Fact check: ਜਾਣੋ, ਕੋਰੋਨਾ ਨੂੰ ਲੈ ਕੇ ਫੇਸਬੁੱਕ ’ਤੇ ਵਾਇਰਲ ਕੀਤੇ ਜਾ ਰਹੇ ਦਾਅਵੇ ਦਾ ਅਸਲ ਸੱਚ
Published : May 2, 2020, 6:47 pm IST
Updated : May 2, 2020, 6:54 pm IST
SHARE ARTICLE
Fact check: Clickbait Facebook post on Covid-19 urging for shares gone viral
Fact check: Clickbait Facebook post on Covid-19 urging for shares gone viral

ਫੇਸਬੁੱਕ ਪੋਸਟ 'ਤੇ ਵਾਇਰਲ ਮੈਸੇਜ ਇੰਝ ਲਗ ਰਿਹਾ ਹੈ...

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਫੇਕ ਪੋਸਟ ਵਾਇਰਲ ਹੁੰਦੀ ਹੀ ਰਹਿੰਦੀ ਹੈ। ਹਾਲ ਹੀ ਵਿਚ ਇਕ ਅਜਿਹੀ ਪੋਸਟ ਸਾਹਮਣੇ ਆਈ ਹੈ ਜਿਸ ਵਿਚ ਇਕ ਬਿਮਾਰ ਔਰਤ, ਇਕ ਛੋਟੀ ਬੱਚੀ ਅਤੇ ਇਕ ਰੋਂਦਾ ਹੋਇਆ ਵਿਅਕਤੀ ਵਿਖਾਈ ਦੇ ਰਿਹਾ ਹੈ। ਇਸ ਪੋਸਟ ਨੂੰ ਕੋਰੋਨਾ ਵਾਇਰਸ ਨਾਲ ਜੋੜ ਕੇ ਭਾਵਨਾਤਮਕ ਅਪੀਲ ਨਾਲ ਵਾਇਰਲ ਕੀਤਾ ਗਿਆ ਹੈ।

Facebook PostFacebook Post

ਫੇਸਬੁੱਕ ਪੋਸਟ ਤੇ ਵਾਇਰਲ ਮੈਸੇਜ ਇੰਝ ਲਗ ਰਿਹਾ ਹੈ ਜਿਵੇਂ ਕਿ ਵਿਅਕਤੀ ਇਸ ਪੋਸਟ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ ਲਈ ਕਹਿ ਰਿਹਾ ਹੈ। ਇੰਝ ਵੀ ਜਾਪਦਾ ਹੈ ਕਿ ਇਸ ਫੋਟੋ ਵਿਚਲੀ ਬੱਚੀ ਅਤੇ ਔਰਤ ਇਸ ਦਾ ਪਰਿਵਾਰ ਹੋਵੇ। ਕੈਪਸ਼ਨ ਵਿਚ ਲਿਖਿਆ ਹੈ ਕਿ ਉਸ ਦੀ ਪਤਨੀ ਅਤੇ ਉਸ ਦੀ ਬੇਟੀ ਕੋਰੋਨਾ ਵਾਇਰਸ ਨਾਲ ਪੀੜਤ ਹਨ। ਉਹਨਾਂ ਦੇ ਬਚਾਅ ਲਈ ਪ੍ਰਾਥਨਾ ਕਰੋ।

Facebook PostFacebook Post

ਪ੍ਰਮਾਤਮਾ ਉਹਨਾਂ ਦੀ ਅਰਦਾਸ ਸੁਣਦਾ ਹੈ ਜੋ ਕੋਰੋਨਾ ਵਾਇਰਸ ਜਾਂ ਮੌਤ ਦੀ ਕੋਈ ਵੀ ਪੋਸਟ ਨੂੰ ਸ਼ੇਅਰ ਕਰਦਾ ਹੈ। ਉਸ ਨੇ ਸਿਰਫ ਸ਼ੇਅਰ ਮੰਗੇ ਹਨ ਕੋਈ ਪੈਸੇ ਨਹੀਂ। ਕ੍ਰਿਪਾ ਕਰ ਕੇ ਇਸ ਨੂੰ 5 ਗਰੁੱਪਾਂ ਵਿਚ ਸ਼ੇਅਰ ਕਰੋ ਤਾਂ ਕਿ ਲੋਕ ਇਹਨਾਂ ਦੇ ਬਚਾਅ ਲਈ ਵਧ ਤੋਂ ਵਧ ਪ੍ਰਾਥਨਾ ਕਰ ਸਕਣ ਅਤੇ ਇਹਨਾਂ ਦੋਵਾਂ ਦੀ ਜਾਨ ਬਚ ਸਕੇ।

