
ਉਹਨਾਂ ਕਿਹਾ ਸੀ ਕਿ ਲਾਕਡਾਊਨ ਦਾ ਅਸਰ 4-6 ਅਪ੍ਰੈਲ...
ਨਵੀਂ ਦਿੱਲੀ: ਮਈ 2020 ਦੇ ਆਸ-ਪਾਸ, ਹਰ ਦਿਨ ਨਵੇਂ COVID-19 ਦੇ ਮਾਮਲਿਆਂ ਦੀ ਗਿਣਤੀ ਘਟ ਹੋਣ ਲੱਗੇਗੀ ਅਤੇ 16 ਮਈ 2020 ਤਕ ਦੇਸ਼ ਵਿਚ ਇਕ ਵੀ ਕੇਸ ਨਹੀਂ ਆਵੇਗਾ, ਅਜਿਹਾ 24 ਅਪ੍ਰੈਲ 2020 ਨੂੰ ਇਕ ਪ੍ਰੈਸ ਕਾਨਫਰੰਸ ਵਿਚ ਜਾਰੀ ਕੀਤੇ ਗਏ ਗ੍ਰਾਫ ਮੈਡੀਕਲ ਐਮਰਜੈਂਸੀ ਮੈਨੇਜਮੈਂਟ ਲਈ COVID-19 ਐਪਾਵਰਡ ਗਰੁੱਪ 1 ਦੇ ਚੇਅਰਪਰਸਨ ਵੀ ਕੇ ਪਾਲ ਦੁਆਰਾ ਕਿਹਾ ਗਿਆ ਸੀ।
Photo
ਉਹਨਾਂ ਕਿਹਾ ਸੀ ਕਿ ਲਾਕਡਾਊਨ ਦਾ ਅਸਰ 4-6 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ, ਮਾਮਲਿਆਂ ਦੀ ਗਿਣਤੀ ਵੀ ਘਟ ਰਹੀ ਹੈ ਅਤੇ ਗਣਿਤ ਮਾਡਲ ਵਰਕ ਦੇ ਚਪਟੇ ਹੋਣ ਦਾ ਸੰਕੇਤ ਦਿੰਦਾ ਹੈ। ਆਉਣ ਵਾਲੇ ਦਿਨਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਆਵੇਗੀ। ਇਹ ਭਵਿੱਖਬਾਣੀ ਗਲਤ ਨਿਕਲੀ। ਭਾਰਤ ਵਿੱਚ 16 ਮਈ ਨੂੰ 3,970 ਕੋਵਿਡ-19 ਦੇ ਕੇਸ ਦਰਜ ਹੋਏ, ਜਿਸ ਨਾਲ ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁਲ ਗਿਣਤੀ 53,035 ਹੋ ਗਈ।
Photo
ਭਾਰਤ ਨੇ 11 ਮਈ ਨੂੰ ਇਕ ਦਿਨ ਵਿਚ ਸਭ ਤੋਂ ਵੱਧ 4,213 ਕੇਸਾਂ ਦਾ ਵਾਧਾ ਦਰਜ ਕੀਤਾ। ਪੇਸ਼ ਕੀਤੇ ਗ੍ਰਾਫ 'ਤੇ ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਅਤੇ ਜੀਵ ਵਿਗਿਆਨ ਦੇ ਪ੍ਰੋਫੈਸਰ ਗੌਤਮ ਮੈਨਨ ਨੇ ਕਿਹਾ ਉਹਨਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕੀ ਕੀਤਾ। ਮਹਾਂਮਾਰੀ ਕੋਈ ਵਿਗਿਆਨ ਦਾ ਮਾਡਲ ਨਹੀਂ ਹੈ ਜੋ ਭਵਿੱਖਬਾਣੀ ਕਰੇ ਕਿ ਕੇਸ ਇਸ ਤਾਰੀਖ ਤੋਂ ਜ਼ੀਰੋ ਹੋ ਜਾਣਗੇ।
Tweet
24 ਮਾਰਚ 2020 ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਲਾਕਡਾਊਨ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਭਾਰਤ ਵਿਚ ਕੋਰੋਨਾ ਵਾਇਰਸ ਦੇ 536 ਮਾਮਲੇ ਆ ਚੁੱਕੇ ਸਨ। ਫਿਰ ਇਸ ਦੀ ਗਿਣਤੀ ਲਗਾਤਾਰ ਵਧਦੀ। ਇਸ ਤਰ੍ਹਾਂ ਕੋਰੋਨਾ ਦੇ ਕੇਸਾਂ ਵਿਚ ਕਮੀ ਨਹੀਂ ਬਲਕਿ ਵਾਧਾ ਦੇਖਿਆ ਗਿਆ। 24 ਅਪ੍ਰੈਲ, 2020 ਤੋਂ ਭਾਰਤ ਵਿਚ ਕੋਰੋਨਾ ਕੇਸਾਂ ਦੀ ਗਿਣਤੀ 23,452 ਤੋਂ ਵਧ ਕੇ 85,940 ਹੋ ਗਈ ਹੈ।
Coronavirus
ਪਿਛਲੇ ਹਫ਼ਤੇ ਦੌਰਾਨ ਹਰ ਦਿਨ 3,000 ਤੋਂ ਵੱਧ ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਚਾਰ ਰਾਜ - ਮਹਾਰਾਸ਼ਟਰ, ਗੁਜਰਾਤ, ਦਿੱਲੀ ਅਤੇ ਤਾਮਿਲਨਾਡੂ-ਕੁੱਲ ਮਾਮਲਿਆਂ ਦਾ 68% ਹਿੱਸਾ ਹਨ। ਮਾਮਲਿਆਂ ਵਿਚ ਦੁਗਣਾ ਉਤਾਰ-ਚੜ੍ਹਾਅ ਆਇਆ ਹੈ ਜੋ ਕਿ 9 ਤੋਂ 14 ਦਿਨਾਂ ਤਕ ਦਾ ਹੈ। 13 ਮਈ 2020 ਨੂੰ ਇੰਡੀਆਸਪੈਂਡ ਨੇ ਦਸਿਆ ਕਿ ਇਹਨਾਂ ਬਦਲਾਵਾਂ ਨਾਲ ਬਿਮਾਰੀ ਕਿੰਨੀ ਤੇਜ਼ੀ ਨਾਲ ਫੈਲਦੀ ਹੈ ਇਸ ਦਾ ਵੱਡਾ ਅੰਤਰ ਹੋ ਸਕਦਾ ਹੈ।
Corona Virus
ਦਾਅਵਾ- ਵੀ.ਕੇ. ਪਾਲ ਦੁਆਰਾ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਵਿਚ 16 ਮਈ ਤਕ Covid-19 ਦੇ 0 ਨਵੇਂ ਮਾਮਲੇ ਹੋਣਗੇ।
ਦਾਅਵਾ ਸਮੀਖਿਆ- ਦਾਅਵਾ ਕੀਤਾ ਗਿਆ ਸੀ 16 ਮਈ ਨੂੰ ਭਾਰਤ ਵਿਚ ਕੋਵਿਡ-19 ਦਾ ਇਕ ਵੀ ਕੇਸ ਨਹੀਂ ਆਵੇਗਾ ਪਰ 16 ਮਈ ਨੂੰ 3970 ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ।
ਤੱਥਾਂ ਦੀ ਜਾਂਚ- ਇਹ ਦਾਅਵਾ ਗਲਤ ਹੈ। ਭਾਰਤ ਨੇ 16 ਮਈ ਨੂੰ 3970 ਨਵੇਂ ਮਾਮਲੇ ਦਰਜ ਕੀਤੇ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।