
ਰੇਲਵੇ ਮੰਤਰੀ ਪੀਯੂਸ਼ ਗੋਇਲ ਆਪਣੇ ਬਿਆਨ ਨੂੰ ਲੈ ਕੇ ਹੋਏ ਟਰੋਲ
ਨਵੀਂ ਦਿੱਲੀ- ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਇਕ ਬਿਆਨ ਲਈ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। 'ਕੋਵਿਡ 19 ਜਾਨ ਭੀ, ਜਹਾਂ ਭੀ' ਇਕ ਸਮਾਗਮ ਵਿਚ ਪਿਯੂਸ਼ ਗੋਇਲ ਨੇ ਕਿਹਾ, ''ਅਸੀਂ ਪੂਰੇ ਤਿੰਨ ਮਹੀਨੇ ਬਿਤਾਏ ਹਨ ਅਤੇ ਇਕ ਵੀ ਵਿਅਕਤੀ ਭੁੱਖਾ ਨਹੀਂ ਪਿਆ। '' ਪੀਯੂਸ਼ ਗੋਇਲ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਦੇਸ਼ ਵਿਚ ਹਰ ਦਿਨ ਕੀਤੇ ਨਾ ਕੀਤੇ ਮਜ਼ਦੂਰ ਭੋਜਨ ਦੇ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। Lockdown ਦੇ ਕਾਰਨ ਕਈ ਪਰਵਾਸੀ ਮਜ਼ਦੂਰਾ ਦਾ ਕੰਮ ਰੁਕ ਗਿਆ ਹੈ। ਜਿਸ ਤੋਂ ਬਾਅਦ ਉਹ ਪੈਸੇ ਦੀ ਘਾਟ ਕਾਰਨ ਭੁੱਖੇ ਵੀ ਰਹਿ ਰਹੇ ਹਨ।
Not true Sir. There are so many I have personally encountered who are starving and I have helped and am helping in my own personal capacity. ???? https://t.co/pTC0eJVBTP
— Farah Khan (@FarahKhanAli) May 15, 2020
ਪੀਯੂਸ਼ ਗੋਇਲ ਦੇ ਇਸ ਬਿਆਨ ਤੋਂ ਬਾਅਦ ਟਵਿੱਟਰ ਯੂਜ਼ਰਸ ਦੇਸ਼ ਵਿਚ ਮਜ਼ਦੂਰਾਂ ਦੀ ਹਾਲਤ ਅਤੇ ਤਰਸਯੋਗ ਸਥਿਤੀ ਬਾਰੇ ਪੋਸਟ ਪਾ ਕੇ ਮੰਤਰੀ ਦੇ ਬਿਆਨ ਦੀ ਅਲੋਚਨਾ ਕਰ ਰਹੇ ਹਨ। ਮਸ਼ਹੂਰ ਗਹਿਣਿਆਂ ਦੇ ਡਿਜ਼ਾਈਨਰ ਅਤੇ ਸੰਜੇ ਖਾਨ ਦੀ ਬੇਟੀ ਫਰਾਹ ਖਾਨ ਅਲੀ ਨੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫਰਾਹ ਖਾਨ ਅਲੀ ਨੇ ਕਿਹਾ- ਇਹ ਸੱਚ ਨਹੀਂ ਹੈ ਸਰ। ਇੱਥੇ ਬਹੁਤ ਸਾਰੇ ਲੋਕ ਹਨ, ਬਹੁਤ ਸਾਰੇ ਲੋਕਾਂ ਨੂੰ ਮੈਂ ਖੁਦ ਦੇਖਿਆ ਹੈ ਜੋ ਭੁੱਖੇ ਹਨ।
-@PiyushGoyal says there has been no starvation in India. So why are thousands of migrants protesting that the BJP govt in MP has made no arrangements of food for them? The BJP govt's callousness & contempt for the poor is on full display here!https://t.co/rfsWRQ8NJx
— Shama Mohamed (@drshamamohd) May 15, 2020
ਕਾਂਗਰਸ ਨੇਤਾ ਸ਼ਮਾ ਮੁਹੰਮਦ ਨੇ ਲਿਖਿਆ, ਪੀਯੂਸ਼ ਗੋਇਲ ਕਹਿੰਦਾ ਹੈ ਕਿ ਭਾਰਤ ਵਿਚ ਕੋਈ ਭੁੱਖਮਰੀ ਨਹੀਂ ਹੋਈ। ਤਾਂ ਦੱਸੋ ਕਿ ਹਜ਼ਾਰਾਂ ਪ੍ਰਵਾਸੀਆਂ ਨੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਖਿਲਾਫ ਖਾਣ-ਪੀਣ ਦੀ ਵਿਵਸਥਾ ਨਾ ਹੋਣ ਕਾਰਨ ਵਿਰੋਧ ਕਿਉਂ ਕੀਤਾ।
File
ਬਿਸਕੁਟਾਂ ਲਈ ਲੜਦੇ ਕੁਝ ਮਜ਼ਦੂਰਾ ਦਾ ਵੀਡੀਓ ਸ਼ੇਅਰ ਕਰ ਇਕ ਉਪਭੋਗਤਾ ਨੇ ਲਿਖਿਆ, ਪੀਯੂਸ਼ ਗੋਇਲ ਜੀ ਇਹ ਹੈ ਭਾਰਤ।
File
ਇਕ ਉਪਭੋਗਤਾ ਨੇ ਤਾਅਨੇ ਮਾਰਦੇ ਹੋਏ ਲਿਖਿਆ, ਮਰੇ ਹੋਏ ਲੋਕਾਂ ਨੂੰ ਭੁੱਖ ਨਹੀਂ ਲੱਗਦੀ। ਦੱਸ ਦਈਏ ਕਿ ਤਾਲਾਬੰਦੀ ਵਿਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਦੀ ਭੁੱਖੇ ਪੈਦਲ ਚਲਣ ਕਾਰਨ ਮੌਤ ਹੋ ਗਈ।
File
ਇਕ ਉਪਭੋਗਤਾ ਨੇ ਲਿਖਿਆ, ਗੁਜਰਾਤ ਹਾਈ ਕੋਰਟ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਖਾਣਾ ਖਾਏ ਰਾਜ ਵਿਚ ਰਹਿ ਰਹੇ ਹਨ ਅਤੇ ਮੰਤਰੀ ਜੀ ਕੁਝ ਹੋਰ ਹੀ ਬਿਆਨ ਦੇ ਰਹੇ ਹਨ।
ਦਾਅਵਾ: ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਇਹ ਦਾਅਵਾ ਕੀਤਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਕੋਈ ਭੁੱਖ ਨਹੀਂ ਰਿਹਾ।
ਦਾਅਵਾ ਸਮੀਖਿਆ: ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਪੀਯੂਸ਼ ਗੋਇਲ ਦਾ ਦਾਅਵਾ ਝੂਠਾ ਸਾਬਤ ਹੋਇਆ ਹੈ। Lockdown ਦੌਰਾਨ ਬਹੁਤ ਸਾਰੇ ਮਜ਼ਦੂਰ ਭੁੱਖੇ ਮਰੇ ਹਨ।
ਸੱਚ/ਝੂਠ: ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਦਾ ਦਾਅਵਾ ਝੂਠ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।