 

ਇਕ ਮੀਡੀਆ ਚੈਨਲ ਰਾਹੀਂ ਇਸ ਪੋਸਟ ਦੀ ਪੁਸ਼ਟੀ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਤਸਵੀਰ ਬਹੁਤ ਪੁਰਾਣੀ ਹੈ ਅਤੇ ਇਸ ਦਾ ਇਕ ਦੂਜੇ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੈ। ਫੇਸਬੁੱਕ 'ਤੇ ਵਾਇਰਲ ਹੋਇਆ ਸੰਦੇਸ਼ ਕੋਰੋਨ ਵਾਇਰਸ ਨਾਲ ਜੁੜੀਆਂ ਨਕਲੀ ਭਾਵਨਾਤਮਕ ਕਹਾਣੀਆਂ ਨੂੰ ਪੋਸਟ ਕਰ ਕੇ ਵਧ ਸ਼ੇਅਰ ਪ੍ਰਾਪਤ ਕਰਨ ਦੀ ਚਾਲ ਹੈ। ਵਾਇਰਲ ਪੋਸਟ ਨੂੰ 1,700 ਤੋਂ ਵੱਧ ਯੂਜ਼ਰਸ ਦੁਆਰਾ ਸਾਂਝਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਪੇਜ਼ਸ 'ਤੇ ਕਈ ਯੂਜ਼ਰਸ ਦੁਆਰਾ ਪੋਸਟ ਕੀਤਾ ਗਿਆ ਹੈ।

Facebook PostFacebook Post

ਚਿਹਰੇ ਤੇ ਆਕਸੀਜ਼ਨ ਪਾਇਪ ਅਤੇ ਮਾਸਕ ਦੇ ਨਾਲ ਬਿਮਾਰ ਔਰਤ ਦੀ ਇਹ ਵਿਸ਼ੇਸ਼ ਤਸਵੀਰ ਕੁੱਝ ਮਹੀਨੇ ਇੰਟਰਨੈਟ ਤੇ ਵਾਇਰਲ ਹੋਈ ਸੀ। ਇਸ ਤਸਵੀਰ ਦਾ ਉਪਯੋਗ ਕਈ ਯੂਜ਼ਰਸ ਨੇ ਅਪਣੇ ਟਵਿਟਰ ਅਤੇ ਫੇਸਬੁੱਕ ਤੇ ਕਈ ਵਾਰ ਕੀਤਾ ਹੈ ਜਦਕਿ ਹਰ ਕੋਈ ਛੋਟੀ ਬੱਚੀ ਨੂੰ ਉਸ ਔਰਤ ਦੀ ਬੇਟੀ ਦਾ ਦਾਅਵਾ ਕਰ ਰਿਹਾ ਹੈ ਕਿ ਇਹ ਬੱਚੀ ਉਸ ਔਰਤ ਦੀ ਬੇਟੀ ਅਤੇ ਇਹ ਕੋਰੋਨਾ ਪਾਜ਼ੀਟਿਵ ਹੈ।

Delhi coronavirus kapashera 41 found positive in one building 1CoronaVirus 

ਤਿੰਨੋਂ ਫੋਟੋਆਂ ਤੇ ਵੱਖਰੇ ਤੌਰ ਤੇ ਰਿਵਰਸ ਚਿੱਤਰ ਖੋਜ ਦੀ ਵਰਤੋਂ ਕਰਦਿਆਂ ਉਹਨਾਂ ਨੂੰ ਇਹਨਾਂ ਚਿੱਤਰਾਂ ਦਾ ਅਸਲ ਸਰੋਤ ਅਤੇ ਪਛਾਣ ਮਿਲੀ। ਇਹ ਤਸਵੀਰ ਅਸਲ ਵਿੱਚ ਇੱਕ ਫੇਸਬੁੱਕ ਉਪਭੋਗਤਾ "ਪੋਰਟਲ ਨੂਨਸ" ਦੁਆਰਾ 24 ਮਾਰਚ, 2020 ਨੂੰ ਪੋਸਟ ਕੀਤੀ ਗਈ ਸੀ। ਪਰ ਯੂਜ਼ਰ ਨੇ ਵੀ ਔਰਤ ਦਾ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਅਤੇ ਸਿਰਫ ਫੇਸਬੁੱਕ ਸ਼ੇਅਰਾਂ ਲਈ ਕਿਹਾ।

Coronavirus in india lockdown corona-pandemic maharashtra madhya pradeshCoronaVirus

