ ਦਾ Fact Check ਕੀਤਾ ਗਿਆ ਸੀ। ਸਾਡੀ ਪਿਛਲੀ ਪੂਰੀ ਪੜਤਾਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।"
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਪੁਰਾਣਾ ਹੈ ਤੇ ਅਸਲ ਵਿਚ ਵੀਡੀਓ ਭਾਜਪਾ ਲੀਡਰਾਂ ਦੇ ਸਮਰਥਕਾਂ ਵੱਲੋਂ ਆਪਸ ਹੋਈ ਝੜਪ ਦਾ ਸੀ। ਵੀਡੀਓ ਆਗਰਾ ਦਾ ਸੀ ਜਿੱਥੇ ਭਾਜਪਾ ਲੀਡਰ ਅਰਿਦਮਨ ਸਿੰਘ ਅਤੇ ਭਾਜਪਾ ਦੇ ਸਾਬਕਾ ਬਲਾਕ ਪ੍ਰਮੁੱਖ ਸੁਘਰਿਵ ਸਿੰਘ ਚੋਹਾਨ ਦੇ ਸਮਰਥਕ ਆਪਸ 'ਚ ਰੈਲੀਆਂ ਦੌਰਾਨ ਭੀੜ ਗਏ ਸਨ। ਹੁਣ ਵੀਡੀਓ ਨੂੰ ਹਾਲੀਆ ਲੋਕਸਭਾ ਚੋਣਾਂ 2024 ਨਾਲ ਜੋੜਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Result- Fake
Our Sources
News Report Of Dainik Bhaskar Published On 7 Dec 2021
Youtube Video Report Of UP Tak Shared On 8 Dec 2021
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