ਹਸਪਤਾਲ ਦੇ ਬਿਸਤਰੇ ਵਿਚ ਪਈ ਬੱਚੀ ਦੀ ਵਾਇਰਲ ਹੋਈ ਤਸਵੀਰ ਨੂੰ ਵੀ ਕਈ ਲੋਕਾਂ ਨੇ ਕਈ ਦਾਅਵਿਆਂ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਅਸੀਂ ਪਾਇਆ ਕਿ ਬੱਚੀ ਦੀ ਇਹ ਤਸਵੀਰ ਅਤੇ ਦੋ ਹੋਰਨਾਂ ਦੇ ਨਾਲ ਇੱਕ ਵੈਬਸਾਈਟ "ਐਨੀਮਲ ਫੋਰਮ" ਦੁਆਰਾ 31 ਮਾਰਚ, 2020 ਨੂੰ ਸ਼ੇਅਰ ਕੀਤੀ ਗਈ ਸੀ ਜਿਸ ਵਿੱਚ ਇੱਕ ਮਾਂ ਦੁਆਰਾ ਆਪਣੀ ਕੋਵਿਡ-19 ਸੰਕਰਮਿਤ ਧੀ ਲਈ ਅਰਦਾਸ ਦੀ ਅਪੀਲ ਕੀਤੀ ਗਈ ਸੀ।

ਪਰ ਬਾਅਦ ਵਿਚ ਲੇਖ ਨੂੰ ਵੈਬਸਾਈਟ ਤੋਂ ਹਟਾ ਦਿੱਤਾ ਗਿਆ। ਰੋ ਰਹੇ ਇਸ ਆਦਮੀ ਦੀ ਵਾਇਰਲ ਤਸਵੀਰ 2017 ਵਿਚ ਫੇਸਬੁੱਕ ਤੇ ਪਾਈ ਗਈ ਸੀ। ਇਸ ਨੂੰ ਕਈਆਂ ਨੇ ਟਵਿੱਟਰ, ਫੇਸਬੁੱਕ ਅਤੇ ਕਈ ਹੋਰ ਵੈਬਸਾਈਟਾਂ 'ਤੇ ਇਸਤੇਮਾਲ ਕੀਤਾ ਹੈ। ਵਾਇਰਲ ਹੋ ਰਹੀਆਂ ਤਸਵੀਰਾਂ ਤੇ ਤਿੰਨਾਂ ਪਾਤਰਾਂ ਦੀ ਪਹਿਚਾਣ ਨਹੀਂ ਹੋ ਸਕੀ।

coronaviruscoronaVirus

ਉਹਨਾਂ ਨੂੰ ਇਹ ਵੀ ਨਹੀਂ ਪਤਾ ਲਗ ਸਕਿਆ ਕਿ ਔਰਤ ਅਤੇ ਬੱਚਾ ਕੋਰੋਨਾ ਵਾਇਰਸ ਨਾਲ ਪੀੜਤ ਹਨ ਜਾਂ ਨਹੀਂ। ਪਰ ਇਹ ਪੁਸ਼ਟੀ ਕੀਤੀ ਗਈ ਹੈ ਕਿ ਤਿੰਨਾਂ ਦਾ ਆਪਸ ਵਿਚ ਕੋਈ ਸਬੰਧ ਨਹੀਂ ਹੈ। ਫੇਸਬੁੱਕ ਤੇ ਵਾਇਰਲ ਪੋਸਟ ਕਾਲਪਨਿਕ ਕਹਾਣੀ ਬਣਾ ਕੇ ਵਧ ਤੋਂ ਵਧ ਸ਼ੇਅਰ ਲੈਣ ਲਈ ਪੋਸਟ ਕੀਤੀ ਗਈ ਹੈ।

ਦਾਅਵਾ- ਵਿਅਕਤੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਸ ਦੀ ਪਤਨੀ ਅਤੇ ਬੇਟੀ ਕੋਵਿਡ-19 ਨਾਲ ਪੀੜਤ ਹਨ।

ਦਾਅਵਾ ਸਮੀਖਿਆ- ਇਹ ਤਸਵੀਰ ਵਿਚਲੇ ਪਾਤਰਾਂ ਦਾ ਆਪਸ ਵਿਚ ਕੋਈ ਸਬੰਧ ਨਹੀਂ ਹੈ। ਵਧ ਸ਼ੇਅਰ ਲੈਣ ਲਈ ਇਸ ਦਾ ਇਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੈ।

ਤੱਥਾਂ ਦੀ ਜਾਂਚ- ਇਹ ਖ਼ਬਰ ਬਿਲਕੁੱਲ ਝੂਠ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